ਲੁਧਿਆਣਾ (ਜੋਸ਼ੀ) : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਰਾਜ ਸਭਾ ’ਚ ਮਾਨਸੂਨ ਦੀ ਭਵਿੱਖਬਾਣੀ ਦੀ ਸਟੀਕਤਾ ਨਾਲ ਸਬੰਧਿਤ 2 ਸਵਾਲ ਰੱਖੇ। ਅਰੋੜਾ ਨੇ ਦੇਸ਼ ਅਤੇ ਖ਼ਾਸ ਤੌਰ ’ਤੇ ਪੰਜਾਬ ਸੂਬੇ ਦੇ ਅੰਦਰ ਬਲਾਕ ਪੱਧਰ ’ਤੇ ਮਾਨਸੂਨ ਬਾਰਸ਼ ਦੀ ਭਵਿੱਖਬਾਣੀ 'ਚ ਸਟੀਕਤਾ ਸਬੰਧੀ ਪੁੱਛਿਆ। ਇਹ ਵੀ ਸਵਾਲ ਕੀਤਾ ਕਿ ਸਰਕਾਰ ਦੇ ਹਾਈ ਪਰਫਾਰਮੈਂਸ ਸੁਪਰ ਕੰਪਿਊਟਰ ਚਰਮ ਮੌਸਮ ਅਤੇ ਜਲਵਾਯੂ ਘਟਨਾਵਾਂ ਜਿਵੇਂ ਸੁਨਾਮੀ, ਚੱਕਰਵਾਤ, ਅੱਤ ਦੀ ਗਰਮੀ ਦੀਆਂ ਲਹਿਰਾਂ ਅਤੇ ਸਰਦੀ ਆਦਿ ਦਾ ਪਿਛਲੇ 5 ਸਾਲਾਂ ਦੌਰਾਨ ਕਿੰਨੀ ਸਟੀਕਤਾ ਨਾਲ ਐਡਵਾਂਸ ਹੀ ਅੰਦਾਜ਼ਾ ਲਗਾ ਸਕੇ ਹਨ।
ਜਵਾਬ 'ਚ ਸਾਇੰਸ ਐਂਡ ਟੈਕਨਾਲੋਜੀ ਐਂਡ ਅਰਥ ਸਾਇੰਸਿਜ਼ ਦੇ ਕੇਂਦਰੀ ਰਾਜ ਮੰਤਰੀ (ਸਵਤੰਤਰ ਪ੍ਰਭਾਰ) ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ 1 ਤੋਂ 5 ਦਿਨ ਪਹਿਲਾਂ ਮਾਨਸੂਨ ਬਾਰਸ਼ ਦਾ ਪਹਿਲਾਂ ਹੀ ਅੰਦਾਜ਼ਾ ਜਾਰੀ ਕਰਦਾ ਹੈ। 2021 'ਚ 24 ਘੰਟਿਆਂ ਦੇ ਲੀਡ ਸਮੇਂ ਨਾਲ ਭਾਰੀ ਬਾਰਸ਼ ਦੀ ਚਿਤਾਵਨੀ ਦਾ ਪਤਾ ਲਗਾਉਣ ਦੀ ਸੰਭਾਵਨਾ (ਪੀ. ਓ. ਡੀ.) 74 ਫੀਸਦੀ ਸੀ। ਸਾਲ 2021 'ਚ ਇਹ ਸੰਭਾਵਨਾ 51 ਫ਼ੀਸਦੀ ਹੋਈ ਹੈ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਆਈ. ਆਈ. ਟੀ. ਐੱਮ., ਪੁਣੇ ਅਤੇ ਸੀ. ਐੱਮ. ਆਰ. ਡਬਲਯੂ. ਐੱਫ., ਨੋਇਡਾ 'ਚ ਲੜੀਵਾਰ ਸਥਾਪਿਤ ਦੋ ਹਾਈ ਪਰਫਾਰਮੈਂਸ ਕੰਪਿਊਟਿੰਗ ਸਿਸਟਮ, ਪ੍ਰਤਯੂਸ਼ ਅਤੇ ਮਿਹਿਰ ਦੀ ਕੁੱਲ ਕੰਪਿਊਟਿੰਗ ਸਮਰੱਥਾ 6.8 ਪੇਟਾ ਫਲਾਪ ਹੈ। ਇਸ ਦੇ ਨਾਲ ਹੀ ਐੱਨ. ਡਬਲਯੂ. ਐੱਫ. ਮਾਡਲਸ ਦਾ ਡੇਟਾ ਐਸੀਮਿਲੇਸ਼ਨ 500 ਜੀ. ਬੀ. ਰੋਜ਼ਾਨਾ ਤੱਕ ਹੋ ਗਿਆ ਹੈ। ਐੱਚ. ਪੀ. ਸੀ. ਸਿਸਟਮ ਦੀ ਵਰਤੋਂ ਐਡਵਾਂਸਡ ਗਤੀਸ਼ੀਲ ਭਵਿੱਖਬਾਣੀ ਲਈ ਕੀਤੀ ਜਾ ਰਹੀ ਹੈ, ਜਿਸ ਦੀ ਵਰਤੋਂ ਹੁਣ ਲਘੂ ਅਤੇ ਮੱਧ ਸ਼੍ਰੇਣੀ, ਵਿਸਥਾਰਤ ਸੀਮਾ, ਮਹੀਨਾਵਾਰ ਅਤੇ ਮੌਸਮੀ ਭਵਿੱਖਬਾਣੀ ਲਈ ਕੀਤੀ ਜਾ ਰਹੀ ਹੈ।
ਜਲੰਧਰ: ਸਕੂਲ ਗਈ 10ਵੀਂ ਦੀ ਵਿਦਿਆਰਥਣ ਲਾਪਤਾ, ਕਾਪੀ 'ਚੋਂ ਮਿਲੇ ਫੋਨ ਨੰਬਰ 'ਤੇ ਹੋਇਆ ਵੱਡਾ ਖ਼ੁਲਾਸਾ
NEXT STORY