ਫਿਰੋਜ਼ਰਪਰ (ਸੰਨੀ)- ਫਿਰੋਜ਼ਪੁਰ ਦੀ ਧਵਨ ਕਾਲੋਨੀ ਵਿਚ ਅਚਾਨਕ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਥੇ ਧਮਾਕਾ ਹੋ ਗਿਆ। ਦਰਅਸਲ ਧਵਨ ਕਾਲੋਨੀ ਦੀ ਇਕ ਸੀ. ਸੀ. ਟੀ. ਵੀ. ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਤੇਜ਼ ਰਫ਼ਤਾਰ ਕਾਰ ਦੂਜੀ ਕਾਰ ਨੂੰ ਪਾਰ ਕਰਨ ਲੱਗੇ ਸਾਹਮਣੇ ਲੱਗੇ ਬਿਜਲੀ ਦੇ ਖੰਬੇ ਨਾਲ ਜਾ ਟਕਰਾਉਂਦੀ ਹੈ ਅਤੇ ਬਿਜਲੀ ਤਾਰਾਂ ਆਪਸ ਵਿੱਚ ਜੁੜਨ ਕਾਰਨ ਪਟਾਕੇ ਪੈ ਜਾਂਦੇ ਹਨ। ਇਸ ਦੌਰਾਨ ਇਕ ਘਰ ਦੇ ਬਾਹਰ ਖੜ੍ਹੀਆਂ ਦੋ ਔਰਤਾਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਹੁੰਦੀਆਂ ਹਨ ਕਿ ਕਾਰ ਖੰਬੇ ਵਿੱਚ ਆ ਟਕਰਾਉਂਦੀ ਹੈ ਅਤੇ ਉਹ ਔਰਤਾਂ ਬੜੀ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਉਂਦੀਆਂ ਹਨ।

ਇਹ ਵੀ ਪੜ੍ਹੋ : ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ, ਪੜ੍ਹੋ ਪੂਰੀ ਲਿਸਟ
ਇਸ ਘਟਨਾ ਤੋਂ ਬਾਅਦ ਇਕ ਚਸ਼ਮਦੀਦ ਸਾਹਮਣੇ ਆਇਆ ਹੈ। ਜਿਸ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਆ ਰਿਹਾ ਸੀ। ਰਸਤੇ ਵਿੱਚ ਇਕ ਤੇਜ਼ ਰਫ਼ਤਾਰ ਕਾਰ ਖੰਬੇ ਨਾਲ ਟਕਰਾਅ ਜਾਂਦੀ ਹੈ ਅਤੇ ਕੋਲ ਖੜ੍ਹੀਆਂ ਦੋ ਔਰਤਾਂ ਵਾਲ-ਵਾਲ ਬਚੀਆਂ ਹਨ। ਉਸ ਨੇ ਕਿਹਾ ਕਿ ਜੇਕਰ ਰੋਡ 'ਤੇ ਖੰਬਾ ਮੌਜੂਦ ਨਾਂ ਹੁੰਦਾ ਤਾਂ ਗੱਡੀ ਸਿੱਧੀ ਔਰਤਾਂ 'ਤੇ ਵੀ ਚੜ੍ਹ ਸਕਦੀ ਸੀ ਅਤੇ ਬਿਜਲੀ ਦੀਆਂ ਤਾਰਾਂ ਕਾਰਨ ਵੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਉਸ ਨੇ ਕਿਹਾ ਕਿ ਲੋਕਾਂ ਨੂੰ ਹੌਲੀ-ਹੌਲੀ ਨਾਲ ਚੱਲਣਾ ਚਾਹੀਦਾ ਹੈ। ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਕਿਉਂਕਿ ਜਲਦਬਾਜ਼ੀ ਕਾਰਨ ਕਿਸੇ ਦਾ ਘਰ ਵੀ ਉੱਜੜ ਸਕਦਾ ਹੈ। ਇਸ ਲਈ ਸਾਨੂੰ ਡਰਾਇਵਿੰਗ ਕਰਨ ਸਮੇਂ ਧਿਆਨ ਨਾਲ ਚੱਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, 2 ਮਹੀਨਿਆਂ ਤੱਕ ਰਹਿਣਗੀਆਂ ਲਾਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਡਾਕਟਰਾਂ ਲਈ ਨਵੇਂ ਹੁਕਮ ਜਾਰੀ
NEXT STORY