ਚੰਡੀਗੜ੍ਹ (ਭਾਸ਼ਾ)- ਹਰਿਆਣਾ ਸਰਕਾਰ ਨੇ ਉਨ੍ਹਾਂ ਖਪਤਕਾਰਾਂ ਵਲੋਂ ਅਦਾ ਕੀਤਾ ਜਾਣ ਵਾਲਾ ਬਿਜਲੀ ਦਾ ਬਿੱਲ ਮੁਆਫ ਕਰ ਦਿੱਤਾ, ਜਿਨ੍ਹਾਂ ਦੀ ਜਾਇਦਾਦ ਨੂੰ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਨੁਕਸਾਨ ਪੁੱਜਾ।
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਮੌਜੂਦਾ ਅਤੇ ਅਗਲੇ ਬਿਲਿੰਗ ਪੜਾਅ ਲਈ ਅਜਿਹੇ ਲੋਕਾਂ ਨੂੰ ਬਿਜਲੀ ਦਾ ਬਿੱਲ ਅਦਾ ਕਰਨ ਤੋਂ ਛੋਟ ਦਿੱਤੀ ਗਈ ਹੈ, ਜਿਨ੍ਹਾਂ ਦੇ ਮਕਾਨ ਜਾਂ ਕਾਰੋਬਾਰੀ ਜਾਇਦਾਦਾਂ ਨੂੰ 15 ਤੋਂ 22 ਫਰਵਰੀ 2016 ਦੌਰਾਨ ਸੂਬੇ ਵਿਚ ਹੋਏ ਅੰਦੋਲਨ ਕਾਰਨ ਨੁਕਸਾਨ ਪੁੱਜਾ। ਖੱਟੜ ਨੇ ਕਿਹਾ ਕਿ ਅੰਦੋਲਨ ਦੌਰਾਨ ਵੱਡੇ ਪੈਮਾਨੇ 'ਤੇ ਹੋਏ ਵਿੱਤੀ ਨੁਕਸਾਨ ਦਾ ਸਾਹਮਣਾ ਕਰ ਰਹੇ ਲੋਕਾਂ ਵਲੋਂ ਬਿਜਲੀ ਦਾ ਬਕਾਇਆ ਬਿੱਲ ਮੁਆਫ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਅਮੀਸ਼ਾ ਨੇ ਕਹੀ ਦਿਲ ਦੀ ਗੱਲ, '' ਪੰਜਾਬੀਆਂ ਤੋਂ ਮਿਲਿਆ ਬਹੁਤ ਪਿਆਰ'' (ਤਸਵੀਰਾਂ)
NEXT STORY