ਜਲੰਧਰ, (ਰਾਜੇਸ਼)- ਇਲੈਕਟ੍ਰਾਨਿਕ ਸ਼ੋਅਰੂਮ ਵਿਚ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਥਾਣਾ ਨੰ. 8 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਹੁਸ਼ਿਆਰਪੁਰ ਰੋਡ ’ਤੇ ਪੂਰਨ ਇਲੈਕਟ੍ਰਾਨਿਕ ਸ਼ੋਅਰੂਮ ਵਿਚ ਬੀਤੇ ਦਿਨੀਂ ਚੋਰ ਗੋਦਾਮ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਐੱਲ. ਸੀ. ਡੀ., ਟੀ. ਵੀ., ਏ. ਸੀ. ਤੇ ਹੋਰ ਸਾਮਾਨ ਲੈ ਕੇ ਗਏ ਸਨ।
ਸ਼ੋਅਰੂਮ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰੀ ਉਨ੍ਹਾਂ ਦੇ ਗੋਦਾਮ ਵਿਚ ਕਿਰਾਏ ’ਤੇ ਰਹਿਣ ਵਾਲੇ ਬਲਰਾਮ ਪੁੱਤਰ ਮਨੋਹਰ ਲਾਲ ਵਾਸੀ ਸੁੱਚੀ ਪਿੰਡ ਨੇ ਕੀਤੀ ਹੈ। ਸ਼ਿਕਾਇਤ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਨੰ. 8 ਦੇ ਏ. ਐੱਸ. ਆਈ. ਹਰਦਿਆਲ ਸਿੰਘ ਨੂੰ ਸੂਚਨਾ ਮਿਲੀ ਕਿ ਗੋਦਾਮ ਵਿਚ ਚੋਰੀ ਕਰਨ ਵਾਲਿਅਾਂ ਨੇ ਚੋਰੀ ਦਾ ਸਾਮਾਨ ਇਕ ਖਾਲੀ ਪਲਾਟ ਵਿਚ ਲੁਕਾਇਆ ਹੈ।
ਪੁਲਸ ਨੇ ਪਲਾਟ ’ਚੋਂ ਚੋਰੀ ਦੀ ਐੱਲ. ਸੀ. ਡੀ., ਏ. ਸੀ. ਤੇ ਹੋਰ ਸਾਮਾਨ ਬਰਾਮਦ ਕਰ ਕੇ ਬਲਰਾਮ ਅਤੇ ਉਸ ਦੇ ਸਾਥੀ ਵਿਸ਼ਾਲ ਪੁੱਤਰ ਰਾਕੇਸ਼ ਕੁਮਾਰ ਵਾਸੀ ਸੰਤੋਖਪੁਰਾ ਨੂੰ ਕਾਬੂ ਕਰ ਲਿਆ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ।
ਨਸ਼ੇ ਵਾਲੇ ਪਦਾਰਥਾਂ ਸਣੇ 8 ਕਾਬੂ
NEXT STORY