ਹੁਸ਼ਿਆਰਪੁਰ (ਅਮਰੀਕ)- ਹਰ ਇਕ ਮਾਪੇ ਹਰ ਇਕ ਮੁਸੀਬਤ ਨੂੰ ਆਪਣੇ ਪਿੰਢੇ 'ਤੇ ਹੰਢਾ ਕੇ ਤੰਗੀਆਂ ਕੱਟ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਬੁਢਾਪੇ ਵਿਚ ਆਪਣੇ ਬੱਚਿਆਂ ਤੋਂ ਸੇਵਾ ਦੀ ਉਮੀਦ ਰੱਖਦੇ ਹਨ। ਹਰ ਇਕ ਮਾਂ-ਬਾਪ ਦਾ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੀ ਕਾਮਯਾਬੀ ਹਾਸਲ ਕਰਨ ਅਤੇ ਜ਼ਿੰਦਗੀ ਵਿਚ ਵੱਡਾ ਮੁਕਾਮ ਹਾਸਲ ਕਰਨ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜੋ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੇ ਹੁੰਦੇ ਹਨ।
ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਬਜ਼ੁਰਗ ਮਾਪਿਆਂ ਦੇ 3 ਪੁੱਤ ਹੋਣ ਦੇ ਬਾਵਜੂਦ ਵੀ ਉਹ ਦੂਜਿਆਂ ਦੇ ਹੱਥਾਂ ਵੱਲ ਵੇਖਣ ਨੂੰ ਮਜਬੂਰ ਹਨ ਅਤੇ ਹਾਲਾਤ ਅਜਿਹੇ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਬੀਮਾਰੀਆਂ ਨਾਲ ਲੜ ਰਹੇ ਬਜ਼ੁਰਗ ਮਾਪਿਆਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਦੇਖਰੇਖ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ
ਪੱਠੇ 'ਤੇ ਇੱਟਾਂ ਪੱਥ ਕੇ ਬੱਚਿਆਂ ਨੂੰ ਪੜ੍ਹਾਇਆ, ਹੁਣ ਜਿਵੇਂ ਪਤਨੀਆਂ ਕਹਿੰਦੀਆਂ, ਉਸੇ ਤਰ੍ਹਾਂ ਕਰਦੇ ਨੇ ਮੁੰਡੇ
ਇਸ ਸਬੰਧੀ ਜਾਣਕਾਰੀ ਦਿੰਦੇ ਬਜ਼ੁਰਗ ਮਹਿੰਦਰ ਕੌਰ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ 3 ਪੁੱਤ ਹਨ, ਜਿਨ੍ਹਾਂ ਵਿਚੋਂ 2 ਪੁੱਤ ਸੀ. ਆਰ. ਪੀ. ਐੱਫ. ਵਿਚ ਸਰਕਾਰੀ ਨੌਕਰੀ ਕਰਦੇ ਹਨ ਅਤੇ ਇਕ ਹਲਵਾਈ ਦਾ ਕੰਮ ਕਰਦਾ ਹੈ ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ ਅਤੇ ਧਿਆਨ ਰੱਖਣਾ ਤਾਂ ਦੂਰ ਬੁਲਾਇਆ ਤੱਕ ਵੀ ਨਹੀਂ ਜਾਂਦਾ। ਮਹਿੰਦਰ ਕੌਰ ਨੇ ਦੱਸਿਆ ਕਿ ਜਦੋਂ ਦਾ ਵਿਆਹ ਪੁੱਤਾਂ ਦਾ ਵਿਆਹ ਕੀਤਾ ਹੈ, ਉਦੋਂ ਤੋਂ ਹੀ ਸਾਡੇ ਨਾਲ ਅਜਿਹਾ ਵਿਵਹਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਪੁੱਤਾਂ ਅਤੇ ਨੂੰਹਾਂ ਨੂੰ ਲੱਗਦਾ ਹੈ ਕਿ ਕਿਤੇ ਸਾਡੇ ਕੋਲ ਆ ਕੇ ਨਾ ਰਹਿਣ ਲੱਗ ਜਾਣ। ਉਨ੍ਹਾਂ ਕਿਹਾ ਕਿ ਜਦੋਂ ਪੁੱਤ ਕਿਤੇ ਛੁੱਟੀ ਕੱਟਣ ਵੀ ਆਉਂਦੇ ਹਨ ਤਾਂ ਉਹ ਸਾਡੇ ਕੋਲ ਕਦੇ ਮਿਲਣ ਤੱਕ ਵੀ ਨਹੀਂ ਆਉਂਦੇ ਅਤੇ ਨਾ ਹੀ ਸਾਨੂੰ ਕੋਈ ਫੋਨ ਕਰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਵੀ ਉਹ ਇੰਝ ਹੀ ਘਰੇ ਬੈਠੇ ਰਹਿੰਦੇ ਹਨ। ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ, ਜੋਕਿ ਵਿਆਹੀਆਂ ਹੋਈਆਂ ਹਨ ਅਤੇ ਆਪੋ-ਆਪਣੇ ਘਰੇ ਹਨ। ਉਨ੍ਹਾਂ ਨਾਲ ਕਦੇ-ਕਦੇ ਗੱਲਬਾਤ ਹੋ ਜਾਂਦੀ ਹੈ ਪਰ ਪੁੱਤ ਉਨ੍ਹਾਂ ਨੂੰ ਫੋਨ ਤੱਕ ਵੀ ਨਹੀਂ ਕਰਦੇ ਹਨ। ਮਹਿੰਦਰ ਕੌਰ ਦੀ ਇਕ ਅੱਖ ਖ਼ਰਾਬ ਹੋਣ ਕਰਕੇ ਕੋਈ ਕੰਮਕਾਜ ਨਹੀਂ ਕਰ ਸਕਦੀ ਜਦਕਿ ਤਰਸੇਮ ਲਾਲ ਦਾ ਚੂਲਾ ਟੁੱਟ ਚੁੱਕਾ ਹੈ ਅਤੇ ਉਹ ਮੰਜੀ 'ਤੇ ਹੀ ਰਹਿੰਦੇ ਹਨ।
ਸਮਾਜ ਸੇਵੀ ਸੰਸਥਾ ਕਰ ਰਹੀ ਦੇਖਭਾਲ
ਉਨ੍ਹਾਂ ਦੱਸਿਆ ਕਿ ਹੁਸਿ਼ਆਰਪੁਰ ਦੀ ਹੀ ਇਕ ਸਮਾਜ ਸੇਵੀ ਸੰਸਥਾ ਹਕੂਮਤਪੂਰੀ ਹੈਲਪਿੰਗ ਆਰਗੇਨਾਈਜੇਸ਼ਨ ਵੱਲੋਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਅਤੇ ਉਨ੍ਹਾਂ ਦੀ ਦਵਾਈ ਦਾ ਵੀ ਉਨ੍ਹਾਂ ਵੱਲੋਂ ਹੀ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰ ਅਵਤਾਰ ਸਿੰਘ ਅਤੇ ਮਨਜਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਘਰ ਦੀ ਹਾਲਤ ਵੀ ਬਹੁਤ ਮਾੜੀ ਸੀ ਅਤੇ ਸੁਸਾਇਟੀ ਵੱਲੋਂ ਹੀ ਘਰ ਦੀ ਵੀ ਰਿਪੇਅਰ ਕਰਵਾਈ ਗਈ ਹੈ ਅਤੇ ਹਰ ਮਹੀਨੇ ਬਜ਼ੁਰਗ ਜੋੜੇ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ’ਤੇ ਮਨੀਸ਼ ਤਿਵਾੜੀ ਦਾ ਤੰਜ
NEXT STORY