ਜੈਤੋ, (ਸਤਵਿੰਦਰ)- ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸਰਬਤ ਖਾਲਸਾ ਵਲੋਂ ਥਾਪੇ ਮੁਤਵਾਜੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਰਹਿਨੁਮਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿਖੇ 193ਵੇਂ ਦਿਨ ਚੁੱਕਿਆ ਗਿਆ। 'ਇਸ ਇਨਸਾਫ਼ ਮੋਰਚੇ ਦਾ ਪਹਿਲਾ ਪੜਾਅ ਅੱਜ ਖਤਮ ਹੋ ਰਿਹਾ ਹੈ ਅਤੇ ਦੂਜੇ ਪੜਾਅ ਦਾ ਐਲਾਨ ਅਗਲੇ ਦਿਨਾਂ ਵਿਚ ਕੀਤਾ ਜਾਵੇਗਾ' ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਇਨਸਾਫ਼ ਮੋਰਚੇ ਦੋਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਉਨ•ਾਂ ਕਿਹਾ ਤੁਸੀਂ ਸੋਚਿਆ ਵੀ ਹੋਣਾ ਕਿ ਆਉਣ ਵਾਲੇ ਸਮੇਂ ਵਿਚ ਮੋਰਚਾ ਸਿੱਖ ਕੌਮ ਨੂੰ ਕੀ-ਕੀ ਪ੍ਰਾਪਤ ਕਰਕੇ ਦਏਗਾ। ਉਨ•ਾਂ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਕਰਦੇ ਹੋਏ ਕਿਹਾ ਕਿ ਇਨਸਾਫ਼ ਮੋਰਚੇ ਦੌਰਾਨ 1 ਜੂਨ ਤੋਂ ਅੱਜ ਤੱਕ ਇਕ ਕਰੋੜ ਅੜਤਾਲੀ ਲੱਖ ਦੇ ਲਗਭਗ ਰੂਪਏ ਇੱਕਠੇ ਹੋਏ ਅਤੇ ਜਿਨ•ਾਂ ਵਿਚੋਂ 22 ਲੱਖ ਰੂਪਏ ਬਚੇ ਹਨ, ਬਾਕੀ ਮੋਰਚੇ ਦੌਰਾਨ ਖਰਚ ਹੋ ਗਏ।
ਇਨਸਾਫ਼ ਮੋਰਚੇ ਵਿਚ ਸਰਕਾਰ ਵਲੋਂ ਸੁਨੇਹਾ ਲੈ ਕ ਆਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਅਤੇ ਭਰੋਸਾ ਦਿਵਾਇਆ ਕਿ ਬਾਕੀ ਰਹਿੰਦੇ ਕੰਮ ਅਤੇ ਮੰਗਾਂ ਬਹੁਤ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸੇ ਦੌਰਾਨ ਗਰਮ ਖਿਆਲੀਆਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ ਅਤੇ ਕੁਝ ਸੰਗਤਾਂ ਮੰਗਾਂ ਦੀ ਪੂਰਤੀ ਨਾ ਹੁੰਦੀ ਵੇਖ ਕੇ ਪੰਡਾਲ ਵਿਚੋਂ ਚਲੀਆਂ ਗਈਆਂ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਜੇਕਰ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਦੇ ਸਕੇ ਤਾਂ ਵਾਹਿਗੁਰੂ ਸਾਨੂੰ ਸਜਾ ਜ਼ਰੂਰ ਦੇਵੇਗਾ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਲਗਾਤਾਰ ਆਪਣਾ ਪਰਿਵਾਰ ਛੱਡ ਕੇ ਸਿੱਖ ਕੌਮ ਦੀ ਭਲਾਈ ਲਈ ਇਨਸਾਫ਼ ਮੋਰਚੇ 'ਤੇ ਡਟੇ ਹੋਏ ਹਨ ਅਤੇ ਇਹ ਇਨਸਾਫ਼ ਮੋਰਚੇ ਦੀ ਹੀ ਪ੍ਰਾਪਤੀ ਹੈ ਕਿ ਅੱਜ ਸਰਕਾਰਾਂ ਕਰਤਾਰਪੁਰ ਲਾਂਘੇ ਦੇ ਖੁੱਲਣ ਦੀ ਮਨਜ਼ੂਰੀ ਦੇ ਰਹੀਆਂ ਹਨ ਅਤੇ ਬਾਦਲਾਂ ਨੂੰ ਅਕਾਲ ਤਖ਼ਤ ਅੱਗੇ ਪੇਸ਼ ਹੋਣਾ ਪੈ ਰਿਹਾ ਹੈ ਨਾਲ ਨਾਲ ਜੁੱਤੀਆਂ ਵੀ ਸਾਫ਼ ਕਰਨੀਆਂ ਪੈ ਰਹੀਆਂ ਹਨ। ਉਨ•ਾਂ ਇਨਸਾਫ਼ ਮੋਰਚੇ ਵਿਚ ਸਾਥ ਦੇ ਰਹੀਆਂ ਜੱਥੇਬੰਦੀਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧਨਵਾਦ ਕੀਤਾ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਰਬਤ ਖਾਲਸਾ ਵਲੋਂ ਥਾਪੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਟੇਜ ਸਕੱਤਰ ਦੀ ਭੁਮਿਕਾ ਨਿਭਾਉਦੇ ਹੋਏ ਕਿਹਾ ਕਿ ਮੀਰੀ-ਪੀਰੀ ਦੇ ਸਿਧਾਂਤ ਤੇ ਚੱਲਦੇ ਹੋਏ ਸਿੱਖਾਂ ਨੂੰ ਸਿਆਸਤ ਵਿਚ ਮਜਬੂਤੀ ਨਾਲ ਪ੍ਰਵੇਸ਼ ਕਰਨਾ ਹੋਵੇਗਾ ਤਾਂ ਜੋ ਅਜਿਹੀਆਂ ਬੇਅਦਬੀਆਂ ਦੁਬਾਰਾ ਨਾ ਹੋਣ। ਉਨ•ਾਂ ਕਿਹਾ ਕਿ ਜੇਕਰ ਸਿੱਖ ਕੌਮ ਕੋਲ ਸੱਤਾ ਹੁੰਦੀ ਤਾਂ ਬਰਗਾੜੀ ਵਿਖੇ ਦਰੀਆਂ ਵਿਛਾ ਕੇ ਇਨਸਾਫ਼ ਮੋਰਚੇ ਨਾ ਲਾਉਣੇ ਪੈਂਦੇ।

ਉਨ•ਾਂ ਸੰਗਤਾਂ ਅਤੇ ਜੱਥੇਬੰਦੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਦਾ ਹੁਕਮ ਹਰ ਹੀਲੇ ਮੰਨਣਾ ਚਾਹੀਦਾ ਹੈ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਪਰਦੀਪ ਸਿੰਘ ਚਾਂਦਪੁਰੀਆ ਨੇ ਕਿਹਾ ਕਿ ਜਿੰਨਾਂ ਚਿਰ ਸਿੱਖ ਪੰਥ ਦੇ ਦੋਖੀ ਸਲਾਖਾਂ ਪਿੱਛੇ ਨਹੀਂ ਜਾਂਦੇ ਓੁਨਾ ਚਿਰ ਵਲੂੰਧਰੇ ਹੋਏ ਹਿਰਦੇ ਨਰਮ ਨਹੀਂ ਪੈਣਗੇ।
ਇਸ ਮੌਕੇ ਜੱਥੇਦਾਰ ਅਮਰੀਕ ਸਿੰਘ ਅਜਨਾਲਾ, ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ, ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਸਿੰਘ ਗਿੱਲ, ਕਮਲਜੀਤ ਸਿੰਘ ਬਰਾੜ, ਜਸਬੀਰ ਸਿੰਘ ਪ੍ਰਭੂ, ਬਾਬਾ ਬੂਟਾ ਸਿੰਘ ਜੋਧਪੁਰੀ, ਪਵਨ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਲਾਲ ਸਿੰਘ ਸੁਲਹਾਨੀ ਬਸਪਾ ਆਗੂ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੋਲੀ, ਬੂਟਾ ਸਿੰਘ ਰਣਸ਼ੀਹ ਕੇ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਮਨਜੀਤ ਸਿੰਘ ਅਜਨਾਲਾ, ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਸਰੂਪ ਸਿੰਘ ਚੰਡੀਗੜ•, ਹਰਪਾਲ ਸਿੰਘ ਮੁਖੀ ਦਲ ਖਾਲਸਾ, ਭਾਈ ਮੋਹਕਮ ਸਿੰਘ , ਗੁਰਮੀਤ ਸਿੰਘ ਖੁਡੀਆਂ, ਮਾਸਟਰ ਬਲੇਦਵ ਸਿੰਘ, ਸੰਤ ਬਾਬਾ ਕਾਹਨ ਸਿੰਘ ਸੇਵਾ ਪੰਥੀ, ਸੰਤ ਮੋਹਣ ਦਾਸ ਬਰਗਾੜੀ, ਬਾਬਾ ਹਰਭਜਨ ਸਿੰਘ ਕਾਰ ਸੇਵਾ ਵਾਲੇ, ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਵਾਲੇ, ਰਣਜੀਤ ਸਿੰਘ ਵਾਂਦਰ, ਭਾਈ ਵੱਸਣ ਸਿੰਘ ਜਫ਼ਰਵਾਲ, ਹਿੰਦੁ ਜੱਥੇਬੰਦੀ ਦੇ ਅਸ਼ੋਕ ਚੁੱਘ ਸ਼ੀ੍ਰ ਮੁਕਤਸਰ ਸਾਹਿਬ, ਮੱਖਣ ਸਿੰਘ ਨੰਗਲ ਸਾਬਕਾ ਸ਼ੋਮਣੀ ਕਮੇਟੀ ਮੈਂਬਰ ਸਮਾਗਮ ਵਿਚ ਸ਼ਾਮਲ ਹੋਏ।
ਸਾਰਾ ਸੰਸਾਰ ਉਦੋਂ ਹੀ ਤੰਦਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਖੁਸ਼ਹਾਲ ਹੋਵੇਗਾ : ਸੰਤ ਸੀਚੇਵਾਲ
NEXT STORY