ਲੁਧਿਆਣਾ (ਸਲੂਜਾ) : ਪੰਜਾਬ ਭਰ ਦੇ ਲੋਕ ਭਾਰੀ ਬਿਜਲੀ ਬਿੱਲਾਂ ਕਾਰਨ ਕਿਸ ਤਰ੍ਹਾਂ ਪਰੇਸ਼ਾਨ ਹਨ। ਇਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਿਜਲੀ ਗਾਰੰਟੀ ਮੁਹਿੰਮ ਦਾ ਹਿੱਸਾ ਬਣਨ ਲੱਗੇ ਹਨ। ਇਸੇ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਟ੍ਰੇਡ ਅਤੇ ਇੰਡਸਟਰੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਅਤੇ ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਬਾਵਾ ਦੀ ਅਗਵਾਈ ’ਚ ਜਿਓਂ ਹੀ ਕਾਊਂਟਰ ਲਗਾਇਆ ਗਿਆ ਤਾਂ ਹਰ ਵਰਗ ਦੇ ਲੋਕ ਆਪਣੀ ਸਵੈਇੱਛਾ ਮੁਤਾਬਕ ਬਿਜਲੀ ਗਾਰੰਟੀ ਕਾਰਡ ਭਰਵਾਉਣ ਲਈ ਵੱਡੀ ਗਿਣਤੀ ’ਚ ਪੁੱਜ ਗਏ।
ਲੋਕ ਇਨ੍ਹਾਂ ਦੋਵੇਂ ਨੇਤਾਵਾਂ ਤੋਂ ਇਹ ਵੀ ਜਾਣਕਾਰੀ ਲੈਣ ਲੱਗੇ ਕਿ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਯੂਨਿਟ ਮੁਫ਼ਤ ਦੇਣ ਤੋਂ ਇਲਾਵਾ ਹੋਰ ਕਿਹੜੀਆਂ ਸਹੂਲਤਾਂ ਮਿਲਣਗੀਆਂ। ਪਾਲੀ ਅਤੇ ਬਾਵਾ ਨੇ ਕਿਹਾ ਕਿ ਜੋ ਵੀ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਹਨ, ਉਹ ਸਿਰਫ ਵਾਅਦੇ ਨਹੀਂ, ਸਗੋਂ ਗਾਰੰਟੀ ਹੈ। ਇਕ ਵੀ ਵਾਅਦੇ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਭਗਵਾਨ ਦਾਸ ਗਰਗ, ਵਾਰਡ ਪ੍ਰਧਾਨ ਰਵਿੰਦਰ ਪਰਿਹਾਰ, ਦਲਜੀਤ ਸਿੰਘ ਵਾਰਡ ਪ੍ਰਧਾਨ ਆਦਿ ਹਾਜ਼ਰ ਸਨ।
3 ਪੁੱਤ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਬਜ਼ੁਰਗ ਮਾਪੇ, 2 ਪੁੱਤ ਕਰਦੇ ਨੇ ਸਰਕਾਰੀ ਨੌਕਰੀ
NEXT STORY