ਬਟਾਲਾ (ਸਾਹਿਲ/ਯੋਗੀ)- ਅਲੀਵਾਲ ਰੋਡ ’ਤੇ ਪੰਜ ਪੀਰ ਦੇ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਵਰਿੰਦਰ ਮਸੀਹ ਪੁੱਤਰ ਧੀਰਾ ਮਸੀਹ ਵਾਸੀ ਸਪਰਾਏ ਨੇੜੇ ਕਲਾਨੌਰ ਆਪਣੀ ਭੂਆ ਦੀ ਕੁੜੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਆਇਆ ਹੋਇਆ ਸੀ। ਅੱਜ ਉਸ ਦੀ ਭੈਣ ਦਾ ਵਿਆਹ ਸੀ ਅਤੇ ਬਰਾਤ ਬੀਤੀ ਰਾਤ ਦਿੱਲੀ ਤੋਂ ਆ ਕੇ ਬਟਾਲਾ ਵਿਖੇ ਰੁੱਕੀ ਹੋਈ ਸੀ। ਵਰਿੰਦਰ ਅਤੇ ਆਸ਼ੂ (ਕੁੜੀ ਦੀ ਮਾਸੀ ਦਾ ਮੁੰਡਾ) ਪੁੱਤਰ ਸੁੱਖਾ ਵਾਸੀ ਸ਼ਾਸਤਰੀ ਨਗਰ ਬਟਾਲਾ ਦੋਨੋ ਮੋਟਰਸਾਇਕਲ ’ਤੇ ਸਵਾਰ ਹੋ ਕੇ ਬਰਾਤੀਆਂ ਨੂੰ ਨਾਸ਼ਤਾ ਕਰਵਾਉਣ ਲਈ ਬਟਾਲਾ ਆ ਰਹੇ ਸੀ। ਜਦੋ ਦੋਵੇਂ ਜਾਣੇ ਅਲੀਵਾਲ ਰੋਡ ’ਤੇ ਪੰਜ ਪੀਰ ਕੋਲ ਪੁੱਜੇ ਤਾਂ ਇਕ ਤੇਜ ਰਫ਼ਤਾਰ ਅਣਪਛਾਤੇ ਵਾਹਨ ਨੇ ਇੰਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਗੰਭੀਰ ਰੂਪ ’ਚ ਜ਼ਖ਼ਮੀਂ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਦੋਵੇਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ’ਚ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ, ਜਿਥੇ ਡਾਕਟਰਾਂ ਨੇ ਵਰਿੰਦਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਆਸ਼ੂ ਦੀ ਸੀਰਿਅਸ ਹਾਲਤ ਕਾਰਨ ਅਮ੍ਰਿੰਤਸਰ ਰੈਫਰ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ 2 ਸਾਲ ਪਹਿਲਾ ਵਿਆਹ ਹੋਇਆ ਸੀ। ਉਸਦਾ 8 ਮਹੀਨੇ ਦਾ ਮੁੰਡਾ ਵੀ ਸੀ। ਮ੍ਰਿਤਕ ਦੀ ਪਤਨੀ ਆਪਣੇ ਪੁੱਤ ਨੂੰ ਗੋਦ ’ਚ ਲੈ ਕੇ ਇੰਨ੍ਹਾਂ ਵਿਰਲਾਪ ਕਰ ਰਹੀ ਸੀ ਕਿ ਦੇਖਿਆ ਨਹੀਂ ਸੀ ਜਾ ਰਿਹਾ। ਇਸ ਸੰਬੰਧੀ ਜਦ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ.ਐੱਚ.ਓ. ਅਮੋਲਕਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ’ਤੇ ਅਣਪਛਾਤੇ ਵਾਹਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਕੋਵਿਡ ਸਬੰਧੀ ਰੋਕਾਂ ਰਹਿਣਗੀਆਂ ਜਾਰੀ, ਜਾਨੀ ਨੁਕਸਾਨ ਨੂੰ ਰੋਕਣਾ ਪਹਿਲੀ ਤਰਜੀਹ: ਕੈਪਟਨ
NEXT STORY