ਲੁਧਿਆਣਾ (ਰਾਜ)- ਅੱਜ ਲੁਧਿਆਣਾ ਨੇੜੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਗੋਲ਼ੀਬਾਰੀ ਹੋਈ ਜਿਸ ਵਿਚ ਪੁਲਸ ਟੀਮ ਨੇ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ 5 ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੁਠਭੇੜ 'ਚ ਇਕ ਪੁਲਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਹੁਣ ਅਮਰੀਕਾ ਨੇ ਭਾਰਤੀ ਵਿਅਕਤੀ 'ਤੇ ਲਾਇਆ ਖ਼ਾਲਿਸਤਾਨੀ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼
ਭਵ ਜੈਨ ਮਾਮਲੇ ’ਚ ਗੈਂਗਸਟਰ ਸ਼ੁਭਮ ਅਤੇ ਸੰਜੂ ਸਬੰਧੀ ਪੁਲਸ ਨੂੰ ਜਾਣਕਾਰੀ ਮਿਲੀ ਸੀ। ਸੀ. ਆਈ. ਏ. ਦੀਆਂ ਟੀਮਾਂ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਦੋਵੇਂ ਮੁਲਜ਼ਮ ਐਕਟਿਵਾ ’ਤੇ ਸਨ, ਜਦੋਂਕਿ ਸੀ. ਆਈ. ਏ. ਟੀਮਾਂ ਗੱਡੀ ’ਤੇ ਮੁਲਜ਼ਮਾਂ ਦੇ ਪਿੱਛੇ-ਪਿੱਛੇ ਸਨ। ਦੇਰ ਸ਼ਾਮ ਸਾਢੇ 6 ਵਜੇ ਜਦੋਂ ਮੁਲਜ਼ਮ ਸਾਹਨੇਵਾਲ-ਡੇਹਲੋਂ ਰੋਡ ’ਤੇ ਪੁੱਜੇ ਤਾਂ ਪੁਲਸ ਉਨ੍ਹਾਂ ਦੇ ਨੇੜੇ ਪੁੱਜ ਗਈ ਸੀ ਤਾਂ ਉਸੇ ਸਮੇਂ ਮੁਲਜ਼ਮ ਐਕਟਿਵਾ ਲੈ ਕੇ ਪਿੰਡ ਟਿੱਬਾ ਦੇ ਜੰਗਲਾਂ ’ਚ ਦਾਖਲ ਹੋ ਗਏ।
ਪੁਲਸ ਨੂੰ ਦੇਖ ਕੇ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਹਮਣਿਓਂ ਫਾਇਰਿੰਗ ਹੁੰਦੀ ਦੇਖ ਕੇ ਪੁਲਸ ਨੇ ਆਪਣੇ ਵੱਲੋਂ ਵੀ ਫਾਇਰ ਸ਼ੁਰੂ ਕੀਤੇ। ਦੋਵਾਂ ’ਚ ਮੁਕਾਬਲਾ ਹੋਇਆ। ਦੋਵੇਂ ਪਾਸਿਓਂ ਕਰੀਬ 20 ਰਾਊਂਡ ਫਾਇਰ ਹੋਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ 10 ਤੋਂ 12 ਗੋਲੀਆਂ ਚਲਾਈਆਂ ਗਈਆਂ, ਜਦੋਂਕਿ ਪੁਲਸ ਨੇ ਮੁਲਜ਼ਮਾਂ ’ਤੇ ਜਵਾਬੀ ਫਾਇਰ ਕੀਤੇ। 10 ਮਿੰਟ ਤੱਕ ਚੱਲੇ ਇਸ ਮੁਕਾਬਲੇ ’ਚ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ। ਗੋਲੀਆਂ ਲੱਗਣ ਤੋਂ ਬਾਅਦ ਮੁਲਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਕਮਿਸ਼ਨਰ ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਮ੍ਰਿਤਕ ਗੈਂਗਸਟਰ ਸ਼ੁਭਮ ਉਰਫ ਗੋਪੀ ਅਤੇ ਸੰਜੂ ਉਰਫ ਬਾਮਣ ਦੋਵਾਂ ਖਿਲਾਫ ਪਹਿਲਾਂ ਹੀ ਲੁੱਟ, ਡਕੈਤੀ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਸਨ। ਕੁਝ ਮਹੀਨੇ ਪਹਿਲਾਂ ਮੁਲਜ਼ਮ ਜੇਲ ਤੋਂ ਬਾਹਰ ਆਏ ਸਨ ਅਤੇ ਆ ਕੇ ਆਪਣੇ 5 ਸਾਥੀਆਂ ਨਾਲ ਮਿਲ ਕੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕੀਤਾ ਸੀ। ਉਨ੍ਹਾਂ ਦੀ ਭਾਲ ਦੌਰਾਨ ਸਭ ਤੋਂ ਪਹਿਲਾਂ 2 ਮੁਲਜ਼ਮਾਂ ਨੂੰ ਫੜਿਆ ਗਿਆ, ਫਿਰ ਹਰਿਦੁਆਰ ਤੋਂ ਕਾਰੋਬਾਰੀ ਦੀ ਕੀਆ ਕਾਰ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਬੰਧਨ 'ਚ ਬੱਝੇ ਅਦਾਕਾਰ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ, ਪਹਿਲੀ ਤਸਵੀਰ ਆਈ ਸਾਹਮਣੇ
ਇਸ ਤੋਂ ਬਾਅਦ ਮੁਲਜ਼ਮਾਂ ਦੇ 3 ਹੋਰ ਸਾਥੀ ਪੁਲਸ ਨੇ ਕਾਬੂ ਕਰ ਲਏ ਸਨ। ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਸ਼ੁਭਮ ਅਤੇ ਸੰਜੂ ਦਾ ਨਾਂ ਸਾਹਮਣੇ ਆਇਆ। ਪੁਲਸ ਟੀਮਾਂ ਉਸੇ ਦਿਨ ਤੋਂ ਮੁਲਜ਼ਮਾਂ ਨੂੰ ਵੱਖ-ਵੱਖ ਲੋਕੇਸ਼ਨਾਂ ’ਤੇ ਲੱਭ ਰਹੀਆਂ ਸਨ। ਅੱਜ ਜਦੋਂ ਸੂਚਨਾ ਮਿਲੀ ਤਾਂ ਪੁਲਸ ਉਨ੍ਹਾਂ ਦਾ ਪਿੱਛਾ ਕਰਦੀ ਹੋਈ ਪਿੰਡ ਟਿੱਬਾ ਪੁੱਜੀ, ਜਿੱਥੇ ਉਕਤ ਮੁੱਠਭੇੜ ਹੋਈ।
ਜ਼ਖ਼ਮੀ ਹੋਏ ਏ. ਐੱਸ. ਆਈ. ਦਾ ਹਾਲ ਜਾਣਨ ਡੀ. ਐੱਮ. ਸੀ. ਪੁੱਜੇ ਪੁਲਸ ਕਮਿਸ਼ਨਰ
ਗੈਂਗਸਟਰਾਂ ਅਤੇ ਪੁਲਸ ਦਰਮਿਆਨ ਹੋਈ ਫਾਈਰਿੰਗ ’ਚ ਏ. ਐੱਸ. ਆਈ. ਸੁਖਦੀਪ ਸਿੰਘ ਨੂੰ ਗੋਲੀ ਲੱਗੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦਾ ਹਾਲ ਜਾਣਨ ਲਈ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਸੀਨੀਅਰ ਅਧਿਕਾਰੀ ਡੀ. ਐੱਮ. ਸੀ. ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਨੇ ਏ. ਐੱਸ. ਆਈ. ਦਾ ਹਾਲ ਪੁੱਛਿਆ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ 'ਤੇ ਕੁੜੀਆਂ ਨੂੰ ਸੁਣਾਇਆ ਮੌਤ ਦਾ ਫ਼ੁਰਮਾਨ
ਉਨ੍ਹਾਂ ਨੇ ਬਹਾਦਰ ਏ. ਐੱਸ. ਆਈ. ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਲੁਧਿਆਣਾ ਟੀਮ ਨੇ ਚੰਗਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸੀ. ਪੀ. ਪਹਿਲਾਂ ਤੋਂ ਐਡਮਿਟ ਕਾਰੋਬਾਰੀ ਸੰਭਵ ਜੈਨ ਕੋਲ ਪੁੱਜੇ ਅਤੇ ਉਸ ਦਾ ਵੀ ਹਾਲ-ਚਾਲ ਜਾਣਿਆ। ਇਸ ਦੌਰਾਨ ਪੁਲਸ ਨੇ ਸੰਭਵ ਜੈਨ ਨੂੰ ਦੱਸਿਆ ਕਿ 2 ਮੁਲਜ਼ਮਾਂ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਹੈ, ਜਦੋਂਕਿ ਬਾਕੀ 5 ਮੁਲਜ਼ਮ ਪੁਲਸ ਦੀ ਗ੍ਰਿਫ਼ਤ ’ਚ ਆ ਚੁੱਕੇ ਹਨ। ਕਾਰੋਬਾਰੀ ਸੰਭਵ ਜੈਨ ਨੇ ਵੀ ਪੁਲਸ ਦਾ ਧੰਨਵਾਦ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਨੇੜੇ ਹੋਇਆ ਵੱਡਾ ਐਨਕਾਊਂਟਰ, ਪੁਲਸ ਨੇ 2 ਗੈਂਗਸਟਰ ਕੀਤੇ ਢੇਰ
NEXT STORY