ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ, ਯਾਸੀਨ)–ਜ਼ਿਲਾ ਪੁਲਸ ਮੁਖੀ ਸੰਗਰੂਰ ਸੰਦੀਪ ਗਰਗ ਵਲੋਂ ਨਸ਼ਿਆਂ ਖਿਲਾਫ ਆਰੰਭੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡੀ. ਐੱਸ. ਪੀ. ਮਾਲੇਰਕੋਟਲਾ ਯੋਗੀਰਾਜ ਦੀ ਅਗਵਾਈ ਹੇਠ ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਰਾਜੇਸ਼ ਸਨੇਹੀ ਨੇ ਪੁਲਸ ਪਾਰਟੀ ਸਣੇ ਮੁਹੱਲਾ ਗਰੀਬ ਨਗਰੀ ਦੇ ਇਕ ਘਰ 'ਚ ਛਾਪਾ ਮਾਰ ਕੇ ਨਸ਼ੇ ਦੇ 2 ਸੌਦਾਗਰਾਂ ਨੂੰ 11 ਕਿਲੋ ਚਰਸ ਅਤੇ 22 ਲੱਖ ਰੁਪਏ ਸਣੇ ਕਾਬੂ ਕੀਤਾ। ਡੀ. ਐੱਸ. ਪੀ. ਮਾਲੇਰਕੋਟਲਾ ਯੋਗੀਰਾਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਹੱਲਾ ਗਰੀਬ ਨਗਰੀ ਨੇੜੇ ਗਲੀ ਮੋੜ ਜਲੇਬੀਆਂ ਵਾਲਾ ਵਿਖੇ ਇਕ ਘਰ 'ਚ ਛਾਪਾ ਮਾਰਿਆ ਤਾਂ ਉਕਤ ਘਰ 'ਚੋਂ 2 ਵਿਅਕਤੀਆਂ ਮੁਹੰਮਦ ਯਾਮੀਨ ਉਰਫ ਕਾਲੀਆ ਪੁੱਤਰ ਗਫੂਰ ਅਹਿਮਦ ਅਤੇ ਮੁਹੰਮਦ ਇਮਰਾਨ ਉਰਫ ਗੁਲਾਮ ਰਸੂਲ ਪੁੱਤਰ ਮੁਹੰਮਦ ਤੁਫੈਲ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 11 ਕਿਲੋ ਚਰਸ (ਸੂਲਫਾ) ਅਤੇ 22 ਲੱਖ ਰੁਪਏ ਬਰਾਮਦ ਕੀਤੇ ਗਏ। ਦੋਵੇਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 26 ਜੁਲਾਈ ਤੱਕ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਇਨ੍ਹਾਂ ਮੁਲਜ਼ਮਾਂ 'ਚੋਂ ਇਕ ਮੁਹੰਮਦ ਯਾਮੀਨ 'ਤੇ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ।
ਜਲੰਧਰ ਜਾ ਰਹੀ ਨਾਜਾਇਜ਼ ਸ਼ਰਾਬ ਨਾਲ ਭਰੀ ਕਾਰ ਗੁਰਾਇਆ ਵਿਖੇ ਹਾਦਸਾਗ੍ਰਸਤ
NEXT STORY