ਅਬੋਹਰ(ਸੁਨੀਲ, ਰਹੇਜਾ)-ਇਕ ਪਾਸੇ ਜਿਥੇ ਸਰਕਾਰੀ ਹਸਪਤਾਲ 'ਚ ਮਰੀਜ਼ ਡਾਕਟਰਾਂ ਦੀ ਘਾਟ ਕਾਰਨ ਸਮੱਸਿਆ ਝੱਲ ਰਹੇ ਹਨ, ਉਥੇ ਬੀਤੀ ਸ਼ਾਮ 6 ਵਜੇ ਤੋਂ ਹਸਪਤਾਲ ਵਿਚ ਬਿਜਲੀ ਗੁੱਲ ਰਹਿਣ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਸਰਕਾਰੀ ਹਸਪਤਾਲ ਦੀ ਬਿਜਲੀ ਦੀ ਹਾਟ ਲਾਈਨ ਸੁਵਿਧਾ ਠੱਪ ਹੋ ਗਈ, ਜਿਸ ਕਾਰਨ ਸਟਾਫ ਦੇ ਇਲਾਵਾ ਮਰੀਜ਼ ਵੀ ਪ੍ਰੇਸ਼ਾਨ ਹੋਏ ਤੇ ਹੱਥ ਵਾਲੇ ਪੱਖਿਆਂ ਨਾਲ ਹਵਾ ਲੈਂਦੇ ਦਿਖਾਈ ਦਿੱਤੇ। ਇਸਦੇ ਇਲਾਵਾ ਮਰੀਜ਼ਾਂ ਨੂੰ ਅੱਜ ਪੀਣ ਦੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਸਕੀ। ਹਸਪਤਾਲ ਵਿਚ ਜਿਥੇ ਸਟਾਫ ਨੇ ਗਰਮੀ ਦੇ ਕਾਰਨ ਕੰਮ ਸਹੀ ਤਰ੍ਹਾਂ ਨਹੀਂ ਕੀਤਾ, ਉਥੇ ਲੈਬਾਰਟਰੀ ਤੇ ਡਾਕਟਰਾਂ ਦੇ ਕਮਰਿਆਂ ਬਾਹਰ ਮਰੀਜ਼ਾਂ ਦੀ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ। ਇਨ੍ਹਾਂ ਹੀ ਨਹੀਂ ਸਿਵਲ ਹਸਪਤਾਲ ਵਿਚ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਹੋਣ ਵਾਲੇ ਨਸਬੰਦੀ ਤੇ ਨਲਬੰਦੀ ਦੇ ਆਪ੍ਰੇਸ਼ਨ ਵੀ ਨਹੀਂ ਹੋਏ। ਬਿਜਲੀ ਨਾ ਹੋਣ ਕਾਰਨ ਡੇਢ ਦਰਜਨ ਆਪ੍ਰੇਸ਼ਨ ਕਰਵਾਉਣ ਆਈਆਂ ਔਰਤਾਂ ਤੇ ਮਰਦਾਂ ਨੂੰ ਵਾਪਸ ਜਾਣਾ ਪਿਆ, ਜਿਸ ਕਾਰਨ ਆਸ਼ਾ ਵਰਕਰਾਂ ਤੇ ਮਰੀਜ਼ਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਬਿਜਲੀ ਨਾ ਹੋਣ ਨਾਲ ਸਿਵਲ ਹਸਪਤਾਲ ਵਿਚ ਸਟਾਫ ਤੇ ਕੁਆਰਟਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋਈ ਤੇ ਐਮਰਜੈਂਸੀ ਸੇਵਾਵਾਂ ਵੀ ਠੱਪ ਹਨ। ਸਿਵਲ ਹਸਪਤਾਲ ਮੁਖੀ ਡਾ. ਲਾਲਚੰਦ ਨੇ ਕਿਹਾ ਕਿ ਕੱਲ ਸ਼ਾਮ ਬਿਜਲੀ ਬੰਦ ਹੋਣ ਦੀ ਸੂਚਨਾ ਬਿਜਲੀ ਵਿਭਾਗ ਦੇ ਐਕਸੀਅਨ ਮਲਕੀਤ ਸਿੰਘ ਸਿੱਧੂ ਨੂੰ ਦੇ ਦਿੱਤੀ ਗਈ ਸੀ ਪਰ ਅਧਿਕਾਰੀਆਂ ਵੀਰਵਾਰ ਦੁਪਹਿਰ ਤਕ ਕੋਈ ਸੰਤੋਸ਼ ਜਨਕ ਜਵਾਬ ਨਹੀਂ ਦਿੱਤਾ ਗਿਆ ਪਰ ਫਿਰ ਵੀ ਜਨਰੇਟਰ ਦੇ ਸਹਾਰੇ ਮਰੀਜ਼ਾਂ ਨੂੰ ਸੁਵਿਧਾ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਵਿਆਹ ਤੋਂ 5 ਸਾਲ ਵੀ ਨਹੀਂ ਬਣ ਸਕੀ ਮਾਂ ਤਾਂ ਮੌਤ ਨੂੰ ਲਾਇਆ ਗਲੇ
NEXT STORY