ਸੁਲਤਾਨਪੁਰ ਲੋਧੀ (ਅਸ਼ਵਨੀ)- ਰੋਜ਼ੀ-ਰੋਟੀ ਕਮਾਉਣ ਦੇ ਇਰਾਦੇ ਨਾਲ ਮਸਕਟ ਗਈਆਂ ਕੁੜੀਆਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਮੋਟੀਆਂ ਤਨਖ਼ਾਹਾਂ ਦੇਣ ਦਾ ਝਾਂਸਾ ਦੇ ਕੇ ਫਸਾ ਦਿੱਤਾ ਗਿਆ ਸੀ। ਪਿਛਲੇ ਕਈ ਮਹੀਨਿਆਂ ਤੋਂ ਕੁੱਟਮਾਰ ਅਤੇ ਹੋਰ ਦੁੱਖ਼ ਤਕਲੀਫ਼ਾਂ ਝੱਲਦੀਆਂ ਇਨ੍ਹਾਂ ਕੁੜੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੇ ਇਨ੍ਹਾਂ ਕੁੜੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਓਮਾਨ ਵਿਚਲੇ ਭਾਰਤੀ ਦੂਤਘਰ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੁਣ ਤੱਕ 38 ਦੇ ਕਰੀਬ ਕੁੜੀਆਂ ਅਰਬ ਦੇਸ਼ਾਂ ਤੋਂ ਵਾਪਸ ਆ ਚੁੱਕੀਆਂ ਹਨ।
ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਆਪਣੇ ਦੁੱਖ਼ੜੇ ਦੱਸਦਿਆਂ ਇਨ੍ਹਾਂ 5 ਕੁੜੀਆਂ ਨੇ ਅਪੀਲ ਕੀਤੀ ਕਿ ਮਾਪੇ ਆਪਣੀਆਂ ਕੁੜੀਆਂ ਨੂੰ ਇਨ੍ਹਾਂ ਅਰਬ ਦੇਸ਼ਾਂ ਵਿੱਚ ਭੇਜਣ ਤੋਂ ਗੁਰੇਜ਼ ਕਰਨ। ਵਾਪਸ ਆਈਆਂ ਕੁੜੀਆਂ ਜਲੰਧਰ, ਫਿਰੋਜ਼ਪੁਰ, ਮੋਗਾ ਅਤੇ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਤ ਹਨ। ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਾਪਸ ਆਈ ਕੁੜੀ ਨੇ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਓਮਾਨ ਵਿੱਚ ਸੀ, ਜਿੱਥੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ ਪਰ ਜਦੋਂ ਉਹ ਬੀਮਾਰ ਹੋ ਗਈ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਗਿਆ ਸੀ ਅਤੇ ਉਸ ਦਾ ਉੱਥੇ ਕੋਈ ਵੀ ਇਲਾਜ ਨਹੀਂ ਸੀ ਕਰਵਾਇਆ ਜਾ ਰਿਹਾ। ਪੀੜਤ ਕੁੜੀ ਨੇ ਦੱਸਿਆ ਕਿ ਉੱਥੇ ਅਜੇ ਹੋਰ ਵੀ ਬਹੁਤ ਕੁੜੀਆਂ ਫਸੀਆਂ ਹੋਈਆਂ ਹਨ। ਜਿਨ੍ਹਾਂ ਨੂੰ ਵਾਪਸ ਭੇਜਣ ਲਈ ਟਰੈਵਲ ਏਜੰਟ 3 ਤੋਂ 5 ਲੱਖ ਰੁਪਏ ਮੰਗ ਰਹੇ ਸਨ। ਉਸ ਨੇ ਦੱਸਿਆ ਕਿ ਉੱਥੇ ਇਕ ਪੰਜਾਬ ਦੀ ਕੁੜੀ ਨੂੰ ਤਾਂ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ
ਫਿਰੋਜ਼ਪੁਰ ਤੋਂ ਆਈ ਕੁੜੀ ਨੇ ਦੱਸਿਆ ਕਿ ਉਸ ਨਾਲ ਟਰੈਵਲ ਏਜੰਟ ਨੇ ਦੁਬਈ ਦੇ ਮਾਲ ਵਿੱਚ ਕੰਮ ਕਰਨ ਦਾ ਭਰੋਸਾ ਦਿੱਤਾ ਸੀ ਅਤੇ 35 ਤੋਂ 40 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਏਜੰਟ ਨੇ ਉਸ ਨੂੰ ਦੁਬਈ ਵਿੱਚ ਕੁਝ ਦਿਨ ਰੱਖਣ ਤੋਂ ਬਾਅਦ ਮਸਕਟ ਭੇਜ ਦਿੱਤਾ, ਜਿੱਥੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਗਿਆ, ਉੱਥੇ ਉਸ ਨੂੰ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਸੀ ਹਰ ਵੇਲੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।
ਇਸੇ ਤਰ੍ਹਾਂ ਜਲੰਧਰ ਤੋਂ ਇਕ ਹੋਰ ਆਈ ਕੁੜੀ ਨੇ ਦੱਸਿਆ ਕਿ ਉਸ ਵੱਲੋਂ 1,60,000 ਰੁਪਏ ਦੇਣ ਦੇ ਬਾਵਜੂਦ ਵੀ ਉਸ ਦੇ ਏਜੰਟਾਂ ਵੱਲੋਂ ਉਨ੍ਹਾਂ ਨੂੰ ਵਾਪਸ ਨਹੀਂ ਸੀ ਭੇਜਿਆ ਜਾ ਰਿਹਾ। ਸਗੋਂ ਉਸ ਉਪਰ ਉੱਥੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ। ਮਸਕਟ ਓਮਾਨ ਵਿਚਲੀ ਭਾਰਤੀ ਦੂਤਘਰ ਦਾ ਧੰਨਵਾਦ ਕਰਦਿਆਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਿਆਂ ਦੇ ਬਣਾਏ ਇਸ ਜਾਲ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਉਦੋਂ ਤੱਕ ਬੰਦ ਨਹੀਂ ਹੋਵੇਗਾ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਅਤੇ ਅੰਬੈਸੀ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ 23 ਅਗਸਤ ਤੋਂ ਹੁਣ ਤੱਕ ਕਰੀਬ 15 ਦੇ ਕਰੀਬ ਕੁੜੀਆਂ ਅਰਬ ਦੇਸ਼ਾਂ ਵਿੱਚੋਂ ਬਚ ਕੇ ਵਾਪਸ ਆ ਚੁੱਕੀਆਂ ਹਨ। ਉਨ੍ਹਾਂ ਵਿੱਚੋਂ 13 ਮਸਕਟ ਓਮਾਨ ਵਿੱਚੋਂ ਅਤੇ 2 ਇਰਾਕ ਵਿੱਚੋਂ ਹਨ। ਵਾਪਸ ਆਈਆਂ ਕੁੜੀਆਂ ਵਿੱਚੋਂ 2 ਕੁੜੀਆਂ ਵੈਸਟ ਬੰਗਾਲ ਅਤੇ ਮੁੰਬਈ, ਗੁਜਰਾਤ ਅਤੇ ਕੇਰਲਾ ਤੋਂ ਇਕ-ਇਕ ਕੁੜੀਆਂ ਵਾਪਸ ਆਈਆਂ ਹਨ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅੱਤਵਾਦੀ ਗੁਰਪਤਵੰਤ ਪੰਨੂ ’ਤੇ ਐੱਨ. ਆਈ. ਏ. ਦੀ ਵੱਡੀ ਕਾਰਵਾਈ, ਜਾਇਦਾਦਾਂ ਜ਼ਬਤ
NEXT STORY