ਚੰਡੀਗੜ੍ਹ: ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਸਾਲ 2017 ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ਵਿਚ ਅਹਿਮ ਫ਼ੈਸਲਾ ਸੁਣਾਉਂਦਿਆਂ ਮ੍ਰਿਤਕ ਦੀ ਪਤਨੀ ਸੀਰਤ ਕੌਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਹੀ ਅਦਾਲਤ ਨੇ ਉਸ 'ਤੇ ਜੁਰਮਾਨਾ ਵੀ ਲਗਾਇਆ ਹੈ।
ਇਹ ਸਨਸਨੀਖੇਜ਼ ਵਾਰਦਾਤ 19 ਮਾਰਚ 2017 ਨੂੰ ਮੋਹਾਲੀ ਦੇ ਫੇਜ਼-3ਬੀ1 ਵਿਚ ਵਾਪਰੀ ਸੀ। ਏਕਮ ਢਿੱਲੋਂ ਦੀ ਗੋਲੀ ਲੱਗੀ ਲਾਸ਼ ਇਕ ਬੀ.ਐਮ.ਡਬਲਯੂ ਕਾਰ ਵਿਚ ਪਏ ਇਕ ਕਾਲੇ ਰੰਗ ਦੇ ਸੂਟਕੇਸ ਵਿਚੋਂ ਬਰਾਮਦ ਹੋਈ ਸੀ। ਇਸ ਕਤਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇਕ ਆਟੋ ਚਾਲਕ ਨੇ ਸੂਟਕੇਸ ਵਿਚੋਂ ਖ਼ੂਨ ਵਗਦਾ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਜਾਂਚ ਮੁਤਾਬਕ ਸੀਰਤ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਜਾਇਦਾਦ ਹੜੱਪਣ ਦੀ ਨੀਅਤ ਨਾਲ ਆਪਣੇ ਪਤੀ ਦਾ ਕਤਲ ਕਰਨਾ ਚਾਹੁੰਦੀ ਸੀ।
ਮ੍ਰਿਤਕ ਦੇ 11 ਸਾਲਾ ਪੁੱਤਰ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਉਸ ਨੇ ਘਟਨਾ ਵਾਲੀ ਰਾਤ ਆਪਣੀ ਮਾਂ ਨੂੰ ਤਿਜੋਰੀ ਵਿਚੋਂ ਪਿਸਤੌਲ ਕੱਢਦੇ ਦੇਖਿਆ ਸੀ ਅਤੇ ਬਾਅਦ ਵਿਚ ਗੋਲੀ ਚੱਲਣ ਦੀ ਆਵਾਜ਼ ਵੀ ਸੁਣੀ ਸੀ। ਗੁਆਂਢੀਆਂ ਦੇ ਕੈਮਰਿਆਂ ਵਿਚ ਸੀਰਤ ਕੌਰ ਸੂਟਕੇਸ ਘੜੀਸ ਕੇ ਲਿਆਉਂਦੀ ਅਤੇ ਖੂਨ ਦੇ ਨਿਸ਼ਾਨ ਸਾਫ਼ ਕਰਦੀ ਦਿਖਾਈ ਦਿੱਤੀ ਸੀ। ਪੁਲਸ ਨੇ ਸੀਰਤ ਦੀ ਨਿਸ਼ਾਨਦੇਹੀ 'ਤੇ ਘਰ ਵਿਚੋਂ ਹੀ ਕਤਲ ਵਿਚ ਵਰਤਿਆ ਗਿਆ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤਾ ਸੀ।
ਇਸ ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਏਕਮ ਨੇ ਖੁਦਕੁਸ਼ੀ ਕੀਤੀ ਹੈ, ਪਰ ਅਦਾਲਤ ਨੇ ਫੋਰੈਂਸਿਕ ਅਤੇ ਬੈਲਿਸਟਿਕ ਰਿਪੋਰਟਾਂ ਦੇ ਅਧਾਰ 'ਤੇ ਇਸ ਥਿਊਰੀ ਨੂੰ ਰੱਦ ਕਰ ਦਿੱਤਾ ਕਿਉਂਕਿ ਮ੍ਰਿਤਕ ਦੇ ਹੱਥਾਂ 'ਤੇ ਗਨਪਾਊਡਰ ਦੇ ਨਿਸ਼ਾਨ ਨਹੀਂ ਮਿਲੇ ਸਨ।
ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰਾਂ ਦੇ ਜਾ ਰਹੀ ਕੁੜੀ ਭੁੱਲੀ ਰਾਹ, ਟੈਂਪੂ ਚਾਲਕ ਨੇ ਲੁੱਟੀ ਆਬਰੂ
NEXT STORY