ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਅਕਸਰ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਦੀ ਫੇਸਬੁੱਕ ਆਈ.ਡੀ. ਹੈੱਕ ਹੋ ਗਈ ਜਾਂ ਫ਼ਿਰ ਕਿਸੇ ਪ੍ਰਸਿੱਧ ਵਿਅਕਤੀ ਦੀ ਆਈ.ਡੀ. ਬਣਾ ਕੇ ਸ਼ਾਤਰ ਕਿਸਮ ਦੇ ਲੋਕਾਂ ਨੇ ਠੱਗੀ ਮਾਰ ਲਈ। ਅਜਿਹਾ ਕੁਝ ਹੀ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐਸ.ਪੀ. ਹੇਮੰਤ ਕੁਮਾਰ ਹੋਰਾਂ ਨਾਲ ਹੋ ਰਿਹਾ, ਹਾਲਾਂਕਿ ਇਸ ਗੱਲ ਦੀ ਜਾਣਕਾਰੀ ਹੋਣ ’ਤੇ ਡੀ.ਐਸ.ਪੀ. ਹੇਮੰਤ ਕੁਮਾਰ ਹੋਰਾਂ ਖ਼ੁਦ ਆਪਣੀ ਫੇਸਬੁੱਕ ਆਈ.ਡੀ. ਤੇ ਵੀਡੀਓ ਪਾ ਕੇ ਸੂਚਿਤ ਕੀਤਾ ਹੈ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਡੀ.ਐਸ.ਪੀ. ਹੇਮੰਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ ’ਤੇ ਫੇਸਬੁੱਕ ਆਈ ਡੀ ਬਣਾ ਕੇ ਅਤੇ ਉਨ੍ਹਾਂ ਦੀ ਹੀ ਫੋਟੋ ਲਾ ਕੇ ਇਕ ਵਿਅਕਤੀ ਵੱਲੋ ਕਈਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ। ਸੋਸ਼ਲ ਮੀਡੀਆ ’ਤੇ ਵੀਡੀਓ ਸੰਦੇਸ਼ ਰਾਹੀਂ ਡੀ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਫੇਸਬੁੱਕ ਖਾਤਾ ਉਨ੍ਹਾਂ ਦਾ ਨਹੀਂ ਅਤੇ ਇਸ ਖਾਤੇ ਤੋਂ ਪੈਸਿਆਂ ਆਦਿ ਦੇ ਸਬੰਧ ਵਿਚ ਜੋ ਸੰਦੇਸ਼ ਲੋਕਾਂ ਨੂੰ ਆ ਰਹੇ ਉਹ ਗਲਤ ਹਨ।
ਇਹ ਵੀ ਪੜ੍ਹੋ ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ
ਨਵਾਂਸ਼ਹਿਰ ਜ਼ਿਲ੍ਹੇ ’ਚ 5 ਦੀ ਕੋਰੋਨਾ ਨਾਲ ਮੌਤ, 14 ਸਕੂਲੀ ਬੱਚਿਆਂ ਸਣੇ 108 ਨਵੇਂ ਮਾਮਲੇ ਮਿਲੇ
NEXT STORY