ਤਰਨਤਾਰਨ, (ਰਮਨ)- ਸਥਾਨਕ ਸਰਕਾਰੀ ਹਸਪਤਾਲ 'ਚ ਮੌਜੂਦ ਨਸ਼ਾ ਛੁਡਾਊ ਕੇਂਦਰ 'ਚੋਂ ਆਪਣੇ ਇਲਾਜ ਦਾ ਕੋਰਸ ਪੂਰਾ ਕਰਨ ਉਪਰੰਤ ਇਕ ਨੌਜਵਾਨ ਮੌਕੇ ਤੋਂ ਭੱਜ ਗਿਆ, ਜਿਸ ਦੌਰਾਨ ਮਾਂ-ਬਾਪ ਵੱਲੋਂ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਰੋਸ ਜ਼ਾਹਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸੁਖਜਿੰਦਰ ਸਿੰਘ ਜੋ ਨਸ਼ੇ ਦਾ ਆਦੀ ਹੈ ਅਤੇ ਉਸ ਨੂੰ 15 ਦਿਨ ਪਹਿਲਾਂ ਤਰਨਤਾਰਨ ਦੇ ਸਰਕਾਰੀ ਹਸਪਤਾਲ ਅੰਦਰ ਮੌਜੂਦ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਗਿਆ ਸੀ। ਇਸ ਕੇਂਦਰ ਵਿਚ ਉਸ ਦਾ ਇਲਾਜ ਵਧੀਆ ਹੋ ਰਿਹਾ ਸੀ ਅਤੇ ਅੱਜ ਉਹ ਆਪਣੇ ਬੇਟੇ ਨੂੰ ਮਿਲਣ ਲਈ ਕੇਂਦਰ ਵਿਚ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਕੁਝ ਦਿਨ ਹੋਰ ਇਲਾਜ ਲਈ ਠੱਰੂ ਵਿਚ ਬਣੇ ਰਿਹਾਬ ਸੈਂਟਰ ਵਿਚ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਮੌਕੇ ਦਾ ਲਾਭ ਲੈਂਦਾ ਹੋਇਆ ਰਫੂ ਚੱਕਰ ਹੋ ਗਿਆ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਲਾਪਤਾ ਹੋ ਗਿਆ ਹੈ ਜੋ ਨਾ ਤਾ ਘਰ ਪੁੱਜਾ ਹੈ ਅਤੇ ਨਾ ਹੀ ਕਿਸੇ ਰਿਸ਼ਤੇਦਾਰ ਕੋਲ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸੈਂਟਰ 'ਚ ਸੁਰੱਖਿਆ ਪ੍ਰਬੰਧ ਠੀਕ ਨਹੀਂ ਹਨ।
ਆਪਣੀ ਜਾਨ ਦੀ ਕੁਰਬਾਨੀ ਦੇ ਕੇ ਤਿੰਨ ਮਾਸੂਮਾਂ ਨੂੰ ਜ਼ਿੰਦਗੀ ਦੇ ਗਏ ਕਰਨਲ ਓ. ਪੀ. ਮਹਿਤਾ
NEXT STORY