ਖਰੜ (ਰਣਬੀਰ) : ਵਿਆਹ ਦਾ ਝਾਂਸਾ ਦੇ ਕੇ ਕਾਰੋਬਾਰ ’ਚ ਮਦਦ ਕਰਨ ਦੇ ਨਾਂ ’ਤੇ ਔਰਤ ਨਾਲ 71.50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਨੇ ਦੱਸਿਆ ਕਿ ਮੈਟਰੀਮੋਨੀਅਲ ਸਾਈਟ ’ਤੇ ਉਸ ਦੀ ਪ੍ਰੋਫਾਈਲ ਬਣੀ ਹੋਈ ਹੈ। ਉਸ ਰਾਹੀਂ ਪਿਛਲੇ ਸਾਲ ਨਵੰਬਰ ਤੋਂ ਉਸ ਨੇ ਅਮਿਤ ਐੱਸ ਕੁਮਾਰ ਨਾਂ ਦੇ ਵਿਅਕਤੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁੱਝ ਸਮੇਂ ਬਾਅਦ ਸਬੰਧਿਤ ਵਿਅਕਤੀ ਅੰਤਰਰਾਸ਼ਟਰੀ ਨੰਬਰ ਤੋਂ ਫੋਨ ਕਰਨ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory
ਜਾਣ-ਪਛਾਣ ਕਾਰਨ ਕਰੀਬ 6 ਮਹੀਨਿਆਂ ’ਚ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਜਦੋਂ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਉਹ ਮੰਨ ਗਿਆ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਤੁਰਕੀ ’ਚ ਕਾਰੋਬਾਰ ਹੈ। ਇਸ ਲਈ ਸਮਾਨ ਦੀ ਲੋੜ ਹੈ। ਉਸ ਦੀ ਈਮੇਲ ਆਈ. ਡੀ. ਅਚਾਨਕ ਬੰਦ ਹੋ ਗਈ ਹੈ, ਜਿਸ ਕਾਰਨ ਉਹ ਬੈਂਕ ਖ਼ਾਤਾ ਨਹੀਂ ਚਲਾ ਪਾ ਰਿਹਾ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਆਪਣੀ ਈਮੇਲ ਆਈ. ਡੀ. ਤੋਂ ਇਲਾਵਾ ਬੈਂਕ ਖਾਤੇ ਨਾਲ ਸਬੰਧਿਤ ਪਾਸਵਰਡ ਵੀ ਦੇ ਦਿੱਤਾ। ਉਸ ਨੇ ਔਰਤ ਰਾਹੀਂ ਆਪਣੇ ਖ਼ਾਤੇ ਆਪਰੇਟ ਕਰਵਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਕਈ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ, ਦੋ ਵਾਰ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਤੀਜੀ ਵਾਰ ਲੈਣ ਦੇਣ ਕੀਤਾ ਤਾਂ ਖ਼ਾਤਾ ਬਲਾਕ ਹੋ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਭਿਆਨਕ ਗਰਮੀ ਦੌਰਾਨ ਪਾਵਰਕੱਟ, ਰਾਤ ਵੇਲੇ ਲੋਕਾਂ ਦਾ ਸੌਣਾ ਹੋਇਆ ਮੁਸ਼ਕਲ
ਇਸ ਤੋਂ ਬਾਅਦ ਅਮਿਤ ਨੇ ਪੀੜਤਾ ਨੂੰ ਬੈਂਕ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਈਮੇਲ ਕੀਤੀ ਤਾਂ ਬੈਂਕ ਨੇ ਕਿਹਾ ਕਿ ਖ਼ਾਤਾ ਧਾਰਕ ਨੂੰ ਖ਼ੁਦ ਬੈਂਕ ’ਚ ਆਉਣਾ ਪਵੇਗਾ ਤਾਂ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਕਾਰਨ ਮੁਲਜ਼ਮ ਦਾ ਖ਼ਾਤਾ ਬਲਾਕ ਹੋ ਗਿਆ। ਉਸ ਨੇ ਕਾਰੋਬਾਰ ਜਾਰੀ ਰੱਖਣ ਦਾ ਹਵਾਲਾ ਦੇ ਕੇ ਸ਼ਿਕਾਇਤਕਰਤਾ ਤੋਂ ਪੈਸਿਆਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ 18.55 ਲੱਖ, ਕਿਸੇ ਮਾਧਵੀ ਦੇ ਖ਼ਾਤੇ ’ਚ ਕਰੀਬ 36 ਲੱਖ, ਮੁਹੰਮਦ ਆਸਿਫ਼ ਦੇ ਖ਼ਾਤੇ ’ਚ 2 ਲੱਖ, ਵਿਨੀਤ ਕੁਮਾਰ ਗੁਪਤਾ ਦੇ ਖ਼ਾਤੇ ’ਚ 3.30 ਲੱਖ ਤੇ ਹੋਰਾਂ ਦੇ ਖ਼ਾਤਿਆਂ ’ਚ 11.45 ਟਰਾਂਸਫਰ ਕਰਵਾਏ ਗਏ। ਇਸ ਤਰ੍ਹਾਂ ਮੁਲਜ਼ਮ ਨੇ ਕਰੀਬ 71.50 ਲੱਖ ਰੁਪਏ ਹੜੱਪ ਲਏ।
ਜਾਅਲਸਾਜ਼ੀ ਤੋਂ ਬਾਅਦ ਫੋਨ ਕੀਤਾ ਬੰਦ
ਠੱਗੀ ਤੋਂ ਬਾਅਦ ਮੁਲਜ਼ਮ ਨੇ ਫੋਨ ਬੰਦ ਕਰ ਦਿੱਤਾ ਤੇ ਔਰਤ ਨਾਲ ਸਾਰੇ ਸਬੰਧ ਖ਼ਤਮ ਕਰ ਲਏ। ਇਸ ਤਰ੍ਹਾਂ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਸਟੇਟ ਸਾਈਬਰ ਸੈੱਲ ਦੀ ਸਿਫ਼ਾਰਸ਼ ’ਤੇ ਧਾਰਾ 420, 120ਬੀ ਅਤੇ ਆਈ.ਟੀ.ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਗਮ ਕਮਿਸ਼ਨਰ ਦੇ ਸਖ਼ਤ ਨਿਰਦੇਸ਼- ਪਾਣੀ ਦੇ ਬਿੱਲ ਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਜਾਰੀ ਹੋਣਗੇ ਨੋਟਿਸ
NEXT STORY