ਗੁਰਦਾਸਪੁਰ (ਹਰਮਨਪ੍ਰੀਤ) : ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੇ ਕਾਦਰੀ ਮੁਹੱਲੇ 'ਚ ਆਪਣੇ ਘਰ ਰੋਟੀ ਖਾਣ ਆਏ ਪੰਜਾਬ ਪੁਲਸ ਦੇ ਪੀ. ਸੀ. ਆਰ. ਮੁਲਾਜ਼ਮ ਦੀ ਕਾਰਬਾਈਨ ਅਚਾਨਕ ਚਲ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਹੈਡਕਾਂਸਟੇਬਲ ਰਾਕੇਸ਼ ਕੁਮਾਰ (46 ਸਾਲ) ਪੁੱਤਰ ਬਿਸ਼ੰਬਰ ਦਾਸ ਵਾਸੀ ਕਾਦਰੀ ਮੁਹੱਲਾ ਕੁਝ ਸਮੇਂ ਤੋਂ ਪੀ.ਸੀ.ਆਰ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਬੀਤੀ ਰਾਤ ਉਹ 9.30 ਵਜੇ ਦੇ ਕਰੀਬ ਆਪਣੇ ਘਰ ਖਾਣਾ ਖਾਣ ਲਈ ਆਇਆ ਸੀ ਕਿ ਜਦੋਂ ਉਹ ਬਾਥਰੂਮ ਗਿਆ ਤਾਂ ਅਚਾਨਕ ਡਿਗ ਪੈਣ ਕਾਰਨ ਉਸ ਦੇ ਗਲ ਵਿਚ ਪਈ ਕਾਰਬਾਈਨ ਚੱਲ ਪਈ। ਇਸ ਦੌਰਾਨ ਚੱਲੀਆਂ ਗੋਲੀਆਂ ਵਿਚੋਂ ਇਕ ਗੋਲੀ ਉਸ ਦੇ ਲੱਗ ਗਈ ਜਿਸ ਕਾਰਨ ਉਸ ਨੂੰ ਪਰਿਵਾਰਿਕ ਮੈਂਬਰਾਂ ਅਤੇ ਆਸ ਪਾਸ ਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਵਿਜੇ ਕੁਮਾਰੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY