ਫਰੀਦਕੋਟ (ਹਾਲੀ)- ਪੁਰਾਣੀ ਛਾਉਣੀ ਰੋਡ ਇਸ ਵੇਲੇ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਪੰਜ ਦਿਨ ਪਹਿਲਾਂ ਹੋਏ ਮੀਂਹ ਦਾ ਪਾਣੀ ਅਜੇ ਇਸ ਸੜਕ ਤੋਂ ਸੁੱਕਿਆ ਨਹੀਂ ਸੀ ਕਿ ਸੋਮਵਾਰ ਦੇ ਮੀਂਹ ਨੇ ਇਸ ਸੜਕ ਨੂੰ ਫ਼ਿਰ ਪਾਣੀ ਨਾਲ ਭਰ ਦਿੱਤਾ। ਸੜਕ ਦਾ ਲਗਭਗ 1 ਕਿਲੋਮੀਟਰ ਲੰਮਾ ਟੋਟਾ ਪਾਣੀ ਅਤੇ ਚਿੱਕੜ ਨਾਲ ਭਰਿਆ ਹੋਇਆ ਹੈ, ਜਿਸ ਕਰਕੇ 10 ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੜਕ 'ਤੇ ਦੋਵੇਂ ਪਾਸੇ ਵਸੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਇਸ ਸੜਕ ਦਾ ਇਹੀ ਹਾਲ ਹੈ ਅਤੇ ਉਹ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਦੇ ਧਿਆਨ 'ਚ ਕਈ ਵਾਰ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਧਾਰ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਹ ਸੜਕ ਜਦੋਂ ਅੱਗੇ ਜਾ ਕੇ ਕੰਮੇਆਣਾ ਨੂੰ ਮੁੜਦੀ ਹੈ ਅਤੇ ਇਕ ਪਾਸੇ ਛਾਉਣੀ ਨੂੰ ਜਾਂਦੀ ਹੈ, ਇਥੋਂ ਲੈ ਕੇ ਪਿੰਡ ਕੰਮੇਆਣਾ ਵੱਲ ਦੂਸਰੀ ਤਿਕੋਣੀ ਬਣਨ ਤੱਕ ਸੜਕ ਦਾ ਇਹੀ ਹਾਲ ਹੈ। ਸੜਕ ਦਾ ਇਹ ਹਾਲ ਕਰਨ 'ਚ ਇਥੋਂ ਦੇ ਲੋਕਾਂ ਦਾ ਵੱਡਾ ਹੱਥ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਇਸ ਸੜਕ ਦਾ ਪਾਣੀ ਨਾਲ ਜਾਂਦੇ ਨਾਲੇ 'ਚ ਦੀ ਹੋ ਕੇ ਅੱਗੇ ਚਲਾ ਜਾਂਦਾ ਸੀ ਪਰ ਹੁਣ ਛਾਉਣੀ ਵਾਲੇ ਪਾਸੇ ਲੋਕਾਂ ਨੇ ਬਿਨਾਂ ਕੋਈ ਮਨਜ਼ੂਰੀ ਲਏ ਉਚੀ ਪੁਲੀ ਬਣਾ ਦਿੱਤੀ ਹੈ, ਜਦਕਿ ਕੰਮੇਆਣਾ ਪਿੰਡ ਵਾਲੇ ਪਾਸੇ ਭਰਤੀ ਪਾ ਕੇ ਸੜਕ ਉੱਚੀ ਕੀਤੀ ਹੋਈ ਹੈ। ਇਸ ਕਰਕੇ ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਹੋ ਰਹੀ।
ਲੋਕਾਂ ਨੇ ਮੰਗ ਕੀਤੀ ਕਿ ਪੁਲੀ ਨੀਵੀਂ ਕੀਤੀ ਜਾਵੇ ਅਤੇ ਸੜਕ ਉਤੋਂ ਭਰਤੀ ਚੁਕਵਾਈ ਜਾਵੇ ਤਾਂ ਕਿ ਪਾਣੀ ਦੀ ਨਿਕਾਸੀ ਹੋ ਸਕੇ।
ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਨਹੀਂ ਜਾਰੀ ਕੀਤੀ ਕੋਈ ਗਾਈਡਲਾਈਨਜ਼
NEXT STORY