ਸਿਰਸਾ— ਹਰਿਆਣੇ ਦੀ ਐਸ. ਆਈ. ਟੀ. ਟੀਮ ਨੇ ਡੇਰੇ ਦੇ ਸੀਨੀਅਰ ਵਾਈਸ ਚੇਅਰਪਰਸਨ ਪੀ. ਆਰ. ਨੈਨ ਤੋਂ ਪੁੱਛ-ਗਿੱਛ ਕੀਤੀ। ਹਾਲ ਹੀ 'ਚ ਐਸ. ਆਈ. ਟੀ. ਨੇ ਨੋਟਿਸ ਦੇ ਕੇ ਨੈਨ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਲਗਭਗ 2.30 ਘੰਟੇ ਚੱਲੀ ਇਸ ਪੜਤਾਲ 'ਚ ਏ. ਆਈ. ਟੀ. ਨੇ ਉਸ ਤੋਂ ਹਨੀਪ੍ਰੀਤ ਸਮੇਤ ਹਿੰਸਾ 'ਚ ਗ੍ਰਿਫਤਾਰ ਲੋਕਾਂ ਦੇ ਡੇਰੇ ਨਾਲ ਸੰਬੰਧਾਂ ਬਾਰੇ ਜਾਣਕਾਰੀ ਮੰਗੀ।
ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਡੇਰੇ ਦੇ ਸੀਨੀਅਰ ਵਾਈਸ ਚੈਅਰਪਰਸਨ ਨੈਨ 25 ਅਗਸਤ ਨੂੰ ਡੇਰੇ 'ਚ ਹੀ ਮੌਜੂਦ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਚਕੂਲਾ 'ਚ 25 ਅਗਸਤ ਨੂੰ ਹੋਈ ਹਿੰਸਾ ਦੇ ਸੰਬੰਧ 'ਚ ਵੀ ਜਾਣਕਾਰੀ ਮੰਗੀ।
ਸੂਤਰਾਂ ਮੁਤਾਬਕ ਐਸ. ਆਈ. ਟੀ. ਨੇ ਪੀ. ਆਰ. ਨੈਨ ਤੋਂ ਅਸਤੀਆਂ 'ਤੇ ਪੌਦੇ ਲਗਾਉਣ ਦੇ ਮਾਮਲੇ 'ਤੇ ਵੀ ਰਿਕਾਰਡ ਮੰਗਿਆ ਹੈ, ਨਾਲ ਹੀ ਉਨ੍ਹਾਂ ਲੋਕਾਂ ਤੋਂ ਵੀਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ, ਜਿਨ੍ਹਾਂ ਨੂੰ ਹਿੰਸਾ ਫੈਲਾਉਣ ਦੇ ਸੰਬੰਧ 'ਚ ਹਰਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਹਾਲਾਂਕਿ ਪੁੱਛ-ਗਿੱਛ ਤੋਂ ਬਾਅਦ ਨੈਨ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈ ਪਰ ਸੂਤਰਾਂ ਦਾ ਇਹ ਕਹਿਣਾ ਹੈ ਕਿ ਵਿਪਾਸਨਾ ਅਤੇ ਪੀ. ਆਰ. ਨੈਨ ਤੋਂ ਐਸ. ਆਈ. ਟੀ. ਦੁਬਾਰਾ ਪੁੱਛ-ਗਿੱਛ ਕਰ ਸਕਦੀ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY