ਅੰਮ੍ਰਿਤਸਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਪੰਥ ਦੀ ਸਾਜਨਾ ਦਿਵਸ 14 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਈ ਜਾਵੇਗੀ। ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਤਿਉਹਾਰ ਮਨਾਉਣ ਲਈ 9 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਵੇਗਾ ਅਤੇ 18 ਅਪ੍ਰੈਲ ਨੂੰ ਦੇਸ਼ ਪਰਤੇਗਾ। ਇਸ ਦੇ ਲਈ ਪਾਕਿਸਤਾਨ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਆਵਾਜਾਈ ਠੱਪ
ਕੁਝ ਦਿਨਾਂ ਤੋਂ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਖ਼ਰਾਬ ਹਨ। ਹਾਲ ਹੀ 'ਚ ਇੱਕ ਹਿੰਦੂ ਡਾਕਟਰ ਦਾ ਕਤਲ ਹੋਇਆ ਹੈ ਅਤੇ ਇਸ ਲਈ ਸਰਕਾਰ ਜੱਥੇ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚੌਕਸ ਰਹੇਗੀ। ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਫ਼ਸਰਾਂ ਨੇ ਕਿਹਾ ਕਿ ਇਸ ਵਾਰ ਸਾਵਧਾਨ ਰਹਿਣਾ ਜ਼ਰੂਰੀ ਹੈ। ਯਾਤਰੀਆਂ ਦੀ ਸੁਰੱਖਿਆਂ ਦਾ ਧਿਆਨ ਰੱਖਣਾ ਵਿਸ਼ੇਸ਼ ਹੋਵੇਗਾ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ: ਭਿਆਨਕ ਹਾਦਸੇ 'ਚ ਫਤਿਹਪੁਰ ਬਦੇਸ਼ਾ ਦੇ ਸਰਪੰਚ ਦੀ ਮੌਤ
ਇਹ ਹੈ ਸਮਾਂ ਸੂਚੀ
9 ਅਪ੍ਰੈਲ ਨੂੰ ਭਾਰਤ ਤੋਂ ਜੱਥਾ ਰਵਾਨਾ ਹੋਵੇਗਾ ਅਤੇ 10 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਫਰੂਖਾਬਾਦ ਜਾਣਗੇ ਫਿਰ ਸ਼ਾਮ ਨੂੰ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਵਾਪਸ ਆਵੇਗਾ। ਇਸੇ ਤਰ੍ਹਾਂ 11 ਅਪ੍ਰੈਲ ਨੂੰ ਜੱਥਾ ਗੁਰਧਾਮਾਂ ਦੇ ਦੀਦਾਰ ਜਾਵੇਗਾ ਅਤੇ 12 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਵਾਨਾ ਹੋਵੇਗਾ। 13 ਅਪ੍ਰੈਲ ਨੂੰ ਰਾਤ ਆਰਾਮ ਹੋਵੇਗਾ ਤੇ ਫਿਰ 14 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਇਸ ਤੋਂ ਬਾਅਦ15 ਅਪ੍ਰੈਲ ਨੂੰ ਆਰਾਮ ਹੋਵੇਗਾ ਫਿਰ 16 ਅਪ੍ਰੈਲ ਗਰਦੁਆਰਾ ਰੋੜੀ ਸਾਹਿਬ ਕਰਤਾਰਪੁਰ ਸਾਹਿਬ ਰਵਾਨਾ ਹੋਵੇਗਾ ਅਤੇ 18 ਅਪ੍ਰੈਲ ਨੂੰ ਦੇਸ਼ ਪਰਤੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਬੋਲੈਰੋ ਗੱਡੀ ਅਣਪਛਾਤੇ ਵਾਹਨ ਨਾਲ ਟਕਰਾਈ, ਡਰਾਈਵਰ ਗੰਭੀਰ ਜ਼ਖ਼ਮੀ
NEXT STORY