ਭੋਗਪੁਰ (ਰਾਣਾ ਭੋਗਪੁਰੀਆ)- ਭੋਗਪੁਰ ਦੇ ਤਹਿਤ ਆਉਂਦੇ ਪਿੰਡ ਲੜੋਈ ਵਿੱਚ ਬਿਜਲੀ ਮੁਲਾਜ਼ਮ ਦੀ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਖੰਭੇ ਉੱਤੇ ਚੜ੍ਹ ਕੇ ਜੈਮਪਰ ਠੀਕ ਕਰਦੇ ਸਮੇਂ ਤਾਰਾਂ ਵਿੱਚ ਕਰੰਟ ਆਉਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਮੁਲਾਜ਼ਮਾਂ ਨੂੰ ਸ਼ਿਕਾਇਤ ਦਰਜ ਹੋਈ ਸੀ ਕਿ ਪਿੰਡ ਲੜੋਈ ਵਿਚ ਬਿਜਲੀ ਦੀ ਸਪਲਾਈ ਬੰਦ ਹੋਈ ਹੈ।
ਬਿਜਲੀ ਮੁਲਾਜ਼ਮਾਂ ਸਬ ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਬੰਦ ਕਰਕੇ ਪਿੰਡ ਲੜੋਈ ਵਿੱਚ ਬਿਜਲੀ ਠੀਕ ਕਰਨ ਚਲੇ ਗਏ। ਜਦੋਂ ਪਿੰਡ ਭਟਨੂਰਾ ਲੁਬਾਣਾ ਦਾ ਵਾਸੀ ਬਿਜਲੀ ਮੁਲਾਜ਼ਮ ਪਵਿਤਰ ਸਿੰਘ ਬਿਜਲੀ ਠੀਕ ਕਰਨ ਲਈ ਖੰਭੇ ਉੱਤੇ ਚੜਿਆ ਤਾਂ ਉਸ ਨੂੰ ਕਰੰਟ ਪੈ ਗਿਆ ਅਤੇ ਅੱਗ ਲੱਗਣ ਨਾਲ ਝੁਲਸ ਗਿਆ ਅਤੇ ਨਾਲ ਹੀ ਤਾਰਾਂ ਨਾਲ ਟੰਗਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਮੁਲਾਜ਼ਮ ਕਰੀਬ ਦੋ ਘੰਟਿਆਂ ਤੱਕ ਤਾਰਾਂ ਨਾਲ ਹੀ ਲਟਕਿਆ ਰਿਹਾ।
ਇਹ ਵੀ ਪੜ੍ਹੋ - ਹਨੀਟ੍ਰੇਪ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਘਰ, ਜਨਾਨੀਆਂ ਹੱਥੋਂ ਦੁਖ਼ੀ ਹੋਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਬਿਜਲੀ ਮੁਲਾਜ਼ਮ ਅਤੇ ਪੁਲਸ ਮੁਲਾਜ਼ਮ ਮੌਕੇ 'ਤੇ ਹੀ ਪਹੁੰਚ ਗਏ ਅਤੇ ਤਾਰਾਂ ਨਾਲ ਟੰਗੇ ਪਵਿਤਰ ਸਿੰਘ ਦੀ ਮ੍ਰਿਤਕ ਸਰੀਰ ਨੂੰ ਥੱਲੇ ਲਾਹ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ। ਪੁਲਸ ਨੇ ਕਾਨੂੰਨੀ ਕਾਰਵਾਈ ਕੀਤੀ। ਬਿਜਲੀ ਅਧਿਕਾਰੀਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸਭ ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਸੀ ਫਿਰ ਵਿਗਨ ਪਈ ਬਿਜਲੀ ਦੀ ਲਾਇਨ ਵਿੱਚ ਕਰੰਟ ਕਿਵੇਂ ਆਇਆ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਈ ਅਮਰਜੀਤ ਸਿੰਘ ਨੇ ਕਿਹਾ ਕਿ ਡੂੰਘਾਈ ਨਾਲ ਜਾਂਚ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲਾਇਆ 10 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY