ਤਰਨਤਾਰਨ (ਗਲਹੋਤਰਾ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਸਰਵ ਸਾਂਝੀਵਾਲਤਾ ਸੇਵਕ ਸਭਾ ਤਰਨਤਾਰਨ ਵੱਲੋਂ ਅੱਜ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਆਰੰਭ ਹੋ ਕੇ ਇਤਿਹਾਸਕ ਨਗਰੀ ਸ੍ਰੀ ਬਾਬਾ ਬਕਾਲਾ ਸਾਹਿਬ ਵੱਲ ਨੂੰ ਜਾਣ ਵਾਲੇ ਇਸ ਨਗਰ ਕੀਰਤਨ ਦਾ ਜੰਡਿਆਲਾ ਰੋਡ ਵਿਖੇ ਪਹੁੰਚਣ ਤੇ ਵਿਦਿਆਲਾ ਹਸਪਤਾਲ ਦੇ ਨੇੜੇ ਹਿੰਦੂ ਧਾਰਮਿਕ ਸੰਸਥਾਵਾਂ ਵੱਲੋਂ ਹਰਿੰਦਰ ਅਗਰਵਾਲ ਰਾਸ਼ਟਰੀ ਮੰਤਰੀ ਵਿਸ਼ਵ ਹਿੰਦੂ ਪ੍ਰੀਸ਼ਦ ਗਊ ਰੱਖਿਆ ਅਤੇ ਨਰੇਸ਼ ਚਾਵਲਾ ਪ੍ਰਧਾਨ ਰਾਮ ਲੀਲਾ ਕਲੱਬ ਦੀ ਯੋਗ ਅਗਵਾਈ ਹੇਠ ਪੂਰੀ ਗਰਮਜੋਸ਼ੀ ਅਤੇ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ।
ਇੱਥੇ ਪਹੁੰਚਣ ’ਤੇ ਰਾਮ ਲੀਲਾ ਕਲੱਬ, ਵਿਸ਼ਵ ਹਿੰਦੂ ਪ੍ਰੀਸ਼ਦ, ਸਨਾਤਮ ਧਰਮ ਸਭਾ, ਗਣੇਸ਼ ਸੇਵਕ ਦਲ, ਰਾਧਾ ਮਾਧਵ ਸੰਕੀਰਤਨ ਮੰਡਲ, ਗੋਪਾਲ ਗਊਸ਼ਾਲਾ ਅਤੇ ਅਨੁਸੰਧਾਨ ਕੇਂਦਰ, ਐਂਟੀ ਪਲਿਊਸ਼ਨ ਆਰਗਨਾਈਜੇਸ਼ਨ, ਬ੍ਰਾਹਮਣ ਪ੍ਰਤੀਨਿਧੀ ਸਭਾ ਆਦਿ ਸੰਸਥਾਵਾਂ ਦੇ ਅਹੁਦੇਦਾਰਾ ਅਤੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੱਥੇ ਪਹੁੰਚਣ ’ਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਸਰਬ ਸਾਂਝੀਵਾਲਤਾ ਸੇਵਕ ਸਭਾ ਦੇ ਸਮੂੰਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰਿੰਦਰ ਅਗਰਵਾਲ ਰਾਸ਼ਟਰੀ ਮੰਤਰੀ ਵਿਸ਼ਵ ਹਿੰਦੂ ਪ੍ਰੀਸ਼ਦ, ਨਰੇਸ਼ ਚਾਵਲਾ ਪ੍ਰਧਾਨ ਸ਼੍ਰੀ ਰਾਮਲੀਲਾ ਕਲੱਬ , ਸੁਰਜੀਤ ਕੁਮਰ ਅਹੂਜਾ ਪ੍ਰਧਾਨ ਸ਼੍ਰੀ ਰਾਧਾ ਮਾਧਵ ਸੰਕੀਰਤਨ ਮੰਡਲ, ਚੰਦਰ ਕੁਮਾਰ ਅਗਰਵਾਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸੰਜੇ ਗੁਪਤਾ ਪ੍ਰਧਾਨ ਸ੍ਰੀ ਗਣੇਸ਼ ਸੇਵਕ ਦਲ, ਐਡਵੋਕੇਟ ਆਦੇਸ਼ ਅਗਨੀਹੋਤਰੀ ਪ੍ਰਧਾਨ ਐਂਟੀ ਪਲਿਊਸ਼ਨ ਆਰਗਨਾਈਜੇਸ਼ਨ, ਪਵਨ ਕੁਮਾਰ ਮੁਰਾਦਪੁਰਾ ਜਿਲ੍ਹਾ ਪ੍ਰਧਾਨ ਸ਼੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਅਤੇ ਸਮੂਹ ਹਿੰਦੂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਲੁਧਿਆਣਾ 'ਚ Lockdown ਦੌਰਾਨ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਇਕੱਠੇ ਹੋਏ ਸੈਂਕੜੇ ਲੋਕ (ਤਸਵੀਰਾਂ)
NEXT STORY