ਲੁਧਿਆਣਾ (ਵਿੱਕੀ) : ਗੁਰੂ ਨਾਨਕ ਸਟੇਡੀਅਮ ’ਚ ਵੀਰਵਾਰ ਨੂੰ ਸ਼ੁਰੂ ਹੋਈਆਂ ਦਿਵਿਆਂਗ ਵਿਦਿਆਰਥੀਆਂ ਦੀਆਂ 2 ਦਿਨਾਂ ਸੂਬਾ ਪੱਧਰੀ ਖੇਡਾਂ ’ਚ ਬਤੌਰ ਮੁੱਖ ਮਹਿਮਾਨ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਾਲੀਨਤਾ ਦੇਖ ਅਧਿਆਪਕ ਵਰਗ ਪ੍ਰਭਾਵਿਤ ਹੋ ਗਿਆ। ਉਦਘਾਟਨ ਸਮਾਰੋਹ ’ਚ ਜਦ ਵ੍ਹੀਲਚੇਅਰ ’ਤੇ ਬੈਠੇ ਦਿਵਿਆਂਗ ਬੱਚੇ 'ਯੇ ਦਿਲ ਹੈ, ਹਿੰਦੁਸਤਾਨੀ’ ਗੀਤ ’ਤੇ ਪਰਫਾਰਮੈਂਸ ਦੇ ਰਹੇ ਸਨ ਤਾਂ ਬੱਚਿਆਂ ਦਾ ਟੇਲੈਂਟ ਦੇਖ ਬੈਂਸ ਆਪਣੇ ਕਦਮ ਰੋਕ ਨਹੀਂ ਸਕੇ ਅਤੇ ਮੁੱਖ ਮਹਿਮਾਨ ਦੀ ਕੁਰਸੀ ਤੋਂ ਖੜ੍ਹੇ ਹੋ ਕੇ ਆਪਣੇ ਮੋਬਾਇਲ ਫੋਨ ਦੇ ਕੈਮਰੇ ਨਾਲ ਵੀਡੀਓ ਬਣਾਉਣ ਲੱਗੇ।

ਵ੍ਹੀਲਚੇਅਰ ’ਤੇ ਬੈਠੇ ਸਪੈਸ਼ਲ ਬੱਚਿਆਂ ਨੂੰ ਮਿਲਣ ਲਈ ਸਿੱਖਿਆ ਮੰਤਰੀ ਵੀ. ਆਈ. ਪੀ. ਬਲਾਕ ਤੋਂ ਸਕਿਓਰਿਟੀ ਦੇ ਬਿਨਾਂ ਦੇ ਹੀ ਮੈਦਾਨ ’ਚ ਆ ਗਏ ਅਤੇ ਇਕ ਦੋਸਤ ਦੀ ਤਰ੍ਹਾਂ ਬੱਚਿਆਂ ਨਾਲ ਹੱਥ ਮਿਲਾ ਕੇ ਕੇ ਖ਼ੁਦ ਦੇ ਮੋਬਾਇਲ ਤੋਂ ਸੈਲਫੀਆਂ ਲੈਣ ਲੱਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਈ ਇਕ ਹੋਰ ਖ਼ਬਰ, ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਇਸ ਦੌਰਾਨ ਉਹ ਸਾਰੀਆਂ ਟੀਮਾਂ ਖਿਡਾਰੀਆਂ ਦੇ ਨਾਲ ਗਏ ਅਤੇ ਲਗਭਗ 1 ਘੰਟੇ ਤੱਕ ਸਪੈਸ਼ਲ ਬੱਚਿਆਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਵੀ ਕੀਤੀ। ਪ੍ਰਿੰ. ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਮੰਤਰੀ ਨੇ ਹਰਜੋਤ ਬੈਂਸ ਦੀ ਤਰ੍ਹਾਂ ਸਪੈਸ਼ਲ ਬੱਚਿਆਂ ਨਾਲ ਇੰਨਾ ਆਪਣੇਪਣ ਦਾ ਅਹਿਸਾਸ ਕਰਵਾਉਣ ਵਰਗਾ ਸਮਾਂ ਨਹੀਂ ਬਿਤਾਇਆ।

ਇਸ ਤਰ੍ਹਾਂ ਪਹਿਲੀ ਵਾਰ ਦੇਖਣ ਨੂੰ ਮਿਲਣ ਨੂੰ ਮਿਲਿਆ ਕਿ ਅਧਿਆਪਕਾਂ ਨੇ ਵੀ ਬੇਝਿਜਕ ਮੰਤਰੀ ਨਾਲ ਸੈਲਫੀਆਂ ਲਈਆਂ। ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਗਰੇਵਾਲ ਨੇ ਕਿਹਾ ਕਿ ਪੂਰਾ ਅਧਿਆਪਕ ਵਰਗ ਸਿੱਖਿਆ ਮੰਤਰੀ ਦੀ ਇਸ ਕਾਰਜਸ਼ੈਲੀ ਦਾ ਕਾਇਲ ਹੋ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ’ਚ ਸ਼ਾਨਦਾਰ ਪੇਸ਼ਕਾਰੀ ਦੇ ਕੇ ਮੌਜੂਦਗੀ ਦਾ ਸਮਾਂ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੀ ਤਿਆਰੀ, ਸਰਾਰੀ ਸਣੇ ਕਈ ਹੋਰ ਵਜ਼ੀਰਾਂ ਦੀ ਹੋ ਸਕਦੀ ਹੈ ਛੁੱਟੀ

ਡੀ. ਈ. ਓ. ਹਰਜੀਤ ਸਿੰਘ, ਬਲਦੇਵ ਸਿੰਘ ਅਤੇ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ 23 ਜ਼ਿਲ੍ਹਿਆਂ ਦੇ ਲਗਭਗ 1650 ਦਿਵਿਆਂਗ ਖਿਡਾਰੀ, ਐਥਲੀਟ, ਫੁੱਟਬਾਲ, ਬੈਡਮਿੰਟਨ, ਹੈਂਡਬਾਲ, ਵਾਲੀਬਾਲ ’ਚ ਹਿੱਸਾ ਲੈ ਰਹੇ ਹਨ।

ਉਦਘਾਟਨੀ ਸਮਾਰੋਹ ’ਚ ਪੁੱਜਣ ’ਤੇ ਸਿੱਖਿਆ ਮੰਤਰੀ ਦਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਾਲ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਐੱਸ. ਡੀ. ਐੱਮ. (ਪੱਛਮੀ) ਸਵਾਤੀ ਟਿਵਾਣਾ, ਤਹਿਸੀਲਦਾਰ ਲਕਸ਼ੇ ਕੁਮਾਰ ਨੇ ਸੁਆਗਤ ਕੀਤਾ।

ਮੰਤਰੀ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਦਿਵਿਆਂਗ ਬੱਚਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਬੱਚਿਆਂ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਹ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਸਮਾਜ ਦਾ ਅਟੁੱਟ ਅੰਗ ਹਨ ਅਤੇ ਸਾਰਿਆਂ ਨੂੰ ਇਨ੍ਹਾਂ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਨਸੂਨ ਬਾਰਸ਼ ਦੀ ਭਵਿੱਖਬਾਣੀ ਦਾ ਸਮਾਂ ਲਗਭਗ 55 ਫ਼ੀਸਦੀ ਸਹੀ ਹੁੰਦੈ : ਕੇਂਦਰੀ ਮੰਤਰੀ
NEXT STORY