ਬੁਢਲਾਡਾ (ਬਾਂਸਲ) : ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ-ਜ਼ਿਨਾਹ ਦੇ ਸ਼ਿਕਾਰ ਅਤੇ ਕਈ ਲੁੱਟੇ ਗਏ। ਜਾਣਕਾਰੀ ਮੁਤਾਬਕ ਭੱਦਰ ਪੁਰਸ਼ਾ ਦੇ ਮਾਮਲੇ 'ਚ ਇਸ ਕਹਾਣੀ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਕੁਝ ਲੋਕ ਅੱਜ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਨਜ਼ਰ ਆ ਰਹੇ ਹਨ। ਜਿਨ੍ਹਾਂ ਨੂੰ ਕਾਬੂ ਕਰਨ ਨਾਲ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਐੱਸ.ਐੱਚ.ਓ. ਬੋਹਾ ਸੰਦੀਪ ਭੱਟੀ ਨੇ ਦੱਸਿਆ ਕਿ ਮੁਕੱਦਮਾ ਨੰਬਰ 150 'ਚ ਪੜਤਾਲ ਦੌਰਾਨ ਪਿੰਡ ਰਿਉਦ ਖੁਰਦ ਦੀ ਸਾਬਕਾ ਸਰਪੰਚਣੀ ਦਾ ਪੁੱਤਰ ਸਿਕੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੱਗੇ ਖਾਲਿਸਤਾਨ ਦੇ ਨਾਅਰੇ, ਖ਼ੁਫੀਆ ਏਜੰਸੀਆਂ ਨੇ ਕੀਤਾ ਗ੍ਰਿਫਤਾਰ
ਜਾਣਕਾਰੀ ਦਿੰਦਿਆਂ ਪਿੰਡ ਰਿਉਦ ਖੁਰਦ ਦੇ ਇਸ ਗੈਗ ਤੋਂ ਪੀੜਤ ਇੰਦਰਜੀਤ ਸਿੰਘ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ 'ਚ ਕੀਤਾ। ਉਨ੍ਹਾਂ ਕਿਹਾ ਕਿ ਝੂਠੇ ਮੁਕੱਦਮੇ ਦਰਜ ਕਰਵਾਉਣ ਵਾਲੇ ਗਿਰੋਹ ਦੇ ਕੁਝ ਸਰਗਰਮ ਹਿੱਸੇਦਾਰ ਅੱਜ ਵੀ ਦੂਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਿਉਦ ਖੁਰਦ ਦੀ ਸਾਬਕਾ ਸਰਪੰਚ ਦਾ ਪੁੱਤਰ ਸਿਕੰਦਰ ਸਿੰਘ ਜਿਸ ਨੇ ਮੇਰੇ ਪਤੀ ਖ਼ਿਲਾਫ ਕੋਮਲਪ੍ਰੀਤ ਕੌਰ ਨਾਲ ਮਿਲ ਕੇ ਇੱਕ ਝੂਠੀ ਸਾਜਿਸ਼ ਰਚਦਿਆਂ 2 ਅਗਸਤ ਨੂੰ ਝੂਠਾ ਪਰਚਾ ਦਰਜ ਕਰਵਾਇਆ ਸੀ ਦੀ ਪੜਤਾਲ ਦੌਰਾਨ ਸੱਚ ਸਾਹਮਣੇ ਆ ਚੁੱਕਾ ਹੈ ਪਰ ਅਜੇ ਤੱਕ ਸਾਬਕਾ ਸਰਪੰਚ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਵਰਣਨਯੋਗ ਹੈ ਕਿ ਵਿਆਹ ਦੇ ਨਾਂ ਤੇ ਲੋਕਾਂ ਨੂੰ ਫਸਾਉਣ ਅਤੇ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਲਾੜੀ ਗਹਿਣੇ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਦੀ ਤਰਜ਼ ਤੇ ਇਕ ਗਿਰੋਹ ਨੇ ਕੁਝ ਮਹੀਨਿਆਂ 'ਚ ਹੀ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ 'ਚ ਲੱਖਾਂ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਸੀ। ਪੁਲਸ ਵਲੋਂ ਨਾਟਕੀ ਅੰਦਾਜ 'ਚ ਫਿਲਮੀ ਤਰਜ ਤੇ ਲੁੱਟਣ ਵਾਲੀਆਂ ਕੁੱਝ ਜਨਾਨੀਆਂ ਨੂੰ ਕਾਬੂ ਕਰਕੇ ਜਿਨ੍ਹਾਂ ਨੇ 6-7 ਮਹੀਨਿਆਂ ਦੇ ਅੰਦਰ ਹੀ ਅਨੇਕਾਂ ਵਿਆਹ ਕਰਵਾ ਕੇ ਲੋਕਾਂ ਨੂੰ ਲੁੱਟਣ ਦਾ ਆਪਣਾ ਜਾਲ ਵਿਛਾਇਆ ਹੋਇਆ ਹੈ। ਬੁਢਲਾਡਾ ਦੇ ਨਜ਼ਦੀਕ ਪਿੰਡ ਬੋਹਾ ਪੁਲਸ ਵਲੋਂ ਕੀਤੀ ਪੜਤਾਲ ਅਤੇ ਦਰਜ ਕੀਤੇ ਮੁੱਕਦਮੇ ਅਨੁਸਾਰ ਇਸ ਗਿਰੋਹ ਦੇ ਮੈਂਬਰ ਵਲੋਂ ਕਈ ਲੋਕਾਂ ਨੂੰ 'ਡ੍ਰੀਮ ਗਰਲ' ਦੀ ਤਰ੍ਹਾਂ ਫ਼ੋਨ 'ਤੇ ਆਪਣੀਆਂ ਗੱਲਾਂ ਦੇ ਜਾਲ 'ਚ ਫਸਾਇਆ ਜਾਂਦਾ ਸੀ ਅਤੇ ਫਿਰ ਮੁਲਾਕਾਤ ਹੁੰਦੇ ਹੀ 'ਜਬਰ ਜ਼ਿਨਾਹ' ਦਾ ਰੌਲਾ ਪਾ ਕੇ ਪੈਸੇ ਲਏ ਜਾਂਦੇ ਸਨ। ਫਿਲਹਾਲ ਗਿਰੋਹ ਦੀ ਮੁਖੀ ਸਮੇਤ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚੋਂ 'ਲਾੜੀ' ਅਤੇ ਉਸ ਦਾ 'ਚਾਚਾ' ਪੁਲਸ ਰਿਮਾਂਡ 'ਤੇ ਹਨ, ਜਦੋਂ ਕਿ ਬਾਕੀ ਸਿਕੰਦਰ ਸਿੰਘ ਅਤੇ ਉਸਦਾ ਸਾਥੀ ਗੁਰਮੀਤ ਸਿੰਘ ਰੇਲਨ ਦਾ ਪਤੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ।
ਇਹ ਵੀ ਪੜ੍ਹੋ: ਮੋਗਾ 'ਚ ਅੱਜ ਫਿਰ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ
ਕਿਸ ਤਰ੍ਹਾਂ ਦਿੰਦਾ ਸੀ ਗਿਰੋਹ ਆਪਣੀ ਕਾਰਵਾਈ ਨੂੰ ਅੰਜਾਮ
ਪੁਲਸ ਅਨੁਸਾਰ ਰਤੀਆ ਦੀ ਰਹਿਣ ਵਾਲੀ ਜਨਾਨੀ ਜਸਪਾਲ ਕੌਰ ਉਰਫ਼ ਰੇਲਨ ਚਲਾਉਂਦੀ ਸੀ। ਉਸ ਦਾ ਸਾਥ ਗੁਰਮੀਤ ਸਿੰਘ ਵਲੋਂ ਦਿੱਤਾ ਜਾ ਰਿਹਾ ਸੀ। ਇਹ ਦੋਵੇਂ ਨਿਸ਼ਾਨਾ ਤੈਅ ਕਰਨ ਤੋਂ ਲੈ ਕੇ ਬਾਅਦ 'ਚ ਮਾਮਲਾ ਨਜਿੱਠਣ ਲਈ ਪੈਸੇ ਤੈਅ ਕਰਨ ਤੱਕ ਦਾ ਕੰਮ ਕਰਦੇ ਸਨ। ਗਿਰੋਹ 'ਚ 'ਲਾੜੀ' ਦੇ ਤੌਰ 'ਤੇ ਕੰਮ ਕਰਦੀ ਸੀ ਬੁਢਲਾਡਾ ਦੀ ਰਹਿਣ ਵਾਲੀ ਰੁਪਾਲੀ (ਕਾਲਪਨਿਕ ਨਾਮ) ਜਦੋਂ ਕਿ ਤਰਸੇਮ ਕੁਮਾਰ ਸ਼ਰਮਾ ਕਦੇ ਉਸ ਦੇ ਪਿਤਾ ਜਾਂ ਫਿਰ ਕਦੇ ਉਸ ਦੇ ਚਾਚਾ ਦਾ ਰੋਲ ਨਿਭਾਉਂਦਾ ਸੀ। ਬੁਢਲਾਡਾ ਦੀ ਰਹਿਣ ਵਾਲੀ ਜਸਪਾਲ ਕੌਰ ਵਿਚੋਲਣ ਦਾ ਕੰਮ ਕਰਦੀ ਸੀ ਅਤੇ ਇਕ ਹੋਰ ਸਾਥੀ ਬਲਕਾਰ ਸਿੰਘ ਵਾਸੀ ਸਤੀਕੇ ਉਸ ਦੇ ਪਤੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ
ਗਾਂਧੀ ਪਰਿਵਾਰ ਦੇ ਸਮਰਥਨ 'ਚ ਆਏ ਕੈਪਟਨ ਅਮਰਿੰਦਰ ਸਿੰਘ
NEXT STORY