ਰਾਜਪੁਰਾ (ਮਸਤਾਨਾ) : ਜੀ. ਟੀ. ਰੋਡ ’ਤੇ ਗੱਡੀਆਂ ਦੇ ਬਿੱਲ ਅਤੇ ਬਿਲਟੀਆਂ ਚੈੱਕ ਕਰਨ ਸਮੇਂ ਈ. ਟੀ. ਓ. ਨਾਲ ਫੋਨ ’ਤੇ ਬਦਸਲੂਕੀ ਕਰਨ ਦੇ ਦੋਸ਼ ਹੇਠ ਥਾਣਾ ਸ਼ੰਭੂ ਦੀ ਪੁਲਸ ਨੇ ਮੋਬਾਇਲ ਨੰਬਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਟੇਟ ਟੈਕਸ ਅਧਿਕਾਰੀ ਮੋਬਾਇਲ ਵਿੰਗ ਚੰਡੀਗੜ੍ਹ ਈ. ਟੀ. ਓ. ਰਾਜੀਵ ਸ਼ਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਜੀ. ਟੀ. ਰੋਡ ’ਤੇ ਡਿਊਟੀ ਦੌਰਾਨ ਸ਼ੰਭੂ ਬੈਰੀਅਰ ਨੇੜੇ ਉਨ੍ਹਾਂ ਨੇ ਇਕ ਟਰੱਕ ਨੂੰ ਰੋਕਿਆ।
ਜਦੋਂ ਟਰੱਕ ਡਰਾਈਵਰ ਨੂੰ ਬਿੱਲ-ਬਿਲਟੀਆਂ ਦਿਖਾਉਣ ਲਈ ਕਿਹਾ ਤਾਂ ਡਰਾਈਵਰ ਕੋਲ ਕਾਗਜ਼ਾਤ ਨਹੀਂ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਦੇ ਨੰਬਰ ’ਤੇ ਇਕ ਫੋਨ ਆਇਆ ਅਤੇ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਅਤੇ ਫਿਰ ਵਿਜੀਲੈਂਸ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਕਾਰਨ ਉਕਤ ਵਿਅਕਤੀ ਨੇ ਡਿਊਟੀ 'ਚ ਵਿਘਨ ਪਾਇਆ। ਪੁਲਸ ਨੇ ਉਕਤ ਅਧਿਕਾਰੀ ਦੀ ਸ਼ਿਕਾਇਤ ’ਤੇ ਮੋਬਾਈਲ ਨੰਬਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
NEXT STORY