ਅੰਮ੍ਰਿਤਸਰ, (ਅਰੁਣ)- ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ’ਤੇ ਚੱਲਦਿਆਂ ਨਸ਼ਿਅਾਂ ਦੇ ਜਡ਼੍ਹੋਂ ਖਾਤਮੇ ਨੂੰ ਲੈ ਕੇ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਦੀ ਪੁਲਸ ਵੱਲੋਂ ਨਸ਼ਿਅਾਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ। ਫਤਿਹਗਡ਼੍ਹ ਚੂਡ਼ੀਅਾਂ ਬਾਈਪਾਸ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਦੀ ਅਗਵਾਈ ਹੇਠ ਬੁਲਾਈ ਵਿਸ਼ੇਸ਼ ਮੀਟਿੰਗ ਦੌਰਾਨ ਇਲਾਕਾ ਮੋਹਤਬਰਾਂ ਦੀ ਮੌਜੂਦਗੀ ’ਚ ਨਸ਼ਿਅਾਂ ਦੇ ਮਾਡ਼ੇ ਪ੍ਰਭਾਵ ’ਤੇ ਚਾਨਣਾ ਪਾਉਣ ਮਗਰੋਂ ਵੱਖ-ਵੱਖ ਖੇਤਰਾਂ ’ਚ ਕੱਢੀ ਜਾਣ ਵਾਲੀ ਨਸ਼ਾ ਜਾਗਰੂਕਤਾ ਰੈਲੀ ਨੂੰ ਥਾਣਾ ਸਦਰ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਵੱਲੋਂ ਰਵਾਨਾ ਕੀਤਾ ਗਿਆ।
ਇਸ ਜਾਗਰੂਕਤਾ ਰੈਲੀ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਸ਼ਾ-ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੰਦਿਆਂ ਨੌਜਵਾਨ ਪੀਡ਼੍ਹੀ ਨੂੰ ਨਸ਼ਿਅਾਂ ਦੇ ਇਸ ਕੋਹਡ਼ ਤੋਂ ਦੂਰੀ ਬਣਾਏ ਰੱਖਣ ਤੇ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਫਤਿਹਗਡ਼੍ਹ ਚੂਡ਼ੀਅਾਂ ਬਾਈਪਾਸ ਤੋਂ ਸ਼ੁਰੂ ਹੋਈ ਇਹ ਰੈਲੀ ਚਾਂਦ ਐਵੀਨਿਊ, ਬਾਬਾ ਦੀਪ ਸਿੰਘ ਕਾਲੋਨੀ, ਪ੍ਰੀਤ ਐਵੀਨਿਊ, ਕਮਲਾ ਦੇਵੀ ਐਵੀਨਿਊ, ਦਯਾ ਨੰਦ ਨਗਰ ਨੰਗਲੀ ਭੱਠਾ ਵਿਖੇ ਖਤਮ ਹੋਈ।
®ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਨਸ਼ਾ-ਮੁਕਤ ਜਾਗਰੂਕਤਾ ਰੈਲੀ ਦੌਰਾਨ ਘਰ-ਘਰ ਜਾ ਕੇ ਨਸ਼ਿਅਾਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੋਨੂੰ ਖੰਨਾ, ਪਰਮਜੀਤ ਰਿੰਟੂ, ਪਲਵਿੰਦਰ ਸਿੰਘ ਤੇ ਰਾਜਵਿੰਦਰ ਸਰਪੰਚ ਤੋਂ ਇਲਾਵਾ ਕਈ ਹੋਰ ਇਲਾਕਾ ਮੋਹਤਬਰ ਹਾਜ਼ਰ ਸਨ। ®ਇਸੇ ਤਰ੍ਹਾਂ ਪੁਲਸ ਚੌਕੀ ਇੰਚਾਰਜ ਏ. ਐੱਸ . ਆਈ. ਅਸ਼ਵਨੀ ਕੁਮਾਰ ਦੀ ਅਗਵਾਈ ’ਚ ਰਾਮਬਲੀ ਚੌਕ ਤੋਂ ਸ਼ੁਰੂ ਹੋਈ ਰੈਲੀ ਮੁਸਤਫਾਬਾਦ, ਇੰਦਰਾ ਕਾਲੋਨੀ 88 ਫੁੱਟੀ ਸਡ਼ਕ ’ਤੇ ਖਤਮ ਹੋਈ।
ਕੈਪਟਨ ਸਰਕਾਰ ਖਿਲਾਫ ਰੋਸ ਮੁਜ਼ਾਹਰਾ
NEXT STORY