ਅੰਮ੍ਰਿਤਸਰ (ਪ੍ਰਵੀਨ ਪੁਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਨਸ਼ਾ ਤਸਕਰਾਂ ਨਾਲ ਖਾਸ ਸਬੰਧ ਰੱਖਣ ਦੇ ਮਾਮਲੇ 'ਚ ਲੱਗੇ ਦੋਸ਼ਾਂ ਨੂੰ ਆਧਾਰ ਬਣਾ ਕੇ ਬਿਕਰਮ ਸਿੰਘ ਮਜੀਠੀਆ ਰਾਜ ਨੇਤਾਵਾਂ ਤੇ ਮੀਡੀਆਂ ਹਾਊਸਾਂ ਨੂੰ ਮਾਨਹਾਨੀ ਤੇ ਹੋਰ ਮੁਕੱਦਮਿਆਂ 'ਚ ਫਸਾਉਣ ਦਾ ਡਰਾਵਾ ਦੇਣਾਂ ਬੰਦ ਕਰੇ। ਮਜੀਠੀਆ ਤਰਕ ਦੇ ਆਧਾਰ 'ਤੇ ਰਾਜਨੀਤੀ ਕਰਦੇ ਹੋਏ ਆਪਣੇ ਦੋਸ਼ਾਂ ਦਾ ਜਵਾਬ ਯਨਤਾ ਦੇ ਸਾਹਮਣੇ ਰੱਖੇ।
ਮੰਨਾ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਸੱਤਾ ਦੇ ਪ੍ਰਭਾਵ ਦੇ ਚੱਲਦੇ ਬਿਕਰਮ ਮਜੀਠੀਆ ਉੱਪਰ ਲੱਗੇ ਦੋਸ਼ਾਂ ਦੇ ਸਬੂਤ ਅਜੇ ਸਾਹਮਣੇ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਬੂਤ ਖਤਮ ਕਰ ਦਿੱਤੇ ਗਏ ਹੋਣ। ਕਾਨੂੰਨ ਅਨੁਸਾਰ ਵੀ ਬਿਕਰਮ ਮਜੀਠੀਆ ਖਿਲਾਫ ਕੋਈ ਸਬੂਤ ਕਥਿਤ ਨਸ਼ਾ ਤਸਕਰੀ ਦਾ ਸਾਹਮਣੇ ਨਹੀਂ ਆਇਆ ਪਰ ਜੋ ਸਮਾਜਿਕ ਰੂਪ 'ਚ ਦੁਨੀਆਂ ਸਾਹਮਣੇ ਜੋ ਸਚਾਈ ਹੈ ਉਸ 'ਚ ਬਿਕਰਮ ਮਜੀਠੀਆ ਕਦੀ ਵੀ ਬਰੀ ਨਹੀਂ ਹੋ ਸਕਦਾ। ਜਿਸ ਦਾ ਜਵਾਬ ਹਮੇਸ਼ਾ ਹੀ ਪੰਜਾਬ ਅਤੇ ਦੇਸ਼ ਦੀ ਜਨਤਾ ਨਾਲ-ਨਾਲ ਪੰਜਾਬ ਦੇ ਇਹ ਪਰਿਵਾਰ ਸਦਾ ਹੀ ਮੰਗਦੇ ਰਹਿਣਗੇ, ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਜਵਾਨੀ ਨਸ਼ੇ ਕਾਰਨ ਕਬਰਾ 'ਚ ਦਫਨ ਹੋ ਗਈ ਹੈ।
ਮੰਨਾ ਨੇ ਕਿਹਾ ਕਿ ਮੈ ਇਹ ਨਹੀਂ ਕਹਿ ਰਹੇ ਕਿ ਬਿਕਰਮ ਮਜੀਠੀਆ ਨਸ਼ਾ ਵੇਚਦਾ ਹੈ, ਪਰ ਇਹ ਵੀ ਸੱਚ ਹੈ ਕਿ ਨਸ਼ਾ ਵੇਚਣ ਵਾਲੇ ਛੋਟੇ ਤੇ ਵੱਡੇ ਤਸਕਰਾਂ ਨਾਲ ਮਜੀਠੀਆ ਦੀ ਨੇੜਤਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਰਵਾਈਆਂ ਗਈਆਂ ਰੈਲੀਆਂ ਤੇ ਸਮਾਗਮਾਂ ਦਾ ਹਿਸਾਬ ਅਜੇ ਤੱਕ ਸਰਵਜਨਕ ਨਹੀਂ ਕੀਤਾ ਗਿਆ। ਜਿਸ ਕਾਰਨ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਾਰਾ ਪੈਸਾ ਨਸ਼ੇ ਦੇ ਕਥਿਤ ਤਸਕਰਾਂ ਤੋਂ ਹਾਸਲ ਨਹੀਂ ਹੋ ਰਿਹਾ। ਪੰਜਾਬ ਦੀ ਯਨਤਾ ਇਹ ਸਭ ਜਾਨਣਾ ਚਾਹੁੰਦੀ ਹੈ। ਬਿਕਰਮ ਸਪੱਸ਼ਟ ਕਰੇ ਕਿ ਨਸ਼ਾ ਤਸਕਰ ਸੱਤਾ ਵਾਰ-ਵਾਰ ਉਨ੍ਹਾਂ ਕੋਲ ਕੀ ਕਰਨ ਆਉਂਦੇ ਹਨ। ਸੱਤਾ ਨਾਲ ਬਿਕਰਮ ਮਜੀਠੀਆ ਦੀ ਕੀ ਸਾਂਝ ਸੀ। ਸੱਤਾ ਜਦੋਂ ਹਵਾਈ ਜਹਾਜ਼ ਰਾਹੀ ਭਾਰਤ ਆਉਂਦਾ ਸੀ ਤਾਂ ਉਸ ਨੂੰ ਸੁਰੱਖਿਆ ਕਿਉ ਉਪਲੱਬਧ ਕਰਵਾਈ ਜਾਂਦੀ ਸੀ। ਅਜਿਹਾ ਕਿ ਕਾਰਨ ਸੀ ਕਿ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ, ਕਿ ਭੋਲਾ 'ਤੇ ਗਲਤ ਮਾਮਲਾ ਦਰਜ ਹੋਇਆ ਸੀ। ਈ. ਡੀ ਨੇ ਬਿਕਰਮ ਨੂੰ ਹੀ ਕਿਉ ਸੰਮਨ ਕੀਤਾ ਅਤੇ ਉਨ੍ਹਾਂ ਨੂੰ ਹੀ ਕਿਉ ਈ. ਡੀ. ਨੇ ਬਿਆਨ ਲੈਣ ਲਈ ਬੁਲਾਇਆ ਸੀ। ਕਿਉਂਕਿ ਸਾਰੇ ਰਾਜ ਦੀ ਪੁਲਸ ਦਾ ਕਥਿਤ ਤੌਰ 'ਤੇ ਅਸਿੱਧੇ ਰੂਪ ਕੰਟਰੋਲ ਬਿਕਰਮ ਮਜੀਠੀਆ ਕੋਲ ਹੀ ਰਿਹਾ ਹੈ, ਕਿ ਛੋਟੇ ਤੇ ਵੱਡੇ ਤਕਸਰਾਂ ਨੂੰ ਬਚਾਉਣ ਲਈ ਸਿਫਾਰਿਸ਼ਾਂ ਵੀ ਬਿਕਰਮ ਦੀ ਕੋਠੀ ਤੋਂ ਤਾਂ ਨਹੀਂ ਹੁੰਦੀਆਂ ਸੀ। ਬਿਕਰਮ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਆਪਣਾ ਵਿਧਾਨ ਸਭਾ ਖੇਤਰ ਜਿੱਤ ਚੁੱਕਾ ਹੈ ਤੇ ਉਸ ਨੂੰ ਕਲੀਨ ਚਿੱਟ ਮਿਲ ਗਈ ਹੈ ਪਰ ਅਕਾਲੀ ਦਲ ਦਾ ਜੋ ਹਾਲ ਸਾਰੇ ਪੰਜਾਬ 'ਚ ਹੋਇਆ ਉਸ ਦਾ ਜਿੰਮੇਵਰ ਕੌਣ ਹੈ।
ਜੇਕਰ ਅਕਾਲੀ ਦਲ ਦੀ ਸਰਕਾਰ ਸਮੇਂ ਰਾਜ 'ਚ ਨਸ਼ਾਂ ਸੀ ਤਾਂ ਕਿ ਬਿਕਰਮ ਦੱਸਣਗੇ ਕਿ ਮਜੀਠਾ ਵਿਧਾਨ ਸਭਾ ਖੇਤਰ ਜਿਸ ਦੀ ਨੁਮਾਇੰਦਗੀ ਉਨ੍ਹਾਂ ਕੋਲ ਸੀ ਉਸ ਇਲਾਕੇ 'ਚ ਨਸ਼ੇ ਦੇ ਕਿੰਨੇ ਕੇਸ ਦਰਜ ਹੋਏ। ਮੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਿਰਾਖ ਦਿਲੀ ਹੈ ਕਿ ਉਹ ਬਿਨ੍ਹਾਂ ਕਿਸੇ ਸਬੂਤ ਦੇ ਬਿਕਰਮ ਮਜੀਠੀਆ ਖਿਲਾਫ ਕਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਬਿਕਰਮ ਮਜੀਠੀਆ ਨੂੰ ਇਹ ਵੀ ਨਹੀਂ ਚਾਹੀਦਾ ਕਿ ਉਹ ਆਪਣੇ ਉੱਪਰ ਲੱਗੇ ਨਸ਼ਾ ਤਕਸਰਾਂ ਨਾਲ ਕਥਿਤ ਸਬੰਧਾਂ ਦੇ ਆਧਾਰ ਬਣਾ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੇ ਮੀਡੀਅ ਹਾਊਸਾਂ ਤੋਂ ਤੰਗ ਪਰੇਸ਼ਾਨ ਤੇ ਡਰਾਉਣਾ ਬੰਦ ਕਰੇ, ਨਹੀਂ ਤਾਂ ਲੋਕਾਂ ਦਾ ਗੁੱਸਾ ਕਿਸੇ ਸਮੇਂ ਵੀ ਫੁੱਟ ਸਕਦਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ 'ਚ 86 ਮੁਲਾਜ਼ਮਾਂ ਦੀਆਂ ਬਦਲੀਆਂ
NEXT STORY