ਸਾਹਨੇਵਾਲ/ਕੁਹਾੜਾ (ਜ.ਬ.)- ਲੁਧਿਆਣਾ ਪੁਲਸ ਦੀ ਇਕ ਟੀਮ ਦੇ ਅੱਗੇ-ਅੱਗੇ ਜਾ ਰਹੇ ਇਕ ਵਿਅਕਤੀ ਨੇ ਡਰ ਦੇ ਮਾਰੇ ਸਤਲੁਜ ਦਰਿਆ ’ਚ ਡੁੱਬ ਕੇ ਜਾਨ ਗੁਆ ਲਈ, ਜਿਸ ਦੀ ਲਾਸ਼ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਬਰਾਮਦ ਕਰ ਕੇ ਸਿਵਲ ਹਸਪਤਾਲ ਭੇਜ ਦਿੱਤੀ ਅਤੇ ਕਾਰਵਾਈ ਆਰੰਭ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਸ ਦੀਆਂ ਸੀ. ਆਈ. ਏ. ਦੀਆਂ ਟੀਮਾਂ ਨਸ਼ਾ ਵੇਚਣ ਵਾਲਿਆਂ ਅਤੇ ਮਾੜੇ ਅਨਸਰਾਂ ਨੂੰ ਥਾਂ-ਥਾਂ ਲੱਭਦੀਆਂ ਫਿਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਪਿੰਡ ਚੌਂਤਾ ਦੇ ਗੁਪਤ ਸੂਤਰਾਂ ਮੁਤਾਬਕ ਬੀਤੇ ਦਿਨ ਸ਼ਾਮੀ 5 ਵਜੇ ਦੇ ਕਰੀਬ ਲੁਧਿਆਣਾ ਸੀ. ਆਈ. ਏ. ਦੀ ਪੁਲਸ ਟੀਮ ਇਕ ਮੋਟਰਸਾਈਕਲ ਸਵਾਰ ਵਿਅਕਤੀ ਦਾ ਪਿੱਛਾ ਕਰ ਰਹੀ ਸੀ। ਮੋਟਰਸਾਈਕਲ ਸਵਾਰ ਵਿਅਕਤੀ ਅੱਗੇ-ਅੱਗੇ ਤੇਜ਼ੀ ਨਾਲ ਸਤਲੁਜ ਦਰਿਆ ਦੇ ਬੰਨ੍ਹ ਵੱਲ ਜਾ ਰਿਹਾ ਸੀ ਕਿ ਹਾਦੀਵਾਲ ਬੰਨ੍ਹ ’ਤੇ ਮੋਟਰਸਾਈਕਲ ਸੁੱਟ ਕੇ ਡਰ ਦਾ ਮਾਰਾ ਤੇਜ਼ੀ ਨਾਲ ਸਤਲੁਜ ਦਰਿਆ ’ਚ ਜਾ ਵੜਿਆ। ਜਿਉਂ ਹੀ ਉਹ ਦਰਿਆ ’ਚ ਅੱਗੇ ਗਿਆ ਤਾਂ ਪਾਣੀ ਦਾ ਵਹਾਅ ਤੇਜ਼ ਅਤੇ ਡੂੰਘਾ ਹੋਣ ਕਾਰਨ ਉਹ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
ਇਸ ਸਬੰਧੀ ਥਾਣਾ ਕੂੰਮ ਕਲਾਂ ਦੀ ਪੁਲਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਖਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ ਪਰ ਉਨ੍ਹਾਂ ਪੁਲਸ ਪਾਰਟੀ ਵਲੋਂ ਪਿੱਛਾ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮਰਨ ਵਾਲੇ ਵਿਅਕਤੀ ਦੀ ਪਛਾਣ ਮੁਖਤਿਆਰ ਸਿੰਘ ਉਰਫ ਤਾਰੀ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਚੌਂਤਾ ਵਜੋਂ ਦੱਸੀ ਹੈ। ਇਹ ਵੀ ਦੱਸਿਆ ਕਿ ਇਸ ਵਿਅਕਤੀ ’ਤੇ ਨਸ਼ੇ ਦੇ ਲਗਭਗ 5 ਮਾਮਲੇ ਥਾਣਾ ਕੂੰਮ ਕਲਾਂ ’ਚ ਦਰਜ ਹਨ। ਪੁਲਸ ਨੇ ਲਾਸ਼ ਬਰਾਮਦ ਕਰ ਕੇ ਉਸ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ’ਚ ਭੇਜ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨੇ ਸਾਥੀ ਨੂੰ ਹੀ ਕਰ ਲਿਆ ਅਗਵਾ, ਫ਼ਿਰੌਤੀ 'ਚ ਮੰਗੇ ਡੇਢ ਲੱਖ ਰੁਪਏ
NEXT STORY