ਜਲੰਧਰ, ਜ਼ਿਮਨੀ ਚੋਣਾਂ ਨੂੰ ਲੈ ਇਸ ਵੇਲੇ ਪੰਜਾਬ 'ਚ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਇਸੇ ਵਿਚਕਾਰ ਚੋਣ ਕਮੀਸ਼ਨ ਵਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਚੋਣ ਕਮੀਸ਼ਨ ਨੇ ਪੰਜਾਬ ਸਣੇ 3 ਸੂਬਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਤਰੀਕ ਵਿੱਚ ਬਦਲਾਓ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਚੋਣ ਕਮੀਸ਼ਨ ਨੇ ਵੱਖ-ਵੱਖ ਕਾਰਨਾਂ ਦੇ ਕਾਰਨ 13 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਤਰੀਕ ਹੁਣ 20 ਨਵੰਬਰ ਤੈਅ ਕਰ ਦਿੱਤੀ ਹੈ। ਜਿਨ੍ਹਾਂ ਸੂਬਿਆਂ ਦੀ ਤਰੀਕਾਂ ਵਿੱਚ ਬਦਲਾਓ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਜਾਬ, ਕੇਰਲਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ ਚੋਣਾਂ ਦੀ ਤਰੀਕ ਵਿੱਚ ਬਦਲਾਓ ਕੀਤਾ ਗਿਆ ਹੈ।
ਭਾਰਤੀ ਚੋਣ ਕਮੀਸ਼ਨ ਵਲੋਂ ਇਸ ਸੰਬੰਧੀ ਇਕ ਲਿਖਤੀ ਆਰਡਰ ਜਾਰੀ ਕੀਤਾ ਗਿਆ ਹੈ। ਜਿਸ ਰਾਹੀਂ ਚੋਣ ਕਮੀਸ਼ਨ ਨੇ ਦੱਸਿਆ ਹੈ ਕਿ 13 ਨਵੰਬਰ 2024 ਨੂੰ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਮਿਤੀ ਬਦਲਣ ਲਈ ਵੱਖ-ਵੱਖ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ (ਭਾਜਪਾ, ਕਾਂਗਰਸ, ਬਸਪਾ, ਆਰ.ਐਲ.ਡੀ ਸਮੇਤ) ਅਤੇ ਕੁਝ ਸਮਾਜਿਕ ਸੰਗਠਨਾਂ ਤੋਂ ਕਮਿਸ਼ਨ ਵਿੱਚ ਬੇਨਤੀਆਂ ਪ੍ਰਾਪਤ ਹੋਈਆਂ ਸਨ। ਉਸ ਦਿਨ ਵੱਡੇ ਪੱਧਰ 'ਤੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਰੁਝੇਵਿਆਂ, ਜੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਸੁਵਿਧਾ ਦਾ ਕਾਰਨ ਬਣ ਸਕਦੀਆਂ ਹਨ, ਵੱਖ-ਵੱਖ ਤਰਕਸੰਗਤ ਮੁੱਦਿਆਂ ਨੂੰ ਜਨਮ ਦਿੰਦੀਆਂ ਹਨ ਅਤੇ ਪੋਲ ਦੌਰਾਨ ਵੋਟਰਾਂ ਦੀ ਹਿੱਸੇਦਾਰੀ ਨੂੰ ਘਟਾ ਸਕਦੀਆਂ ਹਨ। ਕਮਿਸ਼ਨ ਨੇ ਇਨ੍ਹਾਂ ਕਾਰਕਾਂ ਅਤੇ ਨੁਮਾਇੰਦਿਆਂ ਨੂੰ ਵਿਚਾਰਦੇ ਹੋਏ, ਜ਼ਿਮਨੀ ਚੋਣ ਲਈ 14 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਮਿਤੀ 13 ਨਵੰਬਰ 2024 (ਬੁੱਧਵਾਰ) ਤੋਂ ਬਦਲ ਕੇ 20 ਨਵੰਬਰ 2024 (ਬੁੱਧਵਾਰ) ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ 13 ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਣੀ ਸੀ। ਇਸੇ ਤਰ੍ਹਾਂ ਯੂਪੀ ਦੇ 9 ਵਿਧਾਨ ਸਭਾ ਹਲਕਿਆਂ ਤੇ ਕੇਰਲਾ ਦੇ ਇਕ ਵਿਧਾਨ ਸਭਾ ਹਲਕੇ ਲਈ ਵੋਟਿੰਗ ਹੋਣੀ ਸੀ ਪਰ ਹੁਣ ਇਹ ਪੋਲਿੰਗ 20 ਨਵੰਬਰ ਨੂੰ ਹੋਵੇਗੀ, ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
NEXT STORY