ਜਲੰਧਰ (ਰਮਨਦੀਪ ਸੋਢੀ)- ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਾਰੀਆਂ ਧਿਰਾਂ ਵਲੋਂ ਆਪੋ-ਆਪਣੇ ਪੱਧਰ 'ਤੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦੇ ਸਵਾਲ ਤੋਂ ਟਾਲਾ ਵੱਟ ਲਿਆ ਹੈ।
ਦਰਅਸਲ ਅੱਜ ਪੰਜਾਬ ਪੁਲਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਜਦੋਂ 'ਜਗ ਬਾਣੀ' ਨੇ ਚੰਨੀ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਗੱਲਬਾਤ ਦੌਰਾਨ ਚੰਨੀ ਪਾਸੋਂ ਜਲੰਧਰ ਤੋਂ ਚੋਣ ਲੜਨ ਬਾਰੇ ਸਵਾਲ ਪੁੱਛਿਆ।
ਇਸ ਮੌਕੇ ਜਦੋਂ ਚਰਨਜੀਤ ਚੰਨੀ ਤੋਂ ਪਹਿਲੀ ਵਾਰ ਪੁੱਛਿਆ ਗਿਆ ਕਿ ਤੁਹਾਡੇ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਬਾਰੇ ਚਰਚਾ ਚੱਲ ਰਹੀ ਹੈ ਕੀ ਤੁਸੀਂ ਲੋਕ ਸਭਾ ਚੋਣ ਲੜੋਗੇ? ਤਾਂ ਉਨ੍ਹਾਂ ਕਿਹਾ ਕਿ ਤੁਸੀਂ ਲੋਕ ਸਭਾ ਚੋਣ ਜਲੰਧਰ ਵੱਲ ਕਿੱਧਰ ਤੁਰ ਪਏ, ਤੁਸੀਂ ਮੇਰੀ ਧਮਕੀ ਵਾਲੀ ਖ਼ਬਰ ਉਤੇ ਹੀ ਰਹੋ।
ਇਹ ਵੀ ਪੜ੍ਹੋ- ਰਾਘਵ ਚੱਢਾ 'ਤੇ ਟਵੀਟ ਤੋਂ ਬਾਅਦ CM ਮਾਨ ਨੇ ਘੇਰੇ ਸੁਨੀਲ ਜਾਖੜ, ਕਿਹਾ: ਆਪਣੀ ਪਾਰਟੀ ਦੀ ਫ਼ਿਕਰ ਕਰੋ...
ਬਾਅਦ ਵਿਚ ਜਦੋਂ ਪੱਤਰਕਾਰ ਨੇ ਦੁਬਾਰਾ ਪੁੱਛਿਆ ਕਿ ਚੰਨੀ ਸਾਬ੍ਹ ਤੁਹਾਡੇ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ ਚੱਲ ਰਹੀ ਹੈ, ਤੁਸੀਂ ਚੋਣ ਲੜੋਗੇ ਜਾਂ ਨਹੀਂ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਲੰਧਰ ਵਿਚ ਵੀ ਹਾਲਾਤ ਬਹੁਤ ਮਾੜੇ ਹਨ, ਧਮਕੀਆਂ ਆ ਰਹੀਆਂ ਹਨ, ਰੇਹੜੀ ਵਾਲਿਆਂ ਤੋਂ ਪੈਸੇ ਲਏ ਜਾ ਰਹੇ ਹਨ, ਲਾਅ ਐਂਡ ਆਰਡਰ ਠੀਕ ਨਹੀਂ ਹੈ।
ਇਸ 'ਤੇ ਤੀਜੀ ਵਾਰ ਫਿਰ ਜਦੋਂ ਸਵਾਲ ਦੁਹਰਾਇਆ ਗਿਆ ਕਿ ਕੀ ਚੰਨੀ ਜੀ ਤੁਸੀਂ ਲੋਕ ਸਭਾ ਚੋਣ ਲੜੋਗੇ ਤਾਂ ਇਸ ਉੁਪਰੰਤ ਤੁਰੰਤ ਚੰਨੀ ਨੇ ਫੋਨ ਹੀ ਕੱਟ ਦਿੱਤਾ। ਜਲੰਧਰ ਤੋਂ ਚੋਣ ਲੜਨ ਦੇ ਮਸਲੇ 'ਤੇ ਜਿੱਥੇ ਚੰਨੀ ਗੱਲ ਗੋਲ-ਮੋਲ ਕਰਦੇ ਨਜ਼ਰ ਆਏ, ਉਥੇ ਹੀ ਉਹ ਸਿੱਧੇ ਤੌਰ 'ਤੇ ਜਵਾਬ ਦੇਣ ਤੋਂ ਵੀ ਕੰਨੀ ਕਤਰਾ ਗਏ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਤੋਂ ਇਲਾਵਾ ਚੰਨੀ ਦੇ ਹੁਸ਼ਿਆਰਪੁਰ ਤੋਂ ਵੀ ਚੋਣ ਲੜਨ ਦੇ ਚਰਚੇ ਹਨ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਜਿੱਥੇ ਆਮ ਆਦਮੀ ਪਾਰਟੀ ਨੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਥੇ ਹੀ ਨਾ ਤਾ ਕਾਂਗਰਸ ਨੇ ਅਜੇ ਕਿਸੇ ਉਮੀਦਵਾਰ ਦਾ ਐਲਾਨ ਕੀਤਾ ਹੈ ਤੇ ਨਾ ਹੀ ਅਕਾਲੀ ਦਲ ਜਾਂ ਭਾਜਪਾ ਵਲੋਂ ਕੋਈ ਉਮੀਦਵਾਰ ਐਲਾਨਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਘਵ ਚੱਢਾ 'ਤੇ ਟਵੀਟ ਤੋਂ ਬਾਅਦ CM ਮਾਨ ਨੇ ਘੇਰੇ ਸੁਨੀਲ ਜਾਖੜ, ਕਿਹਾ: ਆਪਣੀ ਪਾਰਟੀ ਦੀ ਫ਼ਿਕਰ ਕਰੋ...
NEXT STORY