ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਟਾਂਡਾ ਇਲਾਕੇ ਵਿਚ ਅੱਜ ਮੁਸਲਮਾਨ ਭਾਈਚਾਰੇ ਈਦ-ਉੱਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਈਦਗਾਹ ਅਹੀਆਪੁਰ, ਜਾਮਾ ਮਸਜ਼ਿਦ ਨੂਰਾਨੀ ਉੜਮੁੜ, ਫ਼ੌਜੀ ਕਾਲੋਨੀ, ਝਾਂਵਾਂ ਆਦਿ ਪਿੰਡਾਂ ਵਿਚ ਭਾਈਚਾਰੇ ਨੇ ਈਦ ਦੀ ਨਮਾਜ਼ ਪੜ੍ਹਦੇ ਹੋਏ ਇਕ ਦੂਸਰੇ ਦੇ ਗਲੇ ਲੱਗ ਕੇ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁਲਾ ਨੇ ਇਕੱਤਰ ਹੋਏ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਭ ਦੀ ਚੜ੍ਹਦੀ ਕਲਾ ਵਾਸਤੇ ਕਾਮਨਾ ਕੀਤੀ ਹੈ। ਇਸ ਮੌਕੇ ਯਾਕੂਬ ਸ਼ਾਹ, ਮੁਹੰਮਦ ਬਸ਼ੀਰ, ਜਮਾਲੁਦੀਨ, ਸੁਲਤਾਨ ਮੁਹੰਮਦ, ਮੁਸਲਿਮ ਅਹਿਮਦ, ਅਸਲਮ ਮੁਹੰਮਦ, ਅਕਰਮ ਮੁਹੰਮਦ, ਸੂਫੀਆਂਨ ਸਦੀਕੀ, ਨੂਰਦੀਨ, ਨੂਰ ਮੁਹੰਮਦ, ਨੂਰ ਮੁਹੰਮਦ ਜਾਕਿਰ ਹੁਸੈਨ, ਨਦੀਮ ਅਹਮਦ, ਅਹਿਮਦ ਮੁਹੰਮਦ, ਨੂਰ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਇਸੇ ਤਰਾਂ ਹੀ ਲਾਹੌਰੀਆ ਮੁਹੱਲਾ ਸਥਿਤ ਜਾਮਾ ਮਸਜ਼ਿਦ ਅਤੇ ਬਸਤੀ ਅੰਮ੍ਰਿਤਸਰੀਆਂ ਵਿਖੇ ਸਥਿਤ ਈਦਗਾਹ ਵਿਖੇ ਵੀ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਇਕ ਦੂਸਰੇ ਨੂੰ ਗਲੇ-ਮਿਲ ਕੇ ਈਦ ਦੇ ਤਿਉਹਾਰ ਦੀਆਂ ਵਧਾਈਆਂ।

ਇਸ ਦੌਰਾਨ ਸਮੂਹ ਭਾਈਚਾਰੇ ਨੇ ਮਿਲਕੇ ਸਰਬੱਤ ਦੇ ਭਲੇ ਲਈ ਦੁਆਏ ਕੀਤੀ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਵਿਧਾਇਕ ਜਸਵੀਰ ਸਿੰਘ ਰਾਜਾ, ਮਨਜੀਤ ਸਿੰਘ ਦਸੂਹਾ, ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਚੇਅਰਮੈਨ ਹਰਮੀਤ ਸਿੰਘ ਔਲਖ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ





ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖੰਨਾ : ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਗਮਗੀਨ ਹੋਇਆ ਮਾਹੌਲ (ਤਸਵੀਰਾਂ)
NEXT STORY