ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨੀਂ ਇਕ ਬਿਰਧ ਮਾਤਾ ਜੋ ਕਿ ਇਕ ਖੁੱਡਨੁਮਾ ਜਗ੍ਹਾ ਤੇ ਪਈ ਮਿਲੀ ਸੀ ਤੇ ਜਿਸ ਦੇ ਸਿਰ ਚ ਕੀੜੇ ਪਏ ਹੋਏ ਸਨ। ਮਾਤਾ ਨੂੰ ਇਕ ਸਮਾਜ ਸੇਵੀ ਸੰਸਥਾ ਵਲੋਂ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਸਨ। ਉਨ੍ਹਾਂ ਵਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਉਨ੍ਹਾਂ ਨੇ ਮਾਤਾ ਦੀ ਦੇਖਭਾਲ ਲਈ 4000 ਰੁਪਏ ਮਹੀਨੇ 'ਤੇ ਕੇਅਰ ਟੇਕਰ ਰੱਖਿਆ ਸੀ। ਹੁਣ ਇਸ ਕੇਅਰ ਟੇਕਰ ਨੇ ਮੀਡੀਆ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ: ਲੁਟੇਰੀ ਲਾੜੀ ਦੇ ਅਜਿਹੇ ਕਾਰੇ, ਕਿ ਸੁਣ ਨਹੀਂ ਹੋਵੇਗਾ ਯਕੀਨ
ਜਾਣਕਾਰੀ ਮੁਤਾਬਕ ਜਿਸ ਵਿਅਕਤੀ ਨੂੰ ਉਸ ਬਿਰਧ ਮਾਤਾ ਦਾ ਕੇਅਰ ਟੇਕਰ ਕਿਹਾ ਜਾ ਰਿਹਾ ਉਹ ਰਾਜੇਸ਼ ਗਰਗ ਨਾਮ ਦਾ ਇਕ ਸ਼ਖ਼ਸ ਹੈ। ਗਰਗ ਅਨੁਸਾਰ ਇਕ ਸਾਲ ਤੋਂ ਮਾਤਾ ਉਸਦੇ ਕੋਲ ਸੀ ਅਤੇ ਸਾਲ 'ਚ ਸਿਰਫ ਉਸਦਾ ਛੋਟਾ ਪੁੱਤਰ ਬਲਵਿੰਦਰ ਸਿੰਘ ਉਸ ਨੂੰ ਸਿਰਫ਼ ਤਿੰਨ ਵਾਰ ਮਿਲਣ ਆਇਆ ਜਦਕਿ ਹੋਰ ਕੋਈ ਨਹੀਂ ਆਇਆ। ਗਰਗ ਨੇ ਹੋਰ ਖੁਲਾਸੇ ਕਰਦੇ ਹੋਏ ਇਕ ਫੋਨ ਰਿਕਾਰਡਿੰਗ ਬਾਰੇ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਸ ਰਿਕਾਰਡਿੰਗ 'ਚ ਉਹ ਮਾਤਾ ਦੇ ਛੋਟੇ ਪੁੱਤ ਬਲਵਿੰਦਰ ਸਿੰਘ ਅਤੇ ਉਹ ਵਿਅਕਤੀ ਜਿਸਨੇ ਉਸ ਨੂੰ ਮਾਤਾ ਦੀ ਸਾਂਭ-ਸੰਭਾਲ ਲਈ ਕਿਹਾ ਸੀ ਨੂੰ ਮਾਤਾ ਦੇ ਸਿਰ 'ਚ ਕੀੜੇ ਪੈਣ ਬਾਰੇ ਦੱਸਿਆ ਸੀ ਪਰ ਉਹ ਫਿਰ ਵੀ ਨਾ ਆਇਆ। ਇਸ ਸਖਸ਼ ਨੇ ਮਾਤਾ ਦੇ ਪੁਰਾਣੇ ਘਰ ਅਤੇ ਹਾਲਾਤ ਬਾਰੇ ਵੀ ਖੁਲਾਸਾ ਕੀਤਾ। ਉਸਨੇ ਕਿਹਾ ਕਿ ਇਸ ਮਾਮਲੇ 'ਚ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਇਸ ਮਾਮਲੇ 'ਚ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ
ਜ਼ਿਕਰਯੋਗ ਹੈ ਕਿ ਬਜ਼ੁਰਗ ਬੀਬੀ ਬੂੜਾ ਗੁੱਜਰ ਰੋਡ 'ਤੇ ਮਿੱਟੀ ਦੇ ਗਾਰੇ ਦੀਆਂ ਖ਼ੜੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾਂ ਦੇ ਸਹਾਰੇ ਦਿਨ ਕੱਟ ਰਹੀ ਸੀ ਅਤੇ ਹਾਲਾਤ ਇੰਨੇ ਬੁਰੇ ਹੋ ਗਏ ਸਨ ਕਿ ਬੀਬੀ ਦੇ ਸਰੀਰ 'ਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ, ਜਿਸ ਦੇ ਬਾਅਦ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਬਜ਼ੁਰਗ ਬੀਬੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਹ ਫ਼ੌਤ ਹੋ ਗਈ। ਇਹ ਵੀ ਦੱਸ ਦੇਈਏ ਕਿ ਬਜ਼ੁਰਗ ਬੀਬੀ ਦੇ ਦੋਵੇਂ ਪੁੱਤਰ ਵੱਡੇ ਅਹੁਦਿਆਂ 'ਤੇ ਤਾਇਨਾਤ ਸਨ ਅਤੇ ਇਕ ਪੁੱਤਰ ਐਕਸਾਇਜ਼ ਵਿਭਾਗ 'ਚੋਂ ਰਿਟਾਇਰ ਹੋ ਚੁੱਕਾ ਹੈ ਅਤੇ ਦੂਜਾ ਰਾਜਨੀਤਕ ਪਾਰਟੀ ਨਾਲ ਜੁੜਿਆ ਸੀ ਜਦਕਿ ਧੀ ਸਿੱਖਿਆ ਵਿਭਾਗ 'ਚ ਤਾਇਨਾਤ ਹੈ ਅਤੇ ਪੋਤਰੀ. ਪੀ.ਸੀ.ਐੱਸ., ਐੱਸ.ਡੀ.ਐੱਮ., ਫਰੀਦਕੋਟ ਜ਼ਿਲ੍ਹੇ 'ਚ ਲੱਗੀ ਹੈ। ਇੰਨੇ ਵੱਡੇ ਅਹੁਦਿਆਂ 'ਤੇ ਤਾਇਨਾਤ ਪਰਿਵਾਰ ਵਲੋਂ ਇਕ ਬਜ਼ੁਰਗ ਬੀਬੀ ਦੀ ਸੰਭਾਲ ਨਾ ਕਰਨਾ ਕਿਤੇ ਨਾ ਕਿਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮਾਰਨ ਵਾਲੀ ਗੱਲ ਹੈ।
ਪੰਜਾਬ 'ਚ ਮੁੜ ਸਰਗਰਮ ਹੋਇਆ ਕਾਲਾ ਕੱਛਾ ਗਿਰੋਹ, ਪੁਲਸ ਹੋਈ ਅਲਰਟ
NEXT STORY