Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 19, 2026

    6:10:23 PM

  • big warning in punjab for 7 days  meteorological department issues orange alert

    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ...

  • summer vacations from friday in punjab

    ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ,...

  • tennis player got degree 65 years

    ਪੜ੍ਹਾਈ ਸ਼ੁਰੂ ਕਰਨ ਤੋਂ 65 ਸਾਲ ਬਾਅਦ ਹਾਸਲ ਕੀਤੀ...

  • arms in punjab orders related to arms

    ਅਸਲੇ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋ ਗਏ ਸਖ਼ਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sri Muktsar Sahib
  • ਜਾਣੋ ਕਿਉਂ ਵੱਡੇ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ 'ਦਿਆਲ ਸਿੰਘ ਕੋਲਿਆਂਵਾਲੀ' (ਵੀਡੀਓ)

PUNJAB News Punjabi(ਪੰਜਾਬ)

ਜਾਣੋ ਕਿਉਂ ਵੱਡੇ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ 'ਦਿਆਲ ਸਿੰਘ ਕੋਲਿਆਂਵਾਲੀ' (ਵੀਡੀਓ)

  • Edited By Babita,
  • Updated: 16 Mar, 2021 06:26 PM
Sri Muktsar Sahib
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਮੁਕਤਸਰ ਸਾਹਿਬ : ਅਕਾਲੀ ਦਲ ਨਾਲ ਸਬੰਧਿਤ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ' ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਦਿਆਲ ਸਿੰਘ ਕੋਲਿਆਂਵਾਲੀ ਪਿਛਲੇ ਇਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜੋ ਸੋਮਵਾਰ ਸਵੇਰੇ ਦਿੱਲੀ ਦੇ ਮੇਦਾਂਤਾ ਹਸਪਤਾਲ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਮੁਕਤਸਰ ਜ਼ਿਲ੍ਹੇ ਤੋਂ ਅਕਾਲੀ ਦਲ ਦੇ ਪ੍ਰਧਾਨ ਰਹੇ ਦਿਆਲ ਸਿੰਘ ਕੋਲਿਆਂਵਾਲੀ ਪ੍ਰਕਾਸ਼ ਸਿੰਘ ਬਾਦਲ ਦੇ ਇੰਨੇ ਕਰੀਬੀ ਸਨ ਕਿ ਉਨ੍ਹਾਂ ਨੂੰ 'ਮਿੰਨੀ ਬਾਦਲ' ਵੀ ਕਿਹਾ ਜਾਂਦਾ ਸੀ। ਦਿਆਲ ਸਿੰਘ ਕੋਲਿਆਂਵਾਲੀ ਨੂੰ ਵੱਡੇ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ 'ਚ ਕੋਲਿਆਂਵਾਲੀ ਦੀ ਗੱਲ ਨੂੰ ਕੋਈ ਵੀ ਨਕਾਰਦਾ ਨਹੀਂ ਸੀ। ਬਾਦਲ ਪਰਿਵਾਰ ਨਾਲ ਨਜ਼ਦੀਕੀ ਅਤੇ ਕਰੋੜਾਂ ਦੀ ਜਾਇਦਾਦ ਹੋਣ ਕਾਰਨ ਦਿਆਲ ਸਿੰਘ ਕੋਲਿਆਂਵਾਲੀ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ। ਵਿਰੋਧੀ ਧਿਰਾਂ ਇਹ ਵੀ ਇਲਜ਼ਾਮ ਲਗਾਉਂਦੀਆਂ ਰਹੀਆਂ ਕਿ ਦਿਆਲ ਸਿੰਘ ਕੋਲਿਆਂਵਾਲੀ ਡੰਡੇ ਦੇ ਜ਼ੋਰ 'ਤੇ ਲੋਕਾਂ ਤੋਂ ਕੰਮ ਕਰਾਉਂਦੇ ਸਨ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮੁੜ ਬੰਦ ਹੋ ਸਕਦੇ ਨੇ 'ਚੋਣਵੇਂ ਆਪਰੇਸ਼ਨ'
ਸਰਪੰਚੀ ਦੀਆਂ ਚੋਣਾਂ ਜਿੱਤ ਕੇ ਕੀਤੀ ਸੀ ਸਿਆਸਤ ਦੀ ਸ਼ੁਰੂਆਤ
ਦਿਆਲ ਸਿੰਘ ਕੋਲਿਆਂਵਾਲੀ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਸਿਆਸਤ ਦੀ ਸ਼ੁਰੂਆਤ ਆਪਣੇ ਹੀ ਪਿੰਡ 'ਚ ਸਰਪੰਚੀ ਦੀਆਂ ਚੋਣਾਂ ਜਿੱਤਣ ਨਾਲ ਕੀਤੀ। ਸ਼ੁਰੂਆਤੀ ਦੌਰ 'ਚ ਦਿਆਲ ਸਿੰਘ ਕੋਲਿਆਂਵਾਲੀ ਲੰਬੀ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਸਵੀਰ ਸਿੰਘ ਕੱਖਾਂਵਾਲੀ ਦੇ ਨਜ਼ਦੀਕ ਸਨ ਪਰ ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਦਿਆਲ ਸਿੰਘ ਬਾਦਲ ਪਰਿਵਾਰ ਦੇ ਨੇੜੇ ਆ ਗਏ। ਇਸ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਦਿਆਲ ਸਿੰਘ ਨੇ ਅਕਾਲੀ ਦਲ ਦੇ ਲੇਖੇ ਲਾ ਦਿੱਤੀ। ਕੋਲਿਆਂਵਾਲੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਸਨ। ਇਸ ਦੇ ਨਾਲ ਹੀ ਸੇਵਾ ਚੋਣ ਬੋਰਡ ਦੇ ਮੈਂਬਰ ਵੀ ਸਨ। ਉਹ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ

ਕੋਲਿਆਂਵਾਲੀ ਅਤੇ ਵਿਵਾਦ

ਦਿਆਲ ਸਿੰਘ ਕੋਲਿਆਂਵਾਲੀ ਨੇ ਮਲੋਟ ਖੇਤੀਬਾੜੀ ਵਿਕਾਸ ਬੈਂਕ ਤੋਂ ਤਕਰੀਬਨ ਇੱਕ ਕਰੋੜ ਰੁਪਏ ਦਾ ਕਰਜ਼ਾ ਲਿਆ, ਜਿਸ ਦੀ ਅਦਾਇਗੀ ਨਾ ਕਰਨ 'ਤੇ ਉਹ ਲੰਬਾ ਸਮਾਂ ਵਿਵਾਦਾਂ 'ਚ ਘਿਰੇ ਰਹੇ। ਇਸ ਤੋਂ ਬਾਅਦ ਦਿਆਲ ਸਿੰਘ ਕੋਲਿਆਂਵਾਲੀ ਦਾ ਨਾਮ ਪਾਵਰਕਾਮ ਦਾ ਹਜ਼ਾਰਾਂ ਰੁਪਏ ਦਾ ਬਿੱਲ ਨਾ ਭਰਨ ਕਰਕੇ ਵੀ ਸੁਰਖੀਆਂ 'ਚ ਰਿਹਾ। ਫਿਰ ਨੌਕਰੀ ਘਪਲਾ ਮਾਮਲੇ 'ਚ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਕਾਰਨ ਵਿਜੀਲੈਂਸ ਮਹਿਕਮੇ ਨੇ ਵੀ ਕੋਲਿਆਂਵਾਲੀ 'ਤੇ ਕੇਸ ਦਰਜ ਕੀਤਾ ਸੀ  2018 'ਚ ਇਸ ਕੇਸ 'ਚ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਰਵਰੀ 2019 'ਚ ਜ਼ਮਾਨਤ ਵੀ ਮਿਲ ਗਈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਫ਼ੌਜ 'ਚ ਭਰਤੀ ਮਾਮਲੇ ਸਬੰਧੀ 'ਦੂਜੇ ਨੰਬਰ' 'ਤੇ ਸੂਬਾ

ਦਸੰਬਰ 2004 ਵਿੱਚ ਦਿਆਲ ਸਿੰਘ ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਦਾ ਨਾਮ ਇੱਕ ਕਤਲ ਕੇਸ ਨਾਲ ਵੀ ਜੁੜਿਆ, ਜਿਸ 'ਚ 2011 'ਚ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੋਲਿਆਂਵਾਲੀ ਦੇ ਘਰੋਂ ਸ਼ੱਕੀ ਪਦਾਰਥ ਦੇ 15 ਪੈਕੇਟ ਜ਼ਬਤ ਕੀਤੇ ਗਏ ਸਨ, ਪਰ ਇਸ ਕੇਸ 'ਚ ਕੋਲਿਆਂਵਾਲੀ ਬਰੀ ਹੋ ਗਏ ਸਨ। ਇਨ੍ਹਾਂ ਵਿਵਾਦਾਂ 'ਚ ਘਿਰੇ ਹੋਣ ਦੇ ਬਾਵਜੂਦ ਜਦੋਂ ਵੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਸਵਾਲ ਪੁੱਛੇ ਜਾਂਦੇ ਤਾਂ ਉਹ ਬੜੀ ਬੇਬਾਕੀ ਨਾਲ ਉਸ ਦਾ ਜਵਾਬ ਦਿੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

  • Dyal Singh Kolianwali
  • Akali Dal
  • Badal Family
  • Mini Badal
  • ਦਿਆਲ ਸਿੰਘ ਕੋਲਿਆਂਵਾਲੀ
  • ਅਕਾਲੀ ਦਲ
  • ਬਾਦਲ ਪਰਿਵਾਰ
  • ਮਿੰਨੀ ਬਾਦਲ

ਵੱਡੀ ਖ਼ਬਰ: ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ’ਚ ਆਪ ਵਿਧਾਇਕ ਨਰੇਸ਼ ਯਾਦਵ ਬਰੀ

NEXT STORY

Stories You May Like

  • indians dominate among the world s 100 biggest philanthropists
    ਦੁਨੀਆ ਦੇ 100 ਸਭ ਤੋਂ ਵੱਡੇ ਪਰਉਪਕਾਰੀਆਂ 'ਚ ਭਾਰਤੀਆਂ ਦਾ ਦਬਦਬਾ, ਦਰਿਆਦਿਲੀ ਦਾ ਦੁਨੀਆ ਨੇ ਮੰਨਿਆ ਲੋਹਾ!
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • court  s big decision in bhojshala case
    ਭੋਜਸ਼ਾਲਾ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ ! ਕੰਪਲੈਕਸ ਨੂੰ ਮੰਨਿਆ ਮੰਦਰ, ਜਾਣੋ ਪੂਰਾ ਮਾਮਲਾ
  • neet exam  new date  dharmendra pradhan  students  fees
    ਕੇਂਦਰੀ ਸਿੱਖਿਆ ਮੰਤਰੀ ਨੇ ਮੰਨਿਆ- ਪੇਪਰ ਲੀਕ ਹੋਏ, ਜਾਣੋ ਕਦੋਂ ਹੋਵੇਗੀ NEET ਦੀ ਪ੍ਰੀਖਿਆ
  • why are people wrapping their keys in aluminum foil
    ਕਾਰ ਦੀਆਂ ਚਾਬੀਆਂ ਨੂੰ ਐਲੂਮੀਨੀਅਮ ਫੋਇਲ ਕਿਉਂ ਲਪੇਟ ਰਹੇ ਲੋਕ ? ਜਾਣੋ ਇਸ ਪਿੱਛੇ ਦਾ ਵਿਗਿਆਨ
  • not scoring runs makes me restless  kohli
    ਲਗਾਤਾਰ ਸਿਫਰ 'ਤੇ ਆਊਟ ਹੋਣ ਨਾਲ ਨਰਵਸ ਸੀ, ਦੌੜਾਂ ਨਹੀਂ ਬਣਾਉਣ ਨਾਲ ਬੇਚੈਨ ਹੋ ਜਾਂਦਾ ਹਾਂ : ਕੋਹਲੀ
  • why is shubhendu adhikari leading the race for cm post
    ਸ਼ੁਭੇਂਦੂ ਅਧਿਕਾਰੀ ਸੀ. ਐੱਮ. ਅਹੁਦੇ ਦੀ ਦੌੜ ’ਚ ਸਭ ਤੋਂ ਅੱਗੇ ਕਿਉਂ ਹਨ?
  • sukhbir badal on neet exam
    NEET ਪੇਪਰ ਲੀਕ ਮਾਮਲਾ: ਸੁਖਬੀਰ ਸਿੰਘ ਬਾਦਲ ਨੇ ਕੀਤੀ CBI ਜਾਂਚ ਦੀ ਮੰਗ
  • big warning in punjab for 7 days  meteorological department issues orange alert
    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ...
  • bharat band these shops remain close in punjab
    ਬੁੱਧਵਾਰ ਨੂੰ ‘ਭਾਰਤ ਬੰਦ’! ਪੰਜਾਬ ‘ਚ ਨਹੀਂ ਖੁੱਲਣਗੀਆਂ ਇਹ ਦੁਕਾਨਾਂ
  • dhami condemns sacrilege in jalandhar
    ਜਲੰਧਰ ’ਚ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਸਖ਼ਤ ਸ਼ਬਦਾਂ ’ਚ ਕੀਤੀ ਨਿੰਦਾ
  • good news for students wanting to go to italy
    ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ Good News! ਜਲੰਧਰ 'ਚ ਸਿੱਖੋ ਇਟਾਲੀਅਨ...
  • big uproar over pre paid meters tubewells at risk of closure in jalandhar
    ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ,...
  • punjab police asi punjab police officer
    ਵੱਡੀ ਖ਼ਬਰ : ਰਾਹ 'ਚ ਘੇਰ ਕੇ ਮਾਰ 'ਤਾ ਪੰਜਾਬ ਪੁਲਸ ਦਾ ਏ. ਐੱਸ. ਆਈ.
  • heatwave wreaks havoc in punjab one person dies in jalandhar
    ਪੰਜਾਬ 'ਚ ਕਹਿਰ ਵਰ੍ਹਾਉਣ ਲੱਗੀ ਗਰਮੀ! ਜਲੰਧਰ 'ਚ ਇਕ ਵਿਅਕਤੀ ਦੀ ਮੌਤ, ਲੋਕਾਂ ਨੂੰ...
  • ed interrogates gmada  s chief town planner for 5 hours
    ਗਮਾਡਾ ਦੇ ਚੀਫ਼ ਟਾਊਨ ਪਲਾਨਰ ਤੋਂ ਈ. ਡੀ. ਨੇ 5 ਘੰਟੇ ਕੀਤੀ ਪੁੱਛਗਿੱਛ
Trending
Ek Nazar
after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

advisory issued in nawanshahr due to extreme heat

ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...

famous comedian buys his own luxurious house in dubai

ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ...

famous actor and comedian s wife dies sought help from cm vijay for treatment

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ...

snake enters salman khan s galaxy apartment creating chaos

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

a bottle of water costs rs 299 in a famous actor s restaurant

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

long powercut

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

weather update

ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ 'ਚ...

famous cricketer passes away

IPL ਵਿਚਾਲੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

the most expensive ice cream in the world

ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ! ਇਕ ਸਕੂਪ ਦੀ ਕੀਮਤ 5 ਲੱਖ ਰੁਪਏ ਤੋਂ ਵੀ...

servant raped girl by forcing her to drink alcohol

ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...

highway accident

ਮਾਤਮ 'ਚ ਬਦਲੀਆਂ ਖੁਸ਼ੀਆਂ! ਕੰਟੇਨਰ 'ਚ ਜਾ ਵੱਜਾ ਬਾਰਾਤੀਆਂ ਨਾਲ ਭਰਿਆ ਟਰੱਕ, ਸੜਕ...

bollywood music composer injured during pbks vs rcb match

PBKS vs RCB ਮੈਚ ਦੌਰਾਨ ਬਾਲੀਵੁੱਡ ਮਿਊਜ਼ਿਕ ਕੰਪੋਜ਼ਰ ਜ਼ਖਮੀ ! ਪੰਜਾਬ ਦੀ ਟੀਮ...

russia  s tough decision

ਰੂਸ ਦਾ ਸਖ਼ਤ ਫ਼ੈਸਲਾ'; ਹੁਣ ਯੂਰਪ ਨੂੰ ਡਾਲਰ ਨਹੀਂ, ਰੂਬਲ ਤੇ ਯੁਆਨ 'ਚ ਖਰੀਦਣਾ...

iran warns us

ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ 'ਚ ਅਮਰੀਕੀਆਂ ਦੀ ਕਬਰਾਂ ਬਣਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bharat band these shops remain close in punjab
      ਬੁੱਧਵਾਰ ਨੂੰ ‘ਭਾਰਤ ਬੰਦ’! ਪੰਜਾਬ ‘ਚ ਨਹੀਂ ਖੁੱਲਣਗੀਆਂ ਇਹ ਦੁਕਾਨਾਂ
    • dhami condemns sacrilege in jalandhar
      ਜਲੰਧਰ ’ਚ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਸਖ਼ਤ ਸ਼ਬਦਾਂ ’ਚ ਕੀਤੀ ਨਿੰਦਾ
    • fir case
      ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਸਮੇਂ ਹੋਈ ਲੜਾਈ, 13 ਖ਼ਿਲਾਫ਼ ਕੇਸ ਦਰਜ
    • good news for students wanting to go to italy
      ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ Good News! ਜਲੰਧਰ 'ਚ ਸਿੱਖੋ ਇਟਾਲੀਅਨ...
    • punjab haryana high court lawyer firing
      ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ 'ਤੇ ਚਲਾਈਆਂ ਗੋਲੀਆਂ, ਕੁਰਾਲੀ ਬਾਈਪਾਸ ਨੇੜੇ...
    • village bhalur  body of a young man
      ਪਿੰਡ ਭਲੂਰ ਦੇ ਸ਼ਮਸ਼ਾਨ ਘਾਟ 'ਚ ਇਸ ਹਾਲਾਤ ਵਿਚ ਨੌਜਵਾਨ ਦੀ ਲਾਸ਼ ਦੇ ਸਹਿਮੇ ਲੋਕ
    • punjabi boy dies in uk
      ਯੂ. ਕੇ. 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤਰ, ਸਦਮੇ 'ਚ...
    • unidentified person dies at railway station
      ਰੇਲਵੇ ਸਟੇਸ਼ਨ 'ਤੇ ਅਣਪਛਾਤੇ ਵਿਅਕਤੀ ਦੀ ਮੌਤ
    • advisory issued in nawanshahr due to extreme heat
      ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...
    • one arrested with tractor trolley full of sand
      ਰੇਤਾ ਦੀ ਭਰੀ ਟਰੈਕਟਰ-ਟਰਾਲੀ ਸਮੇਤ ਇਕ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +