ਪਟਿਆਲਾ (ਰਾਜੇਸ਼) - ਉਹ ਸੁਨਹਿਰੀ ਯੁੱਗ, ਜਦੋਂ ਮਹਿਲ ਤੋਂ ਸੰਗੀਤ ਦੀਆਂ ਧੁੰਨਾਂ ਹਵਾਵਾਂ ਨੂੰ ਧੁੰਨਮਈ ਬਣ ਦਿੰਦੀਆਂ ਸਨ, ਜਦੋਂ ਮਹਿਲ ਦੀ ਚਮਕ ਦੂਰ-ਦੂਰ ਤੱਕ ਹਨੇਰਿਆਂ ਨੂੰ ਕੱਟਦੀ ਰਿਆਸਤ ਨੂੰ ਖੂਬਸੂਰਤ ਬਣਾ ਦਿੰਦੀ ਸੀ, ਉਹ ਸਮਾਂ ਉਹ ਸੁਨਹਿਰੀ ਯੁੱਗ ਫਿਰ ਵਾਪਸ ਆ ਗਿਆ ਹੈ।
ਫਰਕ ਬਸ ਇੰਨਾ ਹੈ ਕਿ ਉਸ ਸੁਨਹਿਰੀ ਯੁੱਗ ਵਿਚ ਆਮ ਲੋਕ ਇਸ ਚਮਕ, ਇਨ੍ਹਾਂ ਧੁੰਨਾਂ ਅਤੇ ਇਸ ਰੌਸ਼ਨੀ ਨੂੰ ਦੂਰ ਆਪਣੇ ਘਰਾਂ ਤੋਂ ਮਹਿਸੂਸ ਕਰ ਸਕਦੇ ਸੀ। ਹੁਣ ਉਹ ਇਸ ਮਹਿਲ ਦੇ ਅੰਦਰ ਪਹੁੰਚ ਕੇ ਇਸ ਖੂਬਸੂਰਤੀ ਦੇ ਗਵਾਹ ਬਣਨਗੇ ਕਿਉਂਕਿ ਸ਼ਾਹੀ ਸ਼ਹਿਰ ਦੇ ਮਹਿਲਾਂ ਵਿਚ ਬੁੱਧਵਾਰ ਤੋਂ ਹੈਰੀਟੇਜ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ ਦੇਸ਼ ਭਰ ਦੇ ਕਾਰੋਬਾਰੀ ਅਤੇ ਸੈਲਾਨੀ ਪਹੁੰਚਣੇ ਸ਼ੁਰੂ ਹੋ ਜਾਣਗੇ। ਪਟਿਆਲਵੀ ਮਾਣ ਮਹਿਸੂਸ ਕਰਨਗੇ ਇਸ ਮੇਲੇ ਦੇ ਮੇਜ਼ਬਾਨ ਬਣਨ ਦਾ।
ਸ਼ਾਹੀ ਪਰਿਵਾਰ ਦੇ ਸੱਤਾ ਵਿਚ ਪਰਤਦੇ ਹੀ ਸ਼ਹਿਰ ਦੇ ਸ਼ੀਸ਼ ਮਹਿਲ ਵਿਚ ਸ਼ੁਰੂ ਹੋਣ ਜਾ ਰਹੇ ਇਸ ਹੈਰੀਟੇਜ ਮੇਲੇ ਦੀ ਰੌਣਕ 10 ਸਾਲਾ ਬਾਅਦ ਵਾਪਸ ਆਉਣ ਜਾ ਰਹੀ ਹੈ। ਲੋਕਤੰਤਰ ਨੇ ਭਾਵੇਂ ਰਾਜ ਦਾ ਰੂਪ ਬਦਲ ਦਿੱਤਾ ਹੈ ਪਰ ਹਾਲੇ ਵੀ ਸ਼ਹਿਰ ਦੇ ਵਸਨੀਕਾਂ ਦੇ ਦਿਲਾਂ ਵਿਚ ਚਾਹਤ ਆਪਣੇ ਰਾਜਾਸ਼ਾਹੀ ਪਰਿਵਾਰ ਪ੍ਰਤੀ ਘੱਟ ਨਹੀਂ ਹੋਈ ਹੈ। ਅਜਿਹਾ ਹੀ ਸ਼ਾਹੀ ਪਰਿਵਾਰ ਵੀ ਆਪਣੇ ਸ਼ਹਿਰ ਦੇ ਲੋਕਾਂ ਲਈ ਮਹਿਸੂਸ ਕਰਦਾ ਹੈ। ਇਸ ਮੇਲੇ ਦੀਆਂ ਤਿਆਰੀਆਂ ਨੇ ਸ਼ਹਿਰ ਦੀ ਹੈਰੀਟੇਜ ਬਿਲਡਿੰਗ ਦੀ ਉਸ ਖੂਬਸੂਰਤੀ ਨੂੰ ਵਾਪਸ ਕਰ ਦਿੱਤਾ ਹੈ, ਜੋ ਸਮੇਂ ਦੇ ਨਾਲ ਕਿਤੇ ਗੁਆਚ ਗਈ ਸੀ। ਗੱਲ ਬੇਸ਼ੱਕ ਸ਼ੀਸ਼ ਮਹਿਲ ਦੀ ਹੋਵੇ ਜਾਂ ਕਿਲਾ ਮੁਬਾਰਕ ਦੀ, ਸ਼ਾਹੀ ਪਰਿਵਾਰ ਨੇ ਇਨ੍ਹਾਂ ਨੂੰ ਮੁੜ ਤੋਂ ਓਹੀ ਖੂਬਸੂਰਤੀ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਲੇ ਤੋਂ ਪਹਿਲਾਂ ਸ਼ਹਿਰ ਦੀਆਂ ਸਮੁੱਚੀਆਂ ਹੈਰੀਟੇਜ ਬਿਲਡਿੰਗਾਂ ਨੂੰ ਖੂਬਸੂਰਤ ਲਾਈਟਾਂ ਨਾਲ ਸਜਾ ਦਿੱਤਾ ਗਿਆ ਹੈ।
ਮੰਗਲਵਾਰ ਰਿਹਾ ਹਾਦਸਿਆਂ ਦਾ ਦਿਨ
NEXT STORY