ਜਲੰਧਰ (ਰੱਤਾ)- ਡਰੱਗ ਮਹਿਕਮੇ ਨੇ ਸ਼ੁੱਕਰਵਾਰ ਨੂੰ 2 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 18 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਡਿਫੈਂਸ ਸਪਲਾਈ ਦੀਆਂ ਦਵਾਈਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਮਹਿਕਮੇ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਡਿਫੈਂਸ ਸਪਲਾਈ ਦੀਆਂ ਅਜਿਹੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜੋ ਵੇਚੀਆਂ ਨਹੀਂ ਜਾ ਸਕਦੀਆਂ।
ਇਸ ਸੂਚਨਾ ਦੇ ਆਧਾਰ ’ਤੇ ਜਦੋਂ ਡਰੱਗਜ਼ ਕੰਟਰੋਲ ਅਫ਼ਸਰ ਅਨੁਪਮਾ ਕਾਲੀਆ, ਅਮਰਜੀਤ ਸਿੰਘ ਅਤੇ ਡਰੱਗ ਮਹਿਕਮੇ ਦੇ ਦਿਨੇਸ਼ ਕੁਮਾਰ ਦੀ ਟੀਮ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੰਯੁਕਤ ਡਾਇਰੈਕਟਰ ਸੰਦੀਪ ਨਾਲ ਮਿਲ ਕੇ ਦਿਲਕੁਸ਼ਾ ਮਾਰਕੀਟ ਸਥਿਤ ਡੀ. ਐੱਮ. ਫਾਰਮਾ ’ਤੇ ਛਾਪਾ ਮਾਰਿਆ ਤਾਂ ਉਥੋਂ ਅਜਿਹੀਆਂ ਕਈ ਅਜਿਹੀਆਂ ਦਵਾਈਆਂ ਬਰਾਮਦ ਹੋਈਆਂ, ਜੋਕਿ ਡਿਫੈਂਸ ਸਪਲਾਈ ਦੀਆਂ ਸਨ ਅਤੇ ਉਨ੍ਹਾਂ ’ਤੇ ਨਾਟ ਫਾਰ ਸੇਲ ਲਿਖਿਆ ਹੋਇਆ ਸੀ। ਹਾਲਾਂਕਿ ਦਵਾਈਆਂ ਦੇ ਇਨ੍ਹਾਂ ਪੱਤਿਆਂ ਤੋਂ ਡਿਫੈਂਸ ਸਪਲਾਈ ਮਿਟਾਇਆ ਹੋਇਆ ਸੀ, ਜਦੋਂ ਡਰੱਗ ਮਹਿਕਮੇ ਦੀ ਟੀਮ ਉੱਥੇ ਜਾਂਚ ਕਰ ਰਹੀ ਸੀ ਤਾਂ ਉੱਥੇ ਇਕ ਨੌਜਵਾਨ ਵਿਕਾਸ ਕਰਵਲ ਪੁੱਤਰ ਸੁਰਿੰਦਰ ਪਾਲ ਵਾਸੀ ਅੰਬੇਡਕਰ ਨਗਰ ਬਸਤੀ ਨੌਂ ਬੈਠਾ ਸੀ, ਜਿਸ ’ਤੇ ਟੀਮ ਨੂੰ ਸ਼ੱਕ ਹੋਇਆ। ਟੀਮ ਨੇ ਉਕਤ ਨੌਜਵਾਨ ਤੋਂ ਜਦੋਂ ਉਸ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਉਸ ਕੋਲ ਜੋ ਬੈਗ ਸੀ ਉਸ ’ਚ ਵੀ ਡਿਫੈਂਸ ਸਪਲਾਈ ਦੀਆਂ ਦਵਾਈਆਂ ਹੀ ਸਨ।
ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ
ਟੀਮ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਡਿਵੀਜ਼ਨ ਨੰ. 4 ਦੇ ਐੱਸ. ਐੱਸ. ਓ. ਕਮਲਜੀਤ ਸਿੰਘ ਮੌਕੇ ’ਤੇ ਪੁੱਜੇ। ਪੁਲਸ ਨੇ ਜਦੋਂ ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਘਰ ਅੰਬੇਡਕਰ ਨਗਰ ’ਚ ਹੈ। ਇਸ ਤੋਂ ਬਾਅਦ ਪੁਲਸ ਅਤੇ ਡਰੱਗ ਮਹਿਕਮੇ ਦੀ ਟੀਮ ਉਕਤ ਨੌਜਵਾਨ ਦੇ ਘਰ ਪਹੁੰਚੀ ਅਤੇ ਉੱਥੇ ਲੱਖਾਂ ਰੁਪਏ ਦੀਆਂ ਅਜਿਹੀਆਂ ਦਵਾਈਆਂ ਬਰਾਮਦ ਹੋਈਆਂ, ਜਿਸ ’ਤੇ ਡਿਫੈਂਸ ਸਪਲਾਈ ਨਾਟ ਫਾਰ ਸੇਲ ਲਿਖਿਆ ਹੋਇਆ ਸੀ। ਡਰੱਗ ਮਹਿਕਮੇ ਨੇ 18 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਦਵਾਈਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੁਲਸ ਮਹਿਕਮੇ ਨੂੰ ਉਕਤ ਨੌਜਵਾਨ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਪੁਲਸ ਨੇ ਦੇਰ ਰਾਤ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਨੇਡਾ ’ਚ ਪੰਜਾਬੀ ਗੈਂਗਸਟਰ ਪੰਜਾਬੀਆਂ ਦਾ ਅਕਸ ਖ਼ਰਾਬ ਕਰਨ ’ਤੇ ਤੁਲੇ : ਪ੍ਰੋ. ਸਰਚਾਂਦ
NEXT STORY