ਵੈੱਬ ਡੈਸਕ : ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਝਟਕੇ 10.04 ਵਜੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਲੋਕ ਡਰ ਦੇ ਮਾਰੇ ਘਰੋਂ ਵਿਚੋਂ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਧਰਮਸ਼ਾਲਾ ਦੇ ਕੋਲ ਦੱਸਿਆ ਜਾ ਰਿਹਾ ਹੈ, ਜਿਥੇ ਭੂਚਾਲ ਦੀ ਤੀਬਰਤਾ 4.3 ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਲਾਹੌਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਸ਼ਿਮਲਾ ਤੋਂ ਇਲਾਵਾ ਕਾਂਗੜਾ, ਮੰਡੀ, ਸੋਲਨ, ਹਮੀਰਪੁਰ, ਬਿਲਾਸਪੁਰ, ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਕਿਉਂ ਆਉਂਦਾ ਹੈ ਭੂਚਾਲ?
ਧਰਤੀ ਦੀ ਸਤ੍ਹਾ ਮੁੱਖ ਤੌਰ ਉੱਤੇ 7 ਵੱਡੀਆਂ ਤੇ ਛੋਟੀਆਂ ਟੈਕਟੋਨਿਕ ਪਲੇਟਾਂ ਨਾਲ ਮਿਲ ਕੇ ਬਣੀ ਹੈ। ਇਹ ਪਲੇਟਾਂ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਤੇ ਕਈ ਵਾਰ ਆਪਸ ਵਿਚ ਸਟਰਾ ਜਾਂਦੀਆਂ ਹਨ। ਟਕਰਾਉਣ ਤੋਂ ਬਾਅਦ ਕਈ ਪਲੇਟਾਂ ਦੀ ਕੋਨੇ ਮੁੜ ਜਾਂਦੇ ਹਨ ਤੇ ਜ਼ਿਆਦਾ ਦਬਾਅ ਦੇ ਕਾਰਨ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਇਸ ਦੌਰਾਨ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ ਤੇ ਇਸੇ ਗੜਬੜੀ ਦੌਰਾਨ ਭੂਚਾਲ ਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ
NEXT STORY