ਬਟਾਲਾ (ਗੁਰਪ੍ਰੀਤ ਸਿੰਘ)- ਬਟਾਲਾ 'ਚ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਐਤਵਾਰ ਬਾਅਦ ਦੁਪਹਿਰ ਬਟਾਲਾ-ਕਲਾਨੌਰ ਮਾਰਗ 'ਤੇ ਪੈਂਦੇ ਅੱਡਾ ਖੁਸ਼ੀਪੁਰ ਨਜ਼ਦੀਕ ਸੜਕ ਕਿਨਾਰੇ ਦਰੱਖ਼ਤਾਂ ਨਾਲ ਕਾਰ ਟਕਰਾਉਣ ਕਾਰਨ ਹੋਇਆ। ਇਸ ਦੌਰਾਨ ਕਾਰ ਚਲਾ ਰਹੇ ਆੜ੍ਹਤੀਆ ਪਰਗਟ ਸਿੰਘ ਗੁਰਾਇਆ ਸਾਬਕਾ ਸਰਪੰਚ ਖਾਨਫੱਤਾ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਉਸ ਦਾ ਭਾਣਜਾ ਗੰਭੀਰ ਫੱਟੜ ਹੋ ਗਿਆ ।
ਇਹ ਵੀ ਪੜ੍ਹੋ- ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼ਡਿਊਲ ਹੋਇਆ ਜਾਰੀ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਰਗਟ ਸਿੰਘ ਸਾਬਕਾ ਸਰਪੰਚ (35) ਪੁੱਤਰ ਮੁਖਵਿੰਦਰ ਸਿੰਘ ਪਿੰਡ ਖਾਨਫੱਤਾ ਜੋ ਗੁਰਾਇਆ ਕਮਿਸ਼ਨ ਏਜੰਟਾਂ ਵਜੋਂ ਇਲਾਕੇ ਵਿੱਚ ਪ੍ਰਸਿੱਧ ਸੀ। ਐਤਵਾਰ ਨੂੰ ਜਦੋਂ ਉਹ ਕਾਰ ਰਾਹੀਂ ਕਲਾਨੌਰ ਤੋਂ ਬਟਾਲਾ ਮਾਰਗ ਰਾਹੀਂ ਪਿੰਡ ਨੂੰ ਆ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਕਾਰ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ 'ਚ ਜਾ ਵੱਜੀ, ਜਿਸ ਕਾਰਨ ਪਰਗਟ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਉਸ ਦੇ ਭਾਣਜੇ ਮਨਦੀਪ ਸਿੰਘ ਦੇ ਲੱਤ ਟੁੱਟ ਗਈ ਅਤੇ ਗੰਭੀਰ ਫੱਟੜ ਹੋ ਗਿਆ। ਹਾਦਸਾ ਵਾਪਰਨ ਉਪਰੰਤ ਉਸ ਦੇ ਭਾਣਜੇ ਮਨਦੀਪ ਸਿੰਘ (30) ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਲੈ ਗਏ।
ਇਹ ਵੀ ਪੜ੍ਹੋ- ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਆਵਾਜਾਈ ਠੱਪ
ਇਥੇ ਦੱਸਣਯੋਗ ਹੈ ਕਿ ਆੜ੍ਹਤੀਆ ਪਰਗਟ ਸਿੰਘ ਸਾਬਕਾ ਸਰਪੰਚ ਆਪਣੇ ਪਿੱਛੇ ਦੋ ਬੇਟਿਆਂ ਨੂੰ ਛੱਡ ਗਿਆ ਹੈ। ਉਧਰ ਇਸ ਹਾਦਸੇ ਨੂੰ ਲੈਕੇ ਪੁਲਸ ਥਾਣਾ ਕਲਾਨੌਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਤਰਰਾਜੀ ਨਾਕਾ ਮਾਧੋਪੁਰ ’ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਸ ਦੇ ਦਾਅਵੇ ਹੋਏ ਹਵਾ, ਕੀਤੀ ਇਹ ਕੁਤਾਹੀ
NEXT STORY