ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਸਤਲੁਜ ਕੰਢੇ ਵਸੇ ਪਿੰਡ ਬੁਰਜ, ਢੰਗਾਰਾ, ਭੋਡੇ, ਸੰਗੋਵਾਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਛਾਪੇਮਾਰੀ ਕਰਕੇ 6800 ਲਿਟਰ ਦੇਸੀ ਸ਼ਰਾਬ (ਲਾਹਣ) ਬਰਾਮਦ ਕੀਤੀ ਗਈ। ਇਸ ਮੌਕੇ ਸ਼ਰਾਬ ਬਣਾਉਣ ਅਤੇ ਸਟੋਰ ਕਰਨ ਵਾਲਾ ਸਾਮਾਨ ਅਤੇ ਡਰੰਮ ਆਦਿ ਜ਼ਬਤ ਕੀਤੇ ਗਏ ਹਨ।
ਐਕਸਾਈਜ਼ ਆਫ਼ਿਸਰ (ਈ. ਓ.) ਸੁਨੀਲ ਗੁਪਤਾ ਅਤੇ ਇੰਸ. ਸਰਵਣ ਸਿੰਘ ਢਿੱਲੋਂ ਵੱਲੋਂ ਪੁਲਸ ਪਾਰਟੀ ਦੇ ਨਾਲ ਸਰਚ ਮੁਹਿੰਮ ਚਲਾਈ ਗਈ। ਪਾਣੀ ਵਿਚ ਸ਼ਰਾਬ ਲੁਕਾਉਣ ਦੀ ਸੂਚਨਾ ’ਤੇ ਸਹਿਯੋਗੀ ਸਟਾਫ ਨੂੰ ਦਰਿਆ ਦੇ ਪਾਣੀ ਵਿਚ ਉਤਾਰਿਆ ਗਿਆ ਅਤੇ ਤਰਪਾਲਾਂ ਕਢਵਾਈਆਂ ਗਈਆਂ। ਸੁਨੀਲ ਗੁਪਤਾ ਨੇ ਦੱਸਿਆ ਕਿ 800-800 ਲਿਟਰ ਵਾਲੀਆਂ 5 ਤਰਪਾਲਾਂ, 500-500 ਲਿਟਰ ਵਾਲੀਆਂ 4 ਤਰਪਾਲਾਂ, ਜਦਕਿ 200-200 ਲਿਟਰ ਵਾਲੇ 4 ਡਰੰਮ ਬਰਾਮਦ ਕਰਦੇ ਹੋਏ ਕੁੱਲ 6800 ਲਿਟਰ ਦੇਸੀ ਸ਼ਰਾਬ ਫੜੀ ਗਈ ਹੈ। ਇਸਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਅੱਜ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ
ਅਸਿਸਟੈਂਟ ਕਮਿਸ਼ਨਰ (ਏ. ਸੀ.) ਨਵਜੀਤ ਿਸੰਘ ਨੇ ਦੱਸਿਆ ਕਿ ਡੀ. ਸੀ. ਐਕਸਾਈਜ਼ ਐੱਸ. ਕੇ. ਗਰਗ ਦੇ ਹੁਕਮਾਂ ’ਤੇ ਸਤਲੁਜ ਕੰਢੇ ਦੇ ਪਿੰਡ ਵਿਚ ਨਾਜਾਇਜ਼ ਦੇਸੀ ਸ਼ਰਾਬ ਬਣਾਉਣ ਸਬੰਧੀ ਵਿਭਾਗ ਨੂੰ ਅਹਿਮ ਜਾਣਕਾਰੀਆਂ ਪ੍ਰਾਪਤ ਹੋਣ ਦੇ ਆਧਾਰ ’ਤੇ ਛਾਪੇਮਾਰੀ ਕਰਵਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਈ ਇਸ ਕਾਰਵਾਈ ਵਿਚ ਵਿਭਾਗੀ ਟੀਮ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ। ਆਉਣ ਵਾਲੇ ਦਿਨਾਂ ਵਿਚ ਵੀ ਸਰਚ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ- ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੈਟਰੀਮੋਨੀਅਲ ਸਾਈਟ 'ਤੇ ਜੀਵਨ ਸਾਥੀ ਲੱਭਣ ਵਾਲੇ ਸਾਵਧਾਨ! ਕਿਤੇ ਤੁਸੀਂ ਵੀ ਨਾ ਬਣ ਜਾਇਓ ਸ਼ਿਕਾਰ
NEXT STORY