ਭਿੱਖੀਵਿੰਡ, (ਅਮਨ, ਸੁਖਚੈਨ, ਭਾਟੀਆ, ਰਾਜੀਵ)- ਮਾਣਯੋਗ ਐੱਸ. ਐੱਸ. ਪੀ. ਸਾਹਿਬ ਦਰਸ਼ਨ ਸਿੰਘ ਮਾਨ ਅਤੇ ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਆਈ. ਮਨਜਿੰਦਰ ਸਿੰਘ, ਐੱਸ. ਐੱਚ. ਓ. ਭਿੱਖੀਵਿੰਡ ਸਮੇਤ ਪੁਲਸ ਪਾਰਟੀ ਪਿੰਡ ਚੇਲਾ ਪਹੁਵਿੰਡ ਰੋਡ ’ਤੇ ਮੌਜੂਦ ਸੀ ਕਿ ਪਿੰਡ ਪਹੁਵਿੰਡ ਵਾਲੀ ਸਾਈਡ ਤੋਂ ਇਕ ਮੋਟਰਸਾਈਕਲ ’ਤੇ 3 ਵਿਅਕਤੀ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰੋਕ ਕੇ ਪੁਲਸ ਪਾਰਟੀ ਨੇ ਨਾਂ-ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਹੁਵਿੰਡ, ਪਿੱਛੇ ਬੈਠੇ ਵਿਅਕਤੀ ਨੇ ਕੁਲਦੀਪ ਸਿੰਘ ਉਰਫ ਬੰਟੀ ਪੁੱਤਰ ਮੁਖਤਾਰ ਸਿੰਘ ਵਾਸੀ ਬਲੇਰ ਅਤੇ ਤੀਜੇ ਵਿਅਕਤੀ ਨੇ ਗੁਰਵੇਲ ਸਿੰਘ ਉਰਫ ਗੋਲਾ ਪੁੱਤਰ ਬਰਕਤ ਵਾਸੀ ਪਹਿਲਵਾਨਕੇ ਦੱਸਿਆ, ਜਦ ਉਨ੍ਹਾਂ ਨੂੰ ਮੋਟਰਸਾਈਕਲ ਦੇ ਕਾਗਜ਼ਾਂ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਕਾਗਜ਼ ਪੇਸ਼ ਨਹੀਂ ਕਰ ਸਕੇ। ਮੋਟਰਸਾਈਕਲ ਦੇ ਬਾਕਸ ਨੂੰ ਚੈੱਕ ਕਰਨ ’ਤੇ ਉਸ ’ਚੋਂ ਮੋਮੀ ਲਿਫਾਫਾ ਮਿਲਿਆ। ਉਕਤ ਮੁਲਜ਼ਮਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਲਿਫਾਫੇ ’ਚ ਨਸ਼ੇ ਵਾਲੇ ਕੈਪਸੂਲ ਅਤੇ ਪਾਊਡਰ ਹੈ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ ਉਸ ’ਚੋਂ 500 ਨਸ਼ੇ ਵਾਲੇ ਕੈਪਸੂਲ ਬਿਨਾਂ ਮਾਰਕਾ ਅਤੇ 200 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਉਨ੍ਹਾਂ ’ਤੇ ਮੁਕੱਦਮਾ ਨੰਬਰ 104 ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੰਗਾਂ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਦੀ ਹੜਤਾਲ 5ਵੇਂ ਦਿਨ ਵੀ ਰਹੀ ਜਾਰੀ
NEXT STORY