ਫਿਰੋਜ਼ਪੁਰ, (ਕੁਮਾਰ)— ਹਰੀ ਕੇ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਹੋਣ ਤੋਂ ਬਾਅਦ ਅਤੇ ਪਿੱਛੋਂ ਘੱਟ ਆ ਰਹੇ ਪਾਣੀ ਕਾਰਨ ਫਿਰੋਜ਼ਪੁਰ ਦੇ ਇਲਾਕੇ ਵਿਚ ਚੱਲਦੇ ਸਤਲੁਜ ਦਰਿਆ ਦਾ ਪਾਣੀ ਸੁੱਕ ਗਿਆ ਹੈ ਅਤੇ ਪਾਣੀ ਦੇ ਖਤਮ ਹੋਣ ਨਾਲ ਦਰਿਆ ਵਿਚ ਰਹਿੰਦੀਆਂ ਹਜ਼ਾਰਾਂ ਮੱਛੀਆਂ ਤੇ ਜੀਵ-ਜੰਤੂ ਤੜਫ-ਤੜਫ ਕੇ ਮਰ ਗਏ ਹਨ। ਕੋਈ ਸਮਾਂ ਹੁੰਦਾ ਸੀ, ਜਦ ਫਿਰੋਜ਼ਪੁਰ ਤੱਕ ਆਉਂਦੇ ਇਸ ਸਤਲੁਜ ਦਰਿਆ ਵਿਚ ਬਿਆਸ ਅਤੇ ਸਤਲੁਜ ਦਾ ਪਾਣੀ ਆਉਂਦਾ ਸੀ ਅਤੇ ਨੀਲੇ ਰੰਗ ਦੇ ਸਾਫ-ਸੁਥਰੇ ਇਸ ਪਾਣੀ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਸਨ। ਇਥੇ ਪ੍ਰਵਾਸੀ ਪੰਛੀ ਆਉਂਦੇ ਸਨ ਤੇ ਮਰਗਾਬੀਆਂ, ਮਰਗ, ਮੱਛੀਆਂ ਤੇ ਹੋਰ ਕਈ ਤਰ੍ਹਾਂ ਦੇ ਜੀਵ-ਜੰਤੂ ਹੋਇਆ ਕਰਦੇ ਸਨ। ਦਰਿਆ ਦਾ ਪਾਣੀ ਸੁੱਕਣ ਤੋਂ ਬਾਅਦ ਸੈਂਕੜੇ ਏਕੜ ਇਸ ਦਰਿਆਈ ਜ਼ਮੀਨ 'ਤੇ ਲੋਕ ਹੱਲ ਤੇ ਟਰੈਕਟਰ ਚਲਾ ਕੇ ਇਸ ਜ਼ਮੀਨ ਨੂੰ ਉਪਜਾਊ ਬਣਾਉਣ ਵਿਚ ਜੁੱਟ ਗਏ ਹਨ ਅਤੇ ਦਰਿਆਈ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਕਬਜ਼ਾ ਕਰਨ ਵਾਲੇ ਲੋਕ ਜ਼ਮੀਨ ਵਿਚ ਉੱਘੇ ਬੂਟੇ ਤੇ ਘਾਹ-ਫੂਸ ਨੂੰ ਅੱਗ ਲਗਾ ਰਹੇ ਹਨ। ਅੱਗ ਲੱਗਣ ਨਾਲ ਥੋੜ੍ਹੇ ਬਹੁਤ ਬਚੇ ਜੀਵ-ਜੰਤੂ ਵੀ ਤੜਫ-ਤੜਫ ਕੇ ਮਰਨ ਲੱਗੇ ਹਨ।
ਅਣਜਾਣ ਵਿਅਕਤੀਆਂ ਤੋਂ ਕੰਮ ਕਰਵਾ ਰਿਹੈ ਬਿਜਲੀ ਵਿਭਾਗ
NEXT STORY