ਗੋਨਿਆਣਾ (ਗੋਰਾ ਲਾਲ) : ਜ਼ਿਲ੍ਹਾ ਬਠਿੰਡਾ ਦੀ ਸੀ. ਆਈ. ਏ.-1 ਟੀਮ ਨੇ ਇਲਾਕੇ ’ਚੋਂ ਤਿੰਨ ਨਸ਼ਾ ਤਸਕਰਾਂ ਨੂੰ 514 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੀ. ਆਈ. ਏ-1 ਬਠਿੰਡਾ ਦੀ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨੇਹੀਆਂਵਾਲਾ ਦੀ ਹੱਦ ’ਚ ਕੁੱਝ ਨਸ਼ਾ ਤਸਕਰ ਹੈਰੋਇਨ ਦੀ ਖਰੀਦੋਂ-ਫਰੋਖਤ ਕਰਦੇ ਰਹਿੰਦੇ ਹਨ। ਇਸ ਤਹਿਤ ਉਕਤ ਪੁਲਸ ਟੀਮ ਨੇ ਸੂਚਨਾ ਦੇ ਆਧਾਰ ’ਤੇ ਨਜ਼ਦੀਕੀ ਪਿੰਡ ਭੋਖੜਾ ਕੋਲ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਇਕ ਬਿਨਾਂ ਨੰਬਰੀ ਸਕੂਟਰੀ ’ਤੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਤਾਂ ਸੀ. ਆਈ. ਏ-1 ਦੀ ਪੁਲਸ ਟੀਮ ਨੇ ਉਨ੍ਹਾਂ ਨੂੰ ਰੋਕ ਕੇ ਜਦੋਂ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ 514 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸੀ.ਆਈ.ਏ-1 ਨੇ ਉਕਤ ਸਕੂਟਰੀ ਸਮੇਤ ਤਿੰਨਾਂ ਨਸ਼ਾ ਤਸਕਰਾਂ ਨੂੰ ਹਿਰਾਸਤ ਵਿਚ ਲੈ ਲਿਆ।
ਉਕਤ ਮਾਮਲੇ ਸਬੰਧੀ ਥਾਣਾ ਨੇਹੀਆਂਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਨਸ਼ਾ ਤਸਕਰਾਂ ਦੀ ਪਛਾਣ ਜਗਜੀਤ ਸਿੰਘ (ਕੁਲਬੀਰ ਸਿੰਘ) ਵਾਸੀ ਪੱਕਾ ਮਲੂਕਾ (ਮਾਨਸਾ), ਗਗਨਦੀਪ ਸਿੰਘ ਗਗਨੀ ਅਤੇ ਅਮਨਦੀਪ ਸਿੰਘ ਵਾਸੀਆਨ ਪਿੰਡ ਭੋਖੜਾ (ਬਠਿੰਡਾ) ਵਜੋਂ ਹੋਈ ਹੈ। ਪੁਲਸ ਇਸ ਸਬੰਧੀ ਹੋਰ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਮਿਸ਼ਨਰ ਦੀ ਘੁਰਕੀ ਮਗਰੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖ਼ਿਲਾਫ ਤੇਜ਼ ਹੋਇਆ ਨਿਗਮ ਦਾ ਐਕਸ਼ਨ
NEXT STORY