ਫਾਜ਼ਿਲਕਾ/ਜਲਾਲਾਬਾਦ (ਲੀਲਾਧਰ, ਨਾਗਪਾਲ, ਬੰਟੀ, ਟੀਨੂੰ, ਦੀਪਕ) - ਅਬੋਹਰ ਰੋਡ 'ਤੇ ਸਥਿਤ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਮਧੂ ਸੂਦਨ ਸ਼ਰਮਾ ਨੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਵਾਧੂ ਚੌਕਸੀ ਵਰਤਣ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 169 ਬਟਾਲੀਅਨ ਦੇ ਕਮਾਂਡੈਂਟ ਪੀ. ਕੇ. ਪੰਕਜ ਦੀ ਅਗਵਾਈ ਵਿਚ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਫਾਜ਼ਿਲਕਾ ਜ਼ਿਲੇ ਦੀ ਸੀਮਾ ਨਿਰੀਖਣ ਚੌਕੀ ਜੋਧੇਵਾਲਾ ਦੇ ਨੇੜੇ ਤੋਂ 2 ਕਿਲੋਗ੍ਰਾਮ ਹੈਰੋਇਨ ਫੜਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਫੜੀ ਗਈ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ ਵਿਚ 10 ਕਰੋੜ ਰੁਪਏ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਪੈਟ੍ਰੋਲਿੰਗ ਦੌਰਾਨ ਸਰਚ ਮੁਹਿੰਮ ਚਲਾਈ ਹੋਈ ਸੀ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਕੰਡੇਦਾਰ ਤਾਰ ਦੇ ਪਾਰ ਹੈਰੋਇਨ ਦੇ ਦੋ ਪੈਕੇਟ ਪਏ ਮਿਲੇ। ਸੂਤਰਾਂ ਨੇ ਦੱਸਿਆ ਕਿ ਧੁੰਦ ਦੇ ਮੌਸਮ ਦਾ ਲਾਭ ਲੈਂਦੇ ਹੋਏ ਜਾਪਦਾ ਹੈ ਕੰਡੇਦਾਰ ਤਾਰ ਦੇ ਪਾਰ ਤੋਂ ਪਾਕਿਸਤਾਨੀ ਸਮੱਗਲਰਾਂ ਨੇ ਆਪਣੀ ਸਾਈਡ ਤੋਂ ਇਸ ਪਾਰ ਆਪਣੇ ਸੰਪਰਕਾਂ ਨੂੰ ਸਮੱਗਲਿੰਗ ਲਈ ਪੈਕੇਟ ਭੇਜੇ ਹੋਣ ਪਰ ਬੀ. ਐੱਸ. ਐੱਫ. ਦੇ ਜਵਾਨਾਂ ਦੀ ਚੌਕਸੀ ਕਾਰਨ ਪੈਕੇਟ ਫੜ ਲਏ।
ਬਜ਼ੁਰਗ ਵਿਧਵਾ ਨੂੰ ਜਾਇਦਾਦ ਬਚਾਉਣ ਲਈ ਕੱਢਣੇ ਪਏ ਹਾੜੇ
NEXT STORY