ਬਠਿੰਡਾ (ਕੁਨਾਲ) : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਾਗੂ ਲਾਕ ਡਾਊੁਨ ਅਤੇ ਕਰਫਿੂ ਦੌਰਾਨ ਨਸ਼ਾ ਪੀੜਤ ਮਰੀਜ਼ਾਂ ਦਾ ਕਾਫੀ ਬੁਰਾ ਹਾਲ ਹੈ ਕਿਉਂਕਿ ਇਨ੍ਹਾਂ ਪੀੜਤਾਂ ਨੂੰ ਨਾ ਤਾਂ ਨਸ਼ਾ ਮਿਲ ਰਿਹਾ ਹੈ ਅਤੇ ਨਾ ਹੀ ਨਸ਼ਾ ਮੁਕਤੀ ਕੇਂਦਰਾਂ ਤੋਂ ਦਵਾਈ ਮਿਲ ਰਹੀ ਹੈ। ਅਜਿਹੇ ਪੀੜਤ ਮਰੀਜ਼ ਪੰਜਾਬ ਸਰਕਾਰ ਨੂੰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਕਈ ਸਾਲਾਂ ਤੋਂ ਨਸ਼ੇ ਦੇ ਦਲਦਲ 'ਚ ਫਸੇ ਪੀੜਤ ਮਰੀਜ਼ ਨਸ਼ਾ ਮੁਕਤੀ ਕੇਂਦਰ ਦੇ ਚੱਕਰ ਲਾ-ਲਾ ਕੇ ਥੱਕ ਚੁੱਕੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕਰਫਿਊ' ਹਟਦੇ ਹੀ ਪਰਤੀ ਰੌਣਕ, ਤਸਵੀਰਾਂ 'ਚ ਦੇਖੋ ਪਹਿਲੇ ਦਿਨ ਦੇ ਹਾਲਾਤ
ਕੋਈ ਮਰੀਜ਼ 40 ਤੋਂ 45 ਕਿਲੋਮੀਟਰ ਸਾਈਕਲ 'ਤੇ ਸਫਰ ਤੈਅ ਕਰਕੇ ਨਸ਼ਾ ਮੁਕਤੀ ਕੇਂਦਰ ਪਹੁੰਚ ਰਿਹਾ ਹੈ ਅਤੇ ਕੋਈ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਲੈ ਕੇ ਕੇਂਦਰ ਆ ਰਹੀ ਹੈ ਪਰ ਸਵੇਰੇ 6 ਵਜੇ ਤੋਂ ਉਹ ਖਾਲੀ ਹੱਥ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ। ਨਸ਼ਾ ਪੀੜਤਾਂ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵੱਧ ਗਈਆਂ ਹਨ ਕਿਉਂਕਿ ਦਰਜਨਾਂ ਦੇ ਕਰੀਬ ਨਸ਼ਾ ਮੁਕਤੀ ਕੇਂਦਰ 'ਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਹੜਤਾਲ 'ਤੇ ਚਲੇ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਰੈਗੂਲਰ ਕਰੇ ਅਤੇ ਪਿਛਲੇ ਮਹੀਨਿਆਂ ਦੀ ਤਨਖਾਹ ਜਾਰੀ ਕਰੇ, ਨਹੀਂ ਤਾਂ ਉਹ ਇਸੇ ਤਰ੍ਹਾਂ ਆਪਣੀ ਹੜਤਾਲ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣਗੇ 'ਰੈਡੀਮੇਡ ਗਾਰਮੈਂਟ ਸ਼ੋਅਰੂਮ'
ਮੌਸਮ ਦਾ ਬਦਲਿਆ ਮਿਜਾਜ਼ ਪਰ ਪੁਲਸ ਦਾ ਨਹੀਂ, ਸੱਚਖੰਡ ਦਰਸ਼ਨਾਂ ਲਈ ਆਈ ਸੰਗਤ ਨਾਕੇ ਦੇਖ ਪਰਤੀਆਂ ਵਾਪਸ
NEXT STORY