ਪਟਿਆਲਾ(ਜੋਸਨ) - ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ ਵਧੇਰੇ ਸਾਫ ਅਤੇ ਹਰਾ, ਸ਼ੋਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਵਾਈਸ-ਚਾਂਸਲਰ, ਡਾ. ਬੀ. ਐੈੱਸ. ਘੁੰਮਣ ਨੇ ਅੱਜ ਕੈਂਪਸ ਵਿਖੇ 10 ਈ-ਰਿਕਸ਼ਿਆਂ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਘੁੰਮਣ ਨੇ ਕਿਹਾ ਕਿ ਇਸ ਕਦਮ ਨਾਲ ਕੈਂਪਸ ਵਿਖੇ ਆਉਣ ਵਾਲਿਆਂ ਨੂੰ ਸਮੇਂ ਦੀ ਬਚਤ ਦੇ ਨਾਲ-ਨਾਲ ਉਨ੍ਹਾਂ ਨੂੰ ਖਰਾਬ ਮੌਸਮ ਅਤੇ ਹੋਰ ਔਕੜਾਂ ਤੋਂ ਬਚਾਉਂਦਿਆਂ ਆਰਾਮ ਅਤੇ ਰਾਹਤ ਪਹੁੰਚੇਗੀ। ਇਹ ਈ-ਰਿਕਸ਼ਾ ਯਾਤਰੀਆਂ ਅਤੇ ਮਾਲਕਾਂ ਲਈ ਵੀ ਸਸਤਾ ਹੋਵੇਗਾ ਕਿਉਂਕਿ ਇਹ ਚਾਰਜਏਬਲ ਬੈਟਰੀ ਨਾਲ ਚੱਲਦਾ ਹੈ। ਇਸ ਨੂੰ ਮੁੜ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ, ਜਿਸ ਨਾਲ ਵਾਰ-ਵਾਰ ਬੈਟਰੀ ਬਦਲਣ ਦੀ ਸਮੱਸਿਆ ਤੋਂ ਵੀ ਬੱਚਿਆ ਜਾ ਸਕੇਗਾ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਕੈਂਪਸ ਕਵਰ ਕਰਨ ਲਈ ਸਵੇਰੇ 7 ਤੋਂ ਸ਼ਾਮ 7.30 ਵਜੇ ਤਕ ਤਿੰਨ ਵੱਖ-ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਯੂਨੀਵਰਸਿਟੀ ਨੇ ਮਹਿਲਾ ਡਰਾਈਵਰਾਂ ਨੂੰ ਤਾਇਨਾਤ ਕੀਤਾ ਹੈ। ਇਨ੍ਹਾਂ ਗੱਡੀਆਂ ਦੀ ਸ਼ੁਰੂਆਤ ਨਾਲ ਯੂਨੀਵਰਸਿਟੀ ਦੇ ਵਾਤਾਵਰਣ ਪੱਖੀ ਮਾਹੌਲ ਵਿਚ ਵਾਧਾ ਹੋਵੇਗਾ, ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦਾ ਧੂੰਆਂ ਨਹੀਂ ਛੱਡਦੇ ਅਤੇ ਨਾ ਹੀ ਸ਼ੋਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਰਿਕਸ਼ੇ ਕੁਝ ਹੱਦ ਤਕ ਅਨਪੜ੍ਹ ਵਿਅਕਤੀਆਂ ਲਈ ਰੋਜ਼ਗਾਰ ਪੈਦਾ ਕਰਨ ਵਿਚ ਵੀ ਮਦਦ ਕਰਨਗੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜੀ. ਐੈੱਸ. ਬੱਤਰਾ, ਰਜਿਸਟਰਾਰ, ਡਾ. ਐੱਮ. ਐੈੱਸ. ਨਿੱਝਰ ਐੈੱਸ. ਟੀ. ਓ., ਕੈਪਟਨ ਗੁਰਤੇਜ ਸਿੰਘ ਵੀ ਮੌਜੂਦ ਸਨ।
10 ਸਾਲਾ ਬਾਅਦ ਵਾਪਸ ਆਵੇਗੀ ਹੈਰੀਟੇਜ ਮੇਲੇ ਦੀ ਰੌਣਕ
NEXT STORY