ਪਟਿਆਲਾ (ਬਲਜਿੰਦਰ) - ਮੱਧ ਪ੍ਰਦੇਸ਼ ਸਰਕਾਰ ਵੱਲੋਂ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਬਾਰੇ ਬਿੱਲ ਪਾਸ ਕਰਨ ਦਾ ਪਟਿਆਲਾ ਵਿਖੇ ਇਕਸੁਰ ਵਿਚ ਸਵਾਗਤ ਹੋਇਆ। ਇੰਨਾ ਹੀ ਨਹੀਂ, ਜੋ ਰਾਏ ਸਾਹਮਣੇ ਆਈ, ਉਸ ਵਿਚ ਬਾਕੀ ਸਰਕਾਰਾਂ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਆਵਾਜ਼ ਉਠੀ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪਿਛਲੇ ਸਮੇਂ ਦੌਰਾਨ ਨਾਬਾਲਗ ਲੜਕੀਆਂ ਨਾਲ ਵਾਪਰੀਆਂ ਜਬਰ-ਜ਼ਨਾਹ ਦੀਆਂ ਕਥਿਤ ਘਟਨਾਵਾਂ ਮਗਰੋਂ ਇਨ੍ਹਾਂ ਦੇ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਲੋਕਾਂ ਦਾ ਗੁੱਸਾ ਭੜਕਦਾ ਜਾ ਰਿਹਾ ਹੈ। ਭਾਵੇਂ ਦਿੱਲੀ ਵਿਖੇ ਵਾਪਰੇ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਇਸ ਵਿਰੁੱਧ ਕਾਨੂੰਨ ਨੂੰ ਹੋਰ ਸਖ਼ਤ ਤਾਂ ਕੀਤਾ ਗਿਆ ਹੈ ਪਰ ਫਿਰ ਵੀ ਇਸ ਘਿਨਾਉਣੇ ਅਪਰਾਧ ਵਿਰੁੱਧ ਮੱਧ ਪ੍ਰਦੇਸ਼ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਸਖ਼ਤ ਕਾਨੂੰਨ ਬਣਾਉਣ ਦਾ ਮਤਾ ਵਿਧਾਨ ਸਭਾ 'ਚ ਲਿਆਂਦਾ ਹੈ।
ਇਸੇ ਤਹਿਤ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ 14 ਸਾਲ ਦੀ ਸਖ਼ਤ ਕੈਦ ਜਾਂ 'ਮੌਤ ਦੀ ਸਜ਼ਾ' ਦੇਣ ਦਾ ਮਤਾ ਪੇਸ਼ ਕੀਤਾ ਹੈ, ਜਦਕਿ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ 20 ਸਾਲ ਦੀ ਸਖ਼ਤ ਕੈਦ ਜਾਂ ਮੌਤ ਦੀ ਸਜ਼ਾ ਦੇਣ ਦੀ ਵਕਾਲਤ ਕੀਤੀ ਗਈ ਹੈ। ਨਵਾਂ ਕਾਨੂੰਨ ਬਣਾਉਣ ਲਈ ਇਹ ਮਤਾ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਨੂੰ ਭੇਜਿਆ ਜਾ ਰਿਹਾ ਹੈ ਕਿਉਂਕਿ ਨਵਾਂ ਕਾਨੂੰਨ ਬਣਨ ਲਈ ਇਹ ਜ਼ਰੂਰੀ ਹੈ।
ਮੱਧ ਪ੍ਰਦੇਸ਼ ਸਰਕਾਰ ਵੱਲੋਂ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦੀ ਵਿਵਸਥਾ ਦਾ ਮੈਂ ਸਵਾਗਤ ਕਰਦੀ ਹਾਂ। ਪਹਿਲਾਂ ਹੀ ਕਈ ਦੇਸ਼ਾਂ ਵਿਚ ਛੋਟੀ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਸਖਤ ਸਜ਼ਾਵਾਂ ਦਾ ਪ੍ਰਬੰਧ ਹੈ। ਕਈ ਵਾਰ ਅਜਿਹੀ ਘਿਣਾਉਣੀ ਹਰਕਤ ਕਰਨ ਵਾਲਿਆਂ ਨੂੰ ਸਖਤ ਸਜ਼ਾ ਨਾ ਹੋਣ ਕਾਰਨ ਦੋਸ਼ੀ ਬਚ ਜਾਂਦੇ ਸਨ। ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਕਤ ਕਾਨੂੰਨ ਬਣਾਉਣ ਨਾਲ ਅਜਿਹੇ ਘਟੀਆ ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇਗੀ। ਉਹ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲਿਆਂ 'ਤੇ ਵੀ ਰੋਕ ਲੱਗੇਗੀ।
—ਅਮਰਜੀਤ ਸਾਹੀਵਾਲ, ਸਾਬਕਾ ਦੂਰਦਰਸ਼ਨ ਅਨਾਊਂਸਰ, ਲੇਖਿਕਾ ਅਤੇ ਫਿਲਮ ਨਿਰਮਾਤਾ।
ਸਹੀ ਅਰਥਾਂ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਕੰਜਕਾਂ ਹੁੰਦੀਆਂ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ? ਛੋਟੀਆਂ ਬੱਚੀਆਂ ਨਾਲ ਰੇਪ ਬਾਰੇ ਮੈਡੀਕਲ ਵਿਚ ਪੁਸ਼ਟੀ ਹੋ ਜਾਂਦੀ ਹੈ। ਇਹ ਸਾਫ ਹੈ ਕਿ ਛੋਟੀ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਜਾਣ-ਬੁੱਝ ਕੇ ਇਹ ਮਾੜੀ ਹਰਕਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦਾ ਵਿਅਕਤੀ ਕੁਦਰਤ ਅਤੇ ਕਾਨੂੰਨ ਦੋਵਾਂ ਦਾ ਹੀ ਅਪਰਾਧੀ ਹੈ। ਉਸ ਦੇ ਲਈ ਫਾਂਸੀ ਦੀ ਸਜ਼ਾ ਵੀ ਘੱਟ ਹੈ।
—ਸੁਮਨ ਬਤਰਾ, ਸਿੱਖਿਆ ਸ਼ਾਸਤਰੀ ਅਤੇ ਲੈਕਚਰਾਰ।
ਬਾਰਾਂ ਬੋਰ ਦੀਆਂ 2 ਰਾਈਫਲਾਂ ਤੇ 9 ਕਾਰਤੂਸਾਂ ਸਮੇਤ 4 ਕਾਬੂ
NEXT STORY