ਬਾਬਾ ਬਕਾਲਾ ਸਾਹਿਬ, (ਰਾਕੇਸ਼)- ਪੰਚਾਇਤ ਸੰਮਤੀ, ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀ ਸਾਂਝੀ ਸੂਬਾ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਵਿੱਢੇ ਗਏ ਸੰਘਰਸ਼ ਅਧੀਨ ਸਮੁੱਚੇ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਭਾਈਚਾਰੇ ਵੱਲੋਂ ਬਲਾਕ ਰਈਆ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਰੱਕੀ ਚੈਨਲ ਖੋਲਣ, ਤਨਖਾਹਾਂ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਲਈ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਪੰਜਾਬ ਭਰ ਦੇ ਕਰਮਚਾਰੀ ਸੰਘਰਸ਼ ਦੀ ਰਾਹ ’ਤੇ ਤੁਰੇ ਹੋਏ ਹਨ ਅਤੇ ਵੱਖ-ਵੱਖ ਪਡ਼ਾਵਾਂ ਅਧੀਨ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਤੇ ਡਾਇਰੈਕਟਰ ਸੀ. ਬੀ. ਸਿਬਨ ਵੱਲੋਂ ਮੋਹਾਲੀ ਵਿਖੇ ਮੀਡੀਆ ਅਤੇ ਹਜ਼ਾਰਾਂ ਕਰਮਚਾਰੀਆਂ ਦੀ ਮੌਜੂਦਗੀ ਵਿਚ ਇਕ ਲਿਖਤੀ ਸਹਿਮਤੀ ਪੱਤਰ ਜਾਰੀ ਕਰਕੇ ਇਕ ਮਹੀਨੇ ਵਿਚ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅਰਸਾ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਕਿਸੇ ਵੀ ਮੰਗ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ, ਜਿਸ ਕਰਕੇ ਸਮੁੱਚੇ ਭਾਈਚਾਰੇ ਨੂੰ ਆਪਣੀਆਂ ਮੰਗਾਂ ਦੇ ਪੂਰਤੀ ਦੇ ਲਈ ਹਫਤੇ ਤੋਂ ਪੰਜਾਬ ਭਰ ’ਚ ਕਲਮ ਛੋਡ਼ ਹਡ਼ਤਾਲ ਕਰਨੀ ਪਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕੇ ਵਿਚ ਸੰਘਰਸ਼ ਵੀ ਸ਼ੁਰੂ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿਚ ਰਣਜੀਤ ਸਿੰਘ ਜ਼ਿਲਾ ਪ੍ਰਧਾਨ ਪੰਚਾਇਤ ਅਫਸਰ ਐਸੋ, ਪਲਵਿੰਦਰ ਸਿੰਘ ਲੁੱਧਡ਼ ਜ਼ਿਲਾ ਪ੍ਰਧਾਨ ਸੁਪਰਡੈਂਟ ਐਸੋ., ਸੰਜੀਵ ਸੋਨੀ ਜ਼ਿਲਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਰਾਜੀਵ ਕੁਮਾਰ ਬਲਾਕ ਪ੍ਰਧਾਨ ਵੇਰਕਾ, ਹਰੀਸ਼ ਕੁਮਾਰ ਬਲਾਕ ਰਈਆ ਰਈਆ, ਗੁਰਦੀਪ ਸਿੰਘ ਪ੍ਰਧਾਨ ਅਜਨਾਲਾ, ਹਰਪਾਲ ਸਿੰਘ ਪ੍ਰਧਾਨ ਤਰਸਿੱਕਾ, ਅਮਰਦੀਪ ਸਿੰਘ ਬਲਾਕ ਚੋਗਾਵਾਂ, ਦਲੀਪ ਸਿੰਘ ਪ੍ਰਧਾਨ ਜੰਡਿਆਲਾ, ਹੀਰਾ ਸਿੰਘ ਪ੍ਰਧਾਨ ਅਟਾਰੀ, ਗੁਰਿੰਦਰਬੀਰ ਸਿੰਘ ਪ੍ਰਧਾਨ ਹਰਸ਼ਾਛੀਨਾ, ਅਮਨਪ੍ਰੀਤ ਸਿੰਘ ਪ੍ਰਧਾਨ ਮਜੀਠਾ, ਸਤਵਿੰਦਰ ਸਿੰਘ ਪੰਚਾਇਤ ਅਫਸਰ ਰਈਆ, ਰਾਮ ਸਿੰਘ, ਲਖਵਿੰਦਰ ਮਸੀਹ, ਮੇਵਾ ਸਿੰਘ ਤੇ ਮੇਜਰ ਸਿੰਘ ਸੁਪਰਡੈਂਟ ਆਦਿ ਹਾਜ਼ਰ ਸਨ।
ਦਿਮਾਗ਼ੀ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹ
NEXT STORY