ਤਲਵੰਡੀ ਸਾਬੋ, (ਮੁਨੀਸ਼)- ਤਲਵੰਡੀ ਸਾਬੋ ਪੁਲਸ ਨੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਇਲਾਕੇ ਦੇ ਡੇਢ ਦਰਜਨ ਦੇ ਕਰੀਬ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਕਿ ਸਮੱਗਲਿੰਗ ਕਰਦੇ ਹਨ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਏ. ਐੱਸ. ਆਈ. ਸੁਖਪਾਲ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ 16 ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਕਿ ਬਾਹਰਲੇ ਸਟੇਟ ਤੋਂ ਨਸ਼ੇ ਵਾਲੇ ਪਦਾਰਥ ਲਿਆ ਕੇ ਇਲਾਕੇ ’ਚ ਸਮੱਗਲਿੰਗ ਦਾ ਕੰਮ ਕਰਦੇ ਹਨ। ਭਾਵੇ ਕਿ ਉਕਤ ਲੋਕਾਂ ਤੋਂ ਅਜੇ ਕੋਈ ਬਰਾਮਦਗੀ ਜਾਂ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਪੁਲਸ ਨੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਪੁਲਸ ਨੇ ਜਗਰੂਪ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਗੁਰਦਾਸ ਸਿੰਘ, ਸੁਖਦੇਵ ਸਿੰਘ, ਵੀਨਾ ਰਾਣੀ ਵਾਸੀ ਤਲਵੰਡੀ ਸਾਬੋ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਸੇਖਪੁਰਾ,ਬੰਤਾ ਸਿੰਘ, ਜਗਤਾਰ ਸਿੰਘ, ਵੀਰਾ ਸਿੰਘ ਵਾਸੀ ਭਾਗੀਵਾਂਦਰ, ਰੂਪ ਸਿੰਘ ਵਾਸੀ ਜਗਾ ਰਾਮ ਤੀਰਥ, ਫੋਜਾ ਸਿੰਘ ਵਾਸੀ ਮਾਹੀਨੰਗਲ,ਜਸਰਾਜ ਸਿੰਘ, ਰਾਜੀ ਸਿੰਘ ਵਾਸੀ ਸਿੰਘਪੁਰਾ (ਹਰਿਆਣਾ) ਅਤੇ ਸੀਪਾ ਵਾਸੀ ਰੋਡ਼ੀ ਹਰਿਆਣਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਜਗਦੀਸ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਮਾਣਯੋਗ ਅਦਾਲਤ ਤੋਂ ਗ੍ਰਿਫਤਾਰੀ ਅਤੇ ਸਰਚ ਵਾਰੰਟ ਹਾਸਲ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।
24 ਘੰਟਿਆਂ ’ਚ ਰਾਏਪੁਰ ਫਰਾਲਾ ਹੱਤਿਆ ਕਾਂਡ ਟਰੇਸ
NEXT STORY