ਜੁਗਿਆਲ (ਸਮਾਈਲ) – ਯੂ. ਬੀ. ਡੀ. ਸੀ. ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਸ਼ਾਹਪੁਰਕੰਡੀ ਬੈਰਾਜ ਬੰਨ੍ਹ ਦੇ ਬਣ ਰਹੇ ਪਾਵਰ ਹਾਊਸਾਂ ਵਿਚ ਦਾਖਲ ਹੋ ਗਿਆ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਜਲਦੀ-ਜਲਦੀ ’ਚ ਬਾਹਰ ਕੱਢ ਲਿਆ ਗਿਆ ਪਰ ਪਾਵਰ ਹਾਊਸ ਦੀ ਕੀਮਤੀ ਮਸ਼ੀਨਰੀ ਤੇ ਹੋਰ ਸਾਮਾਨ ਪਾਣੀ ਵਿਚ ਡੁੱਬਣ ਨਾਲ ਕੰਮ ਕਰ ਰਹੀ ਕੰਪਨੀ ਦਾ ਵੀ ਭਾਰੀ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : UPI rules change : 1 ਅਗਸਤ ਤੋਂ UPI ਨਿਯਮਾਂ 'ਚ ਹੋ ਰਿਹੈ ਵੱਡਾ ਬਦਲਾਅ, ਹੁਣ ਸਿਰਫ਼...
ਇਸ ਨਾਲ ਪਾਵਰ ਹਾਊਸਾਂ ਦੇ ਨਿਰਮਾਣ ਦੇ ਕੰਮ ਵਿਚ 5-6 ਮਹੀਨਿਆਂ ਦੀ ਦੇਰੀ ਹੋਣੀ ਸੁਭਾਵਕ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਯੂ. ਬੀ. ਡੀ. ਸੀ. ਨਹਿਰ ਦੇ ਗੇਟ ਬੰਦ ਹੋਣ ਨਾਲ ਪਾਣੀ ਦਾ ਓਵਰਫਲੋਅ ਨਿਰਮਾਣ ਅਧੀਨ ਨਹਿਰ ਤੋਂ ਹੁੰਦੇ ਹੋਏ ਪਾਵਰ ਹਾਊਸਾਂ ਵਿਚ ਭਰ ਗਿਆ, ਜਿਸ ਨਾਲ ਵੱਡੀਆਂ-ਵੱਡੀਆਂ ਮਸ਼ੀਨਰੀਆਂ ਤੇ ਹੋਰ ਉਪਕਰਣ ਪਾਣੀ ਵਿਚ ਡੁੱਬ ਗਏ। ਇਸ ਨਾਲ ਕੰਪਨੀ ਨੂੰ 4 ਕਰੋੜ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ Gold, ਜਾਣੋ ਹੋਰ ਕਿੰਨੀ ਘਟੇਗੀ ਕੀਮਤ
ਕੰਪਨੀ ਦੇ ਜਨਰਲ ਮੈਨੇਜਰ ਸੁਨੀਲ ਸ਼੍ਰੀਵਾਸਤਵ ਨੇ ਦੱਸਿਆ ਕਿ ਯੂ. ਬੀ. ਡੀ. ਸੀ. ਪ੍ਰਸ਼ਾਸਨ ਤੇ ਸ਼ਾਹਪੁਰਕੰਡੀ ਬੈਰਾਜ ਬੰਨ੍ਹ ’ਚ ਆਪਸੀ ਤਾਲਮੇਲ ਨਾ ਹੋਣ ਕਾਰਨ ਓਵਰਫਲੋਅ ਹੋਇਆ ਪਾਣੀ ਪਾਵਰ ਹਾਊਸਾਂ ਵਿਚ ਲੱਗਭਗ 13 ਮੀਟਰ ਤੋਂ ਵੱਧ ਭਰ ਗਿਆ।
ਇਹ ਵੀ ਪੜ੍ਹੋ : Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ ਨੂੰ ਮਿਲਣਗੇ ਜ਼ਿਆਦਾ ਫ਼ਾਇਦੇ
ਪਾਣੀ ਵਿਚ ਡੁੱਬੀ ਮਸ਼ੀਨਰੀ ’ਚ ਕ੍ਰੇਨ, 60 ਹਾਊਸ ਪਾਵਰ ਦੇ ਡਿਪਾਰਟਮੈਂਟ ਡਿਵਾਈਡਿੰਗ ਪੰਪ, ਵਾਇਬ੍ਰੇਟਰ, ਚੀਪਿੰਗ ਹੈਮਰ, ਕਈ ਪੰਪ, 3 ਟਨ ਦੇ ਚੇਨ ਬਲਾਕ, ਏ. ਜੀ.-7 ਗ੍ਰਾਈਂਡਿੰਗ ਮਸ਼ੀਨ, ਵੈਲਡਿੰਗ ਮਸ਼ੀਨ, ਕਾਪਰ ਇਲੈਕਟ੍ਰੀਕਲ ਕੇਬਲਾਂ, ਹਾਈਡ੍ਰੋਲਿਕ ਜੈੱਕ ਆਦਿ ਤੇ ਹੋਰ ਸਾਮਾਨ ਸ਼ਾਮਲ ਹੈ।
ਦੂਜੇ ਪਾਸੇ ਚੀਫ ਇੰਜੀਨੀਅਰ ਸ਼ੇਰ ਸਿੰੰਘ ਨੇ ਦੱਸਿਆ ਕਿ ਇਹ ਸਾਰੀ ਗਲਤੀ ਕੰਪਨੀ ਦੀ ਹੈ। ਬੈਰਾਜ ਪ੍ਰਸ਼ਾਸਨ ਨੇ ਕੰਪਨੀ ਨੂੰ ਮਾਰਚ 2025 ’ਚ ਚਿੱਠੀ ਲਿਖੀ ਸੀ ਕਿ ਕਿਸੇ ਸਮੇਂ ਵੀ ਪਾਣੀ ਆ ਸਕਦਾ ਹੈ, ਇਸ ਦਾ ਪ੍ਰਬੰਧ ਕਰ ਲਿਆ ਜਾਵੇ ਪਰ ਕੰਪਨੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਕਤ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੰਪਨੀ ਨੂੰ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ, ਸਗੋਂ ਕੰਮ ਵਿਚ ਦੇਰੀ ਹੋਣ ’ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੋਨੇ ਦੀ ਰਫ਼ਤਾਰ ਦੇਖ ਚਾਂਦੀ ਵੀ ਪਹੁੰਚੀ ਉੱਚ ਪੱਧਰ 'ਤੇ, ਇਥੋਂ ਤੱਕ ਜਾ ਸਕਦੈ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ ਮਾਲਕ ’ਤੇ ਫਾਇਰਿੰਗ ਮਾਮਲੇ ’ਚ ਫਗਵਾੜਾ ਤੋਂ 2 ਸ਼ਾਰਪਊਟਰ ਗ੍ਰਿਫਤਾਰ
NEXT STORY