ਚੰਡੀਗੜ੍ਹ : ਪੰਜਾਬ 'ਚ ਨਸ਼ਿਆਂ ਦੀ ਵਧਦੀ ਖਪਤ ਨੇ ਸੂਬਾ ਸਰਕਾਰ ਸਮੇਤ ਕੇਂਦਰੀ ਏਜੰਸੀਆਂ ਦੀ ਨੀਂਦ ਵੀ ਉਡਾ ਦਿੱਤੀ ਹੈ। ਅੰਮ੍ਰਿਤਸਰ 'ਚ ਨਾਰਕੋਟਿਕਸ ਕੰਟਰੋਲ ਬਿਓਰੋ ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ 'ਚ ਖਤਰਨਾਕ ਕਿਸਮ ਦੇ ਨਸ਼ਿਆਂ ਦੀ ਤਸਕਰੀ ਵਧ ਗਈ ਹੈ ਅਤੇ ਇਸ ਸਮਗਲਿੰਗ 'ਚ ਅਫਗਾਨੀ ਤੇ ਨਾਈਜੀਰੀਅਨ ਲੋਕਾਂ ਦੀ ਸ਼ਮੂਲੀਅਤ ਜ਼ਿਆਦਾ ਹੈ।
ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਨਾਈਜੀਰੀਅਨ ਤਾਂ ਕਦੇ-ਕਦਾਈਂ ਸਮਗਲਿੰਗ ਦੇ ਦੋਸ਼ਾਂ 'ਚ ਫੜ੍ਹੇ ਜਾਂਦੇ ਹਨ ਪਰ ਅਫਗਾਨੀ ਨਾਗਰਿਕਾਂ ਦਾ ਸਮਗਲਿੰਗ ਦੇ ਮਾਮਲੇ 'ਚ ਨਵਾਂ ਦਾਖਲਾ ਹੈ। ਮੀਟਿੰਗ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਪੰਜਾਬ 'ਚ ਕੋਕੀਨ ਵਰਗੇ ਭਿਆਨਕ ਨਸ਼ਿਆਂ ਦੀ ਸਮਗਲਿੰਗ ਹੋਣ ਲੱਗੀ ਹੈ ਤੇ ਸਮਗਲਿੰਗ ਸਰਹੱਦੋਂ ਪਾਰ ਦੀ ਥਾਂ ਬਰਾਸਤਾ ਦਿੱਲੀ ਵੀ ਹੋਣ ਲੱਗੀ ਹੈ। ਇਸ ਤੋਂ ਸਪੱਸ਼ਟ ਹੈ ਕਿ ਜੰਮੂ-ਕਸ਼ਮੀਰ 'ਚ ਪਿਛਲੇ 40 ਦਿਨਾਂ ਤੋਂ ਚੌਕਸੀ ਹੋਣ ਅਤੇ ਸਰਹੱਦ 'ਤੇ ਸਖਤੀ ਹੋਣ ਤੋਂ ਬਾਅਦ ਸਮੱਗਲਰਾਂ ਨੇ ਪੰਜਾਬ 'ਚ ਨਸ਼ੇ ਪਹੁੰਚਾਉਣ ਲਈ ਨਵੇਂ ਰਾਹ ਤਲਾਸ਼ੇ ਹਨ। ਇਸ ਕਾਰਨ ਪੰਜਾਬ 'ਚ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ।
ਕੈਪਟਨ ਦੀ ਫਿਲਮ ਇੰਟਰਵਲ ਤੋਂ ਬਾਅਦ ਵੀ ਨਹੀਂ ਹੋਈ ਵਧੀਆ : ਭਗਵੰਤ ਮਾਨ
NEXT STORY