ਜਲੰਧਰ— ਹੁਣ ਦੇਸ਼ ਭਰ ਦੇ ਅਧਿਆਪਕਾਂ ਦੇ ਐਸ਼ਯੋਰਡ ਕਰੀਅਰ ਪ੍ਰੋਗੇਸ਼ਨ (ਏਸੀਪੀ) ਕੇਸ ਡੀ. ਆਈ. ਓ. ਦਫਤਰ 'ਚ ਨਹੀਂ ਸਗੋਂ ਪ੍ਰਿੰਸੀਪਲ ਪੱਧਰ 'ਤੇ ਹੱਲ ਹੋਣਗੇ। ਇਹ ਅਧਿਕਾਰ ਉਨ੍ਹਾਂ ਕੋਲ ਹੀ ਹੈ, ਜਿਨ੍ਹਾਂ ਕੋਲ ਡਰਾਇੰਗ ਐਂਡ ਡਿਸਬਰਸਿੰਗ ਆਫਿਸਰ (ਡੀਡੀਓ) ਪਾਵਰਾਂ ਹਨ। ਪੰਜਾਬ ਭਰ ਦੇ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ) ਦਫਤਰਾਂ 'ਚ ਹਜ਼ਾਰਾਂ ਕੇਸਾਂ ਦੀਆਂ ਫਾਈਲਾਂ ਪੇਂਡਿੰਗ ਚੱਲ ਰਹੀਆਂ ਹਨ ਅਤੇ ਕਈਆਂ ਦੇ ਅਦਾਲਤ 'ਚ ਕੇਸ ਚੱਲ ਰਹੇ ਹਨ। ਇਨ੍ਹਾਂ ਪੇਂਡਿੰਗ ਹਜ਼ਾਰਾਂ ਕੇਸਾਂ ਨੂੰ ਖਤਮ ਕਰਨ ਲਈ ਹੀ 17 ਸਾਲ ਬਾਅਦ ਨਿਯਮ 'ਚ ਬਦਲਾਅ ਕਰਕੇ 31 ਅਗਸਤ ਤੱਕ ਇਹ ਅਧਿਕਾਰ ਡੀ. ਡੀ. ਓ. ਪੱਧਰ 'ਤੇ ਦਿੱਤੇ ਗਏ ਹਨ। ਪ੍ਰਿੰਸੀਪਲਾਂ ਦੇ ਡੀ. ਈ. ਓ, ਡੀ. ਈ. ਓ. ਦੇ ਮੰਡਲ ਸਿੱਖਿਆ ਅਧਿਕਾਰੀ ਅਤੇ ਸਿੱਖਿਆ ਅਧਿਕਾਰੀਆਂ ਦੇ ਮੁੱਖ ਦਫਤਰ ਤੋਂ ਹੱਲ ਕੀਤੇ ਜਾਣਗੇ। ਆਖਰੀ ਦਿਨ ਜਾ ਉਸ ਤੋਂ ਪਹਿਲਾਂ ਡੀ. ਡੀ. ਓ. ਪਾਵਰ ਵਾਲੇ ਅਧਿਕਾਰੀ ਆਪਣੇ ਪੱਧਰ 'ਤੇ ਏ. ਸੀ. ਪੀ. ਦੇ ਬਕਾਇਆ ਕੇਸਾਂ ਦਾ ਬੈਕਲਾਗ ਖਤਮ ਕਰਕੇ ਸਰਟੀਫਿਕੇਟ ਦੇਣਗੇ। ਉਸ 'ਚ ਉਨ੍ਹਾਂ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਵੱਲੋਂ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਡੀ. ਡੀ. ਓ. ਸੰਬੰਧਤ ਅਧਿਕਾਰੀ ਕੋਲੋਂ ਅੰਡਰਟੇਕਿੰਗ ਲਵੇਗਾ ਕਿ ਜੇਕਰ ਏ. ਸੀ. ਪੀ. ਦੀ ਅਦਾਇਗੀ ਕਰਦੇ ਸਮੇਂ ਜ਼ਿਆਦਾ ਅਦਾਇਗੀ ਹੋ ਜਾਂਦੀ ਹੈ ਤਾਂ ਰਕਮ ਨੂੰ ਬਿਆਜ ਸਮੇਤ ਵਾਪਸ ਕਰਨ ਦਾ ਪਾਬੰਧ ਹੋਣਗੇ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ, ਸਿੱਖਿਆ ਵਿਭਾਗ ਵੱਲੋਂ ਤਿੰਨ ਅਗਸਤ 2000 ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀ, ਕਰਮਚਾਰੀਆਂ ਦੀਆਂ ਸਾਰੀਆਂ ਕੈਟੇਗਰੀਜ਼ ਦੇ ਏ. ਸੀ. ਪੀ. ਮਨਜੂਰ ਕਰਨ ਦੀਆਂ ਸ਼ਕਤੀਆਂ ਸੰਬੰਧਤ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ) ਸੈਕੰਡਰੀ ਅਤੇ ਐਲੀਮੈਂਟਰੀ, ਮੰਡਲ ਸਿੱਖਿਆ ਅਧਿਕਾਰੀ (ਸੀ. ਈ. ਓ) ਨੂੰ ਦਿੱਤੀਆਂ ਗਈਆਂ ਸਨ। ਸਰਕਾਰ ਨੇ ਦਸੰਬਰ 2011 'ਚ ਕੁਝ ਕੈਟੇਗਰੀਜ਼ ਨੂੰ ਉੱਚ ਸਕੇਲ ਦੇਣ ਕਾਰਨ ਏ. ਸੀ. ਪੀ. ਸਕੀਮ ਅਧੀਨ ਲਾਭ ਦੇਣ ਸੰਬੰਧੀ ਸਪਸ਼ਟ ਹਦਾਇਤਾਂ ਨਹੀਂ ਸਨ। ਇਸੇ ਕਾਰਨ ਕੇਸਾਂ ਦਾ ਨਿਪਟਾਰਾ ਨਾ ਹੋ ਸਕਣ ਕਰਕੇ ਜ਼ਿਆਦਾਤਰ ਕੇਸ ਪੇਂਡਿੰਗ ਹਨ।
ਸਿੱਖਿਆ ਦਫਤਰਾਂ 'ਚ ਫਾਈਲਾਂ ਪੇਂਡਿੰਗ ਹੋਣ ਸਬੰਧੀ ਸ਼ਿਕਾਇਤਾਂ ਸਿੱਖਿਆ ਸਕੱਤਰ ਕੋਲ ਪਹੁੰਚ ਗਈਆਂ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਿਲਾ ਸਿੱਖਿਆ ਅਧਿਕਾਰੀ ਨੂੰ 15 ਜੁਲਾਈ ਨੂੰ ਵੀਡੀਓ ਕਾਨਫਰੰਸ ਜ਼ਰੀਏ ਸਿੱਖਿਆ ਸਕੱਤਰ ਨੇ ਸਾਰੀਆਂ ਪੇਂਡਿੰਗ ਫਾਈਲਾਂ ਨੂੰ 31 ਅਗਸਤ ਤੱਕ ਖਤਮ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਡੀ. ਈ. ਓ. ਦਫਤਰ 'ਚ ਕਰੀਬ 1200 ਫਾਈਲਾਂ ਪੇਂਡਿੰਗ ਹੋਣ ਸਬੰਧੀ ਸੂਚਨਾ ਤੋਂ ਬਾਅਦ ਖੁਦ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਨੇ ਡਿਪਟੀ ਡੀ. ਈ. ਓ. ਨਾਲ ਗੱਲ ਕਰ ਫਾਈਲਾਂ ਖਤਮ ਕਰਕੇ ਰਿਪੋਟ ਮੰਗੀ ਸੀ। ਇਸੇ ਕਾਰਨ ਬੁੱਧਵਾਰ ਨੂੰ ਵੀ ਦੇਰ ਰਾਤ ਤੱਕ ਡਿਪਟੀ ਡੀ. ਈ. ਓ. ਅਤੇ ਉਨ੍ਹਾਂ ਦਾ ਸਟਾਫ ਫਾਈਲਾਂ ਖਤਮ ਕਰਨ 'ਚ ਜੁੱਟਿਆ ਰਿਹਾ। ਡਿਪਟੀ ਸ਼ੈਲੇਂਦਰ ਠਾਕੁਰ ਨੇ ਮੰਗਲਵਾਰ ਨੂੰ 100 ਫਾਈਲਾਂ ਖਤਮ ਹੋਣ ਦੀ ਗੱਲ ਕੀਤੀ ਸੀ, ਜਦਕਿ ਬਾਕੀ ਫੀਲਡ ਤੋਂ ਮੰਗਵਾਈਆਂ ਗਈਆਂ ਹਨ। ਦੋ-ਤਿੰਨ ਦਿਨਾਂ 'ਚ ਖਤਮ ਹੋ ਜਾਵੇਗੀ। ਸ਼ੈਲੇਂਦਰ ਨੇ ਦੱਸਿਆ ਕਿ ਡੀ. ਈ. ਓ. ਦੀ ਪੋਸਟ ਖਾਲੀ ਹੋਣ ਦੀ ਕਾਰਨ ਫਾਈਲਾਂ ਪੇਂਡਿਗ ਚੱਲ ਰਹੀਆਂ ਹਨ।
ਪੀ. ਜੀ. ਆਈ. ਦਾ ਕੈਰੋ ਬਲਾਕ ਬਣੇਗਾ 'ਡਿਸੇਬਲ ਫਰੈਂਡਲੀ', ਜਲਦ ਲੱਗੇਗੀ ਲਿਫਟ
NEXT STORY